ਕੇਜਰੀਵਾਲ ਨੇ ਟਵੀਟ ਕਰ ਕੈਪਟਨ ਨੂੰ ਕੁੜਿੱਕੀ ‘ਚ ਲਿਆ

0
63

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬੀ ਹਮਰੁਤਬਾ ਕੈਪਟਨ ਅਮਰਿੰਦਰ ਸਿੰਘ ਲਈ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ। ਦਰਅਸਲ, ਕੇਜਰੀਵਾਲ ਨੇ ਟਵੀਟ ਕਰ ਕੈਪਟਨ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਘਟਾਉਣ ਵਿੱਚ ਮਦਦ ਕਰ ਸਕਦੇ ਹਨ।

Arvind Kejriwal@ArvindKejriwal

Electricity rates in Punjab are v high. We will be v happy to assist Punjab govt, if they so desire, to develop a model on the lines of Delhi to provide cheap electricity https://twitter.com/aamaadmiparty/status/1146680835266924545 …AAP@AamAadmiPartySenior Congress Leader Partap Singh Bajwa praises @ArvindKejriwal Govt’s amazing work in the field of Electricity.

Share widely
1,7113:44 PM – Jul 4, 2019Twitter Ads info and privacy758 people are talking about this

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਭਾਅ ਬੇਹੱਦ ਵੱਧ ਹਨ। ਜੇਕਰ ਪੰਜਾਬ ਸਰਕਾਰ ਚਾਹੇ ਤਾਂ ਸਾਨੂੰ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਸਤੀ ਬਿਜਲੀ ਵਾਲਾ ਮਾਡਲ ਸਥਾਪਤ ਕੀਤਾ ਜਾ ਸਕੇ। ਕੇਜਰੀਵਾਲ ਦਾ ਇਹ ਬਿਆਨ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਲੀ ਸਰਕਾਰ ਦੀ ਬਿਜਲੀ ਮਾਮਲੇ ਵਿੱਚ ਕੀਤੀ ਤਾਰੀਫ ਤੋਂ ਬਾਅਦ ਆਇਆ ਹੈ।

ਉੱਧਰ, ‘ਆਪ’ ਦੀ ਪੰਜਾਬ ਇਕਾਈ ਨੇ ਵੀ ਸੂਬੇ ‘ਚ ਹੱਦੋਂ ਵੱਧ ਮਹਿੰਗੀ ਬਿਜਲੀ ਦੇ ਵਿਰੋਧ ‘ਚ ਕੈਪਟਨ ਸਰਕਾਰ ਵਿਰੁੱਧ ‘ਬਿਜਲੀ ਮੋਰਚਾ’ ਖੋਲ੍ਹਿਆ ਹੋਇਆ ਹੈ। ‘ਆਪ’ ਬਿਜਲੀ ਮੋਰਚੇ ਦੇ ਕੋਆਰਡੀਨੇਟਰ ਮੀਤ ਹੇਅਰ ਨੇ ਮੰਗ ਕੀਤੀ ਹੈ ਕਿ ਕੈਪਟਨ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ, ਬੇਹੱਦ ਮਹਿੰਗੇ ਤੇ ਮਾਰੂ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਏਜ਼) ਨੂੰ ਰੱਦ ਕਰਨ ਤੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ।

LEAVE A REPLY

Please enter your comment!
Please enter your name here