ਕਾਂਗਰਸੀਆਂ ਨੇ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਲਾਇਆ ਧਰਨਾ

0
40

ਬੁਢਲਾਡਾ 25, ਨਵੰਬਰ(ਅਮਨ ਮਹਿਤਾ): ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੂਬਾ ਕਾਂਗਰਸ ਤੇ ਸੱਦੇ ਤੇ ਬਲਾਕ ਕਾਂਗਰਸ ਕਮੇਟੀ ਬੁਢਲਾਡਾ ਵੱਲੋਂ ਸ਼ਹਿਰ ਦੇ ਫੁਆਰਾ ਚੋਕ ਵਿਖੇ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ. ਇਸ ਮੌਕੇ ਤੇ ਬੋਲਦਿਆਂ ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ ਨੇ ਕਿਹਾ ਕਿ ਕੇਦਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਹਰ ਵਰਗ ਦੁਖੀ ਹੈ. ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ, ਜੀ ਡੀ ਪੀ ਦੀਆਂ ਦਰਾਂ ਵਿੱਚ ਲਗਾਤਾਰ ਗਿਰਾਵਟ ਅਤੇ ਹੋਰਨਾ ਲੋਕ ਵਿਰੋੌਧੀ ਨੀਤੀਆਂ ਦੇ ਖਿਲਾਫ ਪਹਿਲਾ ਵੀ ਜਿਲ੍ਹਾਂ ਪੱਧਰੀ ਮੁਜਾਹਰੇ ਕੀਤੇ ਜਾ ਚੁੱਕੇ ਹਨ. ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਲੋਕ ਨੂੰ ਜਾਗਰੂਕ ਕਰਨ ਲਈ ਧਰਨੇ ਦੇਣੇ ਪਏ. ਇਸ ਮੌਕੇ ਤੇ ਹਲਕਾ ਸੇਵਾਦਾਰ ਬੀਬੀ ਰਣਜੀਤ ਕੋਰ ਭੱੱਟੀ ਨੇ ਮੋਦੀ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਦੇਸ਼ ਅੰਦਰ ਨੋਟਬੰਦੀ ਕੀਤੇ ਜਾਣ ਤੋਂ ਬਾਅਦ ਆਰਥਿਕ ਸਥਿਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ. ਅੱਜ ਦੇਸ਼ ਦੇ ਹਾਲਾਤ ਇਨ੍ਹੇ ਖਰਾਬ ਹੋ ਚੁੱਕੇ ਹਨ ਕਿ ਬਜ਼ਾਰ ਵਿੱਚ ਖਪਤਕਾਰ ਵਸਤਾਂ ਦੀ ਮੰਗ ਡਿੱਗ ਚੁੱਕੀ ਹੈ. ਬੇਰੁਜ਼ਗਾਰੀ ਦੇਸ਼ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ. ਜਿਸ ਨਾਲ ਨੌਜਵਾਨਾਂ ਅੰਦਰ ਨਿਰਾਸ਼ਾ ਦੀ ਸਥਿਤੀ ਪਾਈ ਜਾ ਰਹੀ ਹੈ. ਸਨਅਤਾਂ ਅਤੇ ਕਾਰੋਬਾਰ ਬੰਦ ਹੋ ਰਹੇ ਹਨ. ਬੀਬੀ ਭੱਟੀ ਨੇ ਕਿਹਾ ਕਿ ਦੇਸ਼ ਅੰਦਰ ਹਰ ਪਾਸੇ ਕਿਸਾਨ ਵਪਾਰ ਮਾਰੂ ਨੀਤੀਆਂ ਤਹਿਤ ਕੇਂਦਰ ਦੀ ਮੋਦੀ ਸਰਕਾਰ ਦਿਨੋ ਦਿਨ ਨਵੀਆਂ ਨੀਤੀਆਂ ਬਣਾ ਕੇ ਸਿੱਧੇ ਰੂਪ ਵਿੱਚ ਕਾਰਪੋਰੇਟਰ ਘਰਾਣਿਆ ਨੂੰ ਲਾਭ ਦੇਣਾ ਚਾਹੁੰਦੇ ਹਨ. ਇਸ ਮੌਕੇ ਰਣਜੀਤ ਸਿੰਘ ਦੋਦੜਾ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਬਿਪਲ ਗਰਗ, ਰਵਿੰਦਰ ਗੁਪਤਾ, ਹਰਪ੍ਰੀਤ ਪਿਆਰੀ, ਕੋਸਲਰ ਰਾਕੇਸ਼ ਬੱਗਾ, ਰਾਜ ਭੱਠਲ, ਸੁਖਜਿੰਦਰ ਸਿੰਘ ਨਿੱਕਾ ਬਲਾਕ ਸੰਮਤੀ ਮੇੈਂਬਰ, ਬਿਹਾਰੀ ਸਿੰਘ ਮਘਾਣਿਆ, ਨਰੇਸ਼ ਕੁਮਾਰ, ਨੰਬਰਦਾਰ ਬਲਵਿੰਦਰ ਸਿੰਘ ਸੈਦੇਵਾਲਾ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ.
ਫੋ

LEAVE A REPLY

Please enter your comment!
Please enter your name here