

ਬੁਢਲਾਡਾ 24, ਨਵੰਬਰ(ਅਮਨ ਮਹਿਤਾ): ਮੈਡੀਕਲ ਪ੍ਰੈਕਟਿਸਨਰ ਅਸੋਏਸ਼ਨ ਵਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਰਦੀ ਨੂੰ ਮੁੱਖ ਰੱਖਦੇ ਹੋਏ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ। ਬਲਾਕ ਪ੍ਰਧਾਨ ਜਸਵੀਰ ਸਿੰਘ ਗੜ੍ਹਦੀ ਦੀ ਅਗਵਾਈ ਹੇਠ ਪਿੰਡ ਗੁਰਨੇ ਕਲਾ ਵਿਖੇ ਭੱਠੇ ਤੇ ਰਹਿੰਦੇ ਲੋੜਵੰਦ ਬੱਚਿਆਂ ਅਤੇ ਕੁਲਾਣਾ ਵਾਲਾ ਫਾਟਕ ਕੋਲ ਗਰੀਬ ਬਸਤੀ ਦੇ ਬੱਚਿਆਂ ਨੂੰ ਵੀ ਬੂਟ ਤੇ ਜੁਰਾਬਾਂ ਬੱਚਿਆਂ ਨੂੰ ਵੰਡਿਆ ਗਈਆ।ਬਲਾਕ ਮੀਤ ਪ੍ਰਧਾਨ ਗੁਰਜੀਤ ਸਿੰਘ ਬਰੇ ਨੇ ਦੱਸਿਆ ਕੀ ਐਸੋਸੀਏਸ਼ਨ ਵਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਹੀ ਸਮਾਜ ਭਲਾਈ ਦੇ ਕੰਮ ਜਿਵੇਂ ਕੀ ਫ੍ਰੀ ਮੈਡੀਕਲ ਕੈੰਪ ,ਮਹੀਨਾਵਾਰ ਰਾਸ਼ਨ, ਖੂਨਦਾਨ ਕੈਂਪ, ਲਗਾਤਾਰ ਸੇਵਾ ਕਰਦੀ ਰਹੇਗੀ। ਇਸ ਮੌਕੇ ਅਮ੍ਰਿਤਪਾਲ ਅੰਬੀ,ਅਮਰੀਕ ਸਿੰਘ, ਸੰਗਤ ਸਿੰਘ,ਲੱਖਾਂ ਸਿੰਘ,ਰਾਮ ਸਿੰਘ,ਪ੍ਰਕਾਸ਼ ਸਿੰਘ, ਪਾਲਦਾਸ ਗੜ੍ਹਦੀ, ਸ਼ਿਸ਼ਨਪਾਲ ਗੁਰਨੇ,ਪ੍ਰਗਟ ਸਿੰਘ ,ਗ਼ਮਦੁਰ ਸਿੰਘ,ਤੇ ਗੁਰਲਾਲ ਸਿੰਘ ਨੇ ਸ਼ਮੂਲੀਅਤ ਕੀਤੀ।























