ਡਾ. ਜਨਕ ਰਾਜ ਸਿੰਗਲਾ ਨੇ 3 ਡੀ ਸੋਸਾਇਟੀ ਲਈ 11000/- ਰੁਪਏ ਦੀ ਰਾਸ਼ੀ ਕੀਤੀ ਭੇਟ

0
50

ਮਾਨਸਾ, 04 ਜੁਲਾਈ (ਸਾਰਾ ਯਹਾ,ਬਲਜੀਤ ਸ਼ਰਮਾ : 3 ਡੀ ਪ੍ਰੋਜੈਕਟ ਤਹਿਤ ਜ਼ਿਲ੍ਹੇ ਨੂੰ ਸਾਫ਼-ਸੁਥਰਾ ਅਤੇ ਕੂੜਾ ਮੁਕਤ ਕਰਨ ਦੇ ਮਕਸਦ ਨਾਲ ਬਣਾਈ ਗਈ 3 ਡੀ ਸੁਸਾਇਟੀ ਨੂੰ ਅੱਜ ਡਾ. ਜਨਕ ਰਾਜ ਸਿੰਗਲਾ ਵੱਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ। ਜਿਸ ਦੀ ਸ਼ਲਾਘਾ ਕਰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਡਾ. ਜਨਕ ਰਾਜ ਸਿੰਗਲਾ ਵੱਲੋਂ ਦਿੱਤੇ ਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਐਸ.ਡੀ.ਐਮ. ਸ਼੍ਰੀ ਕਪਲਿਸ਼ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਲਈ ਜੋ ਪ੍ਰੋਜੈਕਟ ਚਲਾਇਆ ਗਿਆ ਹੈ, ਉਸ ਤਹਿਤ ਘਰਾਂ ਵਿੱਚੋਂ ਰੇਹੜੀਆਂ ਕੂੜਾ ਚੁੱਕਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਦੀ ਫੀਸ ਸਮੇਂ ਅਨੁਸਾਰ ਜ਼ਰੂਰ ਦਿੱਤੀ ਜਾਵੇ। ਉਨ੍ਹਾਂ ਨਾਲ ਹੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ‘ਤੇ ਹੀ ਕੂੜੇ ਨੂੰ ਅਲੱਗ-ਅਲੱਗ ਕਰਕੇ ਕੂੜਾ ਰੇਹੜੀਆਂ ਨੂੰ ਦੇਣ। ਉਨ੍ਹਾਂ ਕਿਹਾ ਕਿ ਗਲਣਯੋਗ, ਨਾ-ਗਲਣਯੋਗ ਅਤੇ ਗਊਆਂ ਦੇ ਖਾਣ ਵਾਲੇ ਚਾਰੇ ਨੂੰ ਅਲੱਗ-ਅਲੱਗ ਡਸਟਬਿਨਾਂ ਵਿਚ ਪਾਇਆ ਜਾਵੇ। ਸ਼੍ਰੀ ਕਪਲਿਸ਼ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਵੀ ਮਾਨਸਾ ਵਿਖੇ ਚੱਲ ਰਹੇ ਵੇਸਟ ਮੈਨੈਜਮੈਂਟ ਅਭਿਆਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਇਸ ਸਫ਼ਲ ਪ੍ਰੋਜੈਕਟ ਲਈ ਰਾਜ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਕੌਮੀ ਅਵਾਰਡ ਲਈ ਵੀ ਨਾਮਜਦ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਆਪਣੇ ਜ਼ਿਲ੍ਹੇ ਨੂੰ ਸਾਫ਼-ਸੁਥਰਾ ਅਤੇ ਕੂੜਾ ਮੁਕਤ ਕਰਨ ਵਿੱਚ ਸਾਰਿਆਂ ਨੂੰ ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਕੂੜਾ ਚੁੱਕਣ ਸਬੰਧੀ ਫੀਸ ਸਮੇਂ ਅਨੁਸਾਰ ਜਮ੍ਹਾ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਇਸ ਕੰਮ ਲਈ ਦਾਨ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਸਾਫ਼-ਸੁਥਰੇ ਮਾਨਸਾ ਦਾ ਸੁਪਨਾ ਦੇਖਣਾ ਹੀ ਕਾਫ਼ੀ ਨਹੀਂ ਹੈ ਸਗੋਂ ਇਸ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨ ਦੀ ਲੋੜ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਨਦੀਪ ਸਿੰਘ ਗੋਰਾ, ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤਯ ਮਦਾਨ, ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਰਾਜਪਾਲ ਸਿੰਘ, ਸੈਕਟਰੀ 3 ਡੀ ਸੋਸਾਇਟੀ ਸ਼੍ਰੀ ਜਸਵਿੰਦਰ ਸਿੰਘ, ਸ਼੍ਰੀ ਮੋਹਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here