ਕਿਸਾਨਾਂ ਨੂੰ ਖਾਦ ਦੀ ਪੂਰੀ ਮਾਤਰਾ ਵਾਲੇ ਬੈਗ ਹੀ ਸਪਲਾਈ ਕੀਤੇ ਜਾਣ : ਮੁੱਖ ਖੇਤੀਬਾੜੀ ਅਫ਼ਸਰ

0
3

ਮਾਨਸਾ, 08 ਜੂਨ (ਹੀਰਾ ਸਿੰਘ ਮਿੱਤਲ ) : ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਰਿਭਕੋ ਵੱਲੋਂ ਸਪਲਾਈ ਕੀਤੀ ਗਈ ਯੁਰੀਆ ਖਾਦ ਦਾ ਰੈਕ 6 ਜੂਨ ਨੂੰ ਮਾਨਸਾ ਵਿਖੇ ਲੱਗਾ ਸੀ। ਜਿਸ ਦੀ ਸਪਲਾਈ ਸਹਿਕਾਰੀ ਸਹਿਭਾਵਾ ਅਤੇ ਖਾਦ ਦੇ ਹੋਲਸੇਲ ਡੀਲਰਾਂ ਨੂੰ ਕੀਤੀ ਗਈ ਸੀ। ਇਨ੍ਹਾਂ ਵਿੱਚ ਖਾਦ ਦੀ ਕੁੱਲ ਮਾਤਰਾ 66700 ਬੈਗ ਸੀ, ਜਿਨ੍ਹਾਂ ਵਿੱਚੋਂ 48726 ਬੈਗ ਸਹਿਕਾਰੀ ਸੁਸਾਇਟੀਆਂ ਨੂੰ, 4700 ਬੈਗ ਮੈਸ. ਗਗਨ ਕ੍ਰਿਸ਼ੀ ਫਾਰਮ ਮਾਨਸਾ, 12674 ਬੈਗ ਕਰਿਭਕੋ ਸੇਲ ਸੈਂਟਰ ਮਾਨਸਾ ਅਤੇ 600 ਬੈਗ ਪਨਰਾਜ ਐਗਰੋ ਬਠਿੰਡਾ ਨੂੰ ਸਪਲਾਈ ਕੀਤੇ ਗਏ ਸਨ।
ਸ਼੍ਰੀ ਬਰਾੜ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਬੈਗ ਵਿੱਚ ਖਾਦ ਦੀ ਮਾਤਰਾ ਘੱਟ ਸੀ। ਇਸ ਸਬੰਧੀ ਉਨ੍ਹਾਂ ਸਬੰਧਤ ਫਰਮਾਂ ਨੁੰ ਹਦਾਇਤ ਕੀਤੀ ਕਿ ਘੱਟ ਵਜ਼ਨ ਵਾਲੇ ਬੈਗ ਕਿਸਾਨਾਂ ਨੂੰ ਨਾ ਵੇਚੇ ਜਾਣ ਅਤੇ ਖਾਦ ਦੀ ਮਾਤਰਾ ਵੀ ਪੂਰੀ ਹੋਵੇ। ਉਨ੍ਹਾਂ ਖੇਤੀਬਾੜੀ ਸਬੰਧਤ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਘੱਟ ਵਜ਼ਨ ਵਾਲੇ ਯੂਰੀਆ ਦੇ ਬੈਗਾਂ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ ਅਤੇ ਜੇਕਰ ਇਸ ਸਬੰਧੀ ਕੋਈ ਵੀ ਸ਼ਿਕਾਇਤ ਮਿਲਦੀ ਹੈ, ਤਾਂ ਉਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।


EDITED BY : SARA YAHA | | Last Updated :8 June 2018

LEAVE A REPLY

Please enter your comment!
Please enter your name here