ਕੈਪਟਨ ਦੀ ਸਿਹਤ ‘ਚ ਸੁਧਾਰ, ਪੀਜੀਆਈ ਤੋਂ ਮਿਲੀ ਛੁੱਟੀ

0
11

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਕੈਪਟਨ ਐਤਵਾਰ ਨੂੰ ਪੀਜੀਆਈ ਦਾਖਲ ਹੋਏ ਸਨ। ਪੀਜੀਆਈ ਦੇ ਡਾਕਟਰਾਂ ਨੇ ਸਰਜਰੀ ਰਾਹੀਂ ਕੈਪਟਨ ਦੀ ਕਿਡਨੀ ਵਿੱਚੋਂ ਪੱਥਰੀ ਕੱਢੀ ਹੈ।

ਇਲਾਜ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਸਮੇਂ ਤੱਕ ਪੀਜੀਆਈ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਸੀ। ਸਾਰੇ ਟੈਸਟ ਮੁਕੰਮਲ ਹੋਣ ਮਗਰੋਂ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਛੁੱਟੀ ਕਰ ਦਿੱਤੀ ਗਈ।

ਯਾਦ ਰਹੇ ਕੁ ਦਿਨ ਪਹਿਲਾਂ ਵੀ ਬੁਖਾਰ ਹੋਣ ਕਾਰਨ ਕੈਪਟਨ ਪੀਜੀਆਈ ਦਾਖਲ ਹੋਏ ਸੀ। ਇਸ ਮਗਰੋਂ ਪੱਥਰੀ ਦੀ ਸ਼ਿਕਾਇਤ ਕਰਕੇ ਮੁੜ ਹਸਪਤਾਲ ਦਾਖਲ ਹੋਣਾ ਪਿਆ ਸੀ।


EDITED BY : SARA YAHA | | Last Updated : 7: 35 PM 19 ਦਸੰਬਰ  2018

LEAVE A REPLY

Please enter your comment!
Please enter your name here