ਈ.ਵੀ.ਐਮ. ਅਤੇ ਵੀ.ਵੀ.ਪੈਟ ਸਬੰਧੀ ਮਾਸਟਰ ਟ੍ਰੇਨਰਾਂ ਨੂੰ ਦਿੱਤੀ ਟ੍ਰੇਨਿੰਗ

0
7
ਮਾਨਸਾ, 08 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ)  : ਲੋਕ ਸਭਾ ਚੋਣਾ-2019 ਸਬੰਧੀ ਮਾਸਟਰ ਟ੍ਰੇਨਰਾਂ ਨੂੰ ਈ.ਵੀ.ਐਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ) ਸਬੰਧੀ ਲੈਕਚਰਾਰ ਸ਼੍ਰੀ ਨਰਿੰਦਰ ਸਿੰਘ ਮਾਨਸਾਹੀਆ ਵੱਲੋਂ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ। ਇਨ੍ਹਾਂ ਮਾਸਟਰ ਟ੍ਰੇਨਰਾਂ ਵੱਲੋਂ ਈ.ਵੀ.ਐਮ. ਅਤੇ ਵੀ.ਵੀ.ਪੈਟ ਤੋਂ ਪ੍ਰੀਜਾਈਡਿੰਗ ਅਫ਼ਸਰਾਂ ਅਤੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਟ੍ਰੇਨਿੰਗ ਦੌਰਾਨ ਸ਼੍ਰੀ ਮਾਨਸਾਹੀਆ ਨੇ ਮੌਜੂਦਾ ਨੂੰ ਡਿਸਪਲੇ ਮੈਸੇਜ ਸਬੰਧੀ ਜਾਣਕਾਰੀ ਦਿੱਤੀ ਕਿ ਜੇਕਰ ਈ.ਵੀ.ਐਮ. ਜਾਂ ਵੀ.ਵੀ.ਪੈਟ ‘ਤੇ ਕੋਈ ਮੈਸੇਜ਼ ਆਉਂਦਾ ਹੈ ਤਾਂ ਉਸਦਾ ਕੀ ਮਤਲਬ ਹੈ ਅਤੇ ਤੁਸੀ ਕਿਸ ਤਰ੍ਹਾਂ ਉਸ ਨੂੰ ਹੱਲ ਕਰਨਾ ਹੈ। ਉਨ੍ਹਾਂ ਮਾਸਟਰ ਟ੍ਰੇਨਰਾਂ ਨੂੰ ਪੇਪਰ ਰੋਲ ਕੰਪਾਰਟਮੈਂਟ, ਬੈਟਰੀ ਕੰਪਾਰਟਮੈਂਟ, ਬੈਲੇਟ ਸਲਿੱਪਸ ਅਤੇ ਕੁਨੈਕਟਰ ਬਾਰੇ ਵੀ ਜਾਣਕਾਰੀ ਦਿੱਤੀ,
ਉਨ੍ਹਾਂ ਟ੍ਰੇਨਿੰਗ ਦੌਰਾਨ ਐਸ.ਓ.ਪੀ. (ਸਟੈਂਡਰਡ ਆਪਰੇਟਿੰਗ ਸਿਸਟਮ) ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ, ਤਾਂ ਜੋ ਸਿਸਟਮ ਵਿੱਚ ਕਿਸੇ ਵੀ ਕਿਸਮ ਦੀ ਖ਼ਰਾਬੀ ਨਾ ਹੋ ਸਕੇ। ਇਸ ਮੌਕੇ ਤਹਿਸੀਲਦਾਰ ਚੋਣ ਸ਼੍ਰੀ ਗੁਰਚਰਨ ਸਿੰਘ, ਮੈਨਜਰ ਉਦਯੋਗ ਕੇਂਦਰ ਸ਼੍ਰੀ ਸ਼ੱਮੀ ਬਾਂਸਲ ਅਤੇ ਚੋਣ ਕਾਨੂੰਨਗੋ ਸ਼੍ਰੀ ਭੂਸ਼ਣ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।  

EDITED BY : SARA YAHA | | Last Updated : 7:11 pm 8 ਮਾਰਚ 2019

LEAVE A REPLY

Please enter your comment!
Please enter your name here