

ਨਵੀਂ ਦਿੱਲੀ: ਵਿਧਾਨ ਸਭਾ ਦਿੱਲੀ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਵੀਰਵਾਰ ਨੂੰ ਅਕਾਲੀ ਦਲ ਦੇ ਨੇਤਾ ਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਅਪਮਾਨਜਨਕ ਟਵੀਟ ਕਰਨ ‘ਤੇ ਨੋਟਿਸ ਜਾਰੀ ਕੀਤਾ ਹੈ।
ਗੋਇਲ ਨੇ ਸਿਰਸਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸੱਤ ਦਿਨਾਂ ਦੇ ਅੰਦਰ-ਅੰਦਰ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਸਿਰਸਾ ਨੇ ਬੀਤੇ ਦਿਨੀਂ ਟਵੀਟ ਕੀਤਾ ਸੀ ਕਿ ਇੱਕ ਕਾਰ ਜਿਸ ‘ਤੇ ‘MLA ਦਾ ਪੁੱਤਰ’ ਨਾਂ ਦੀ ਤਖ਼ਤੀ ਲੱਗੀ ਹੋਈ ਸੀ, ਉਹ ਸਪੀਕਰ ਦੇ ਪੁੱਤਰ ਦੀ ਹੈ।

“पापा विधायक हैं हमारे”
.
.
.
ये गाड़ी है आप विधायक और दिल्ली विधानसभा स्पीकर राम निवास गोयल के बेटे की
RT maximum to show Delhi people how @AamAadmiParty Leaders are changing the politics!@DelhiAssembly
ਸਪੀਕਰ ਦੇ ਵਕੀਲ ਨੇ ਦੱਸਿਆ ਕਿ ਸਿਰਸਾ ਵੱਲੋਂ ਦਿਖਾਈ ਗਈ ਕਾਰ ਨਾਲ ਸਪੀਕਰ ਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਖ਼ਿਲਾਫ਼ ਝੂਠੇ ਦੋਸ਼ ਲਾਏ ਗਏ ਤਾਂ ਜਿਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ।























