ਕਲਯੁਗੀ ਪਤੀ ਵਲੋਂ ਕਹੀ ਮਾਰ ਕੇ ਕੀਤਾ ਪਤਨੀ ਦਾ ਕਤਲ 

0
2

ਮਾਨਸਾ, 8 ਜੂਨ (ਸਾਰਾ ਯਹਾ )- ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਵਿਖੇ ਕਲਯੁਗੀ ਪਤੀ ਵਲੋਂ ਆਪਣੀ ਪਤਨੀ ਦਾ ਕਹੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ।
ਪੁਲਸ ਸੂਤਰਾਂ ਅਨੁਸਾਰ ਪਿੰਡ ਠੂਠਿਆਂਵਾਲੀ ਦੀ ਔਰਤ ਬਲਜੀਤ ਕੌਰ ਦਾ ਆਪਣੇ ਪਤੀ ਸੁਖਦੇਵ ਸਿੰਘ ਵਾਸੀ ਫ਼ਤਿਹਪੁਰ ਨਾਲ ਝਗੜਾ ਚੱਲਦਾ ਸੀ। ਜਿਸ ਦਾ ਕੁੱਝ ਸਾਲ ਪਹਿਲਾਂ ਪੰਚਾਇਤ ‘ਚ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਗਿਆ ਸੀ ਪਰ ਇਹ ਔਰਤ ਆਪਣੇ ਪੇਕੇ ਘਰ ਰਹਿ ਰਹੀ ਸੀ। ਜਿਸ ਨੂੰ ਉਸ ਦਾ ਪਤੀ ਸੁਖਦੇਵ ਸਿੰਘ ਆਪਣੇ ਘਰ ਲਿਜਾਣਾ ਚਾਹੁੰਦਾ ਸੀ। ਲੰਘੀ ਅੱਧੀ ਰਾਤ ਸਮੇਂ ਉਸ ਦੇ ਪਤੀ ਨੇ ਆਪਣੇ ਸਹੁਰੇ ਘਰ ਜਾ ਕੇ ਪਤਨੀ ਦੇ ਗਲ ‘ਤੇ ਕਹੀ ਨਾਲ ਕਈ ਵਾਰ ਕਰ ਕੇ ਕਤਲ ਕਰ ਦਿੱਤਾ। ਇਸ ਸੰਬੰਧੀ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਅਪਰਾਧਿਕ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


EDITED BY : SARA YAHA | | Last Updated :8 June 2018

LEAVE A REPLY

Please enter your comment!
Please enter your name here