

ਚੰਡੀਗੜ੍ਹ (ਸਾਰਾ ਯਹਾ) : ਆਜ਼ਾਦੀ ਦਿਵਸ ਮੌਕੇ ਖੰਨਾ ਦੇ ਨਜ਼ਦੀਕ ਪਿੰਡ ਈਸੜੂ ਵਿੱਚ ਕਰਾਏ ਸੂਬਾ ਪੱਧਰੀ ਸਮਾਗਮ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਾਂਗਰਸ ਦੀ ਕਾਨਫਰੰਸ ’ਚ ਨਹੀਂ ਪੁੱਜੇ ਕੈਪਟਨ, ਜਾਖੜ ਹੱਥ ਭੇਜਿਆ ਸੁਨੇਹਾ
ਈਸੜੂ ਵਿੱਚ ਅੱਜ ਰੱਖੀ ਗਈ ਸਿਆਸੀ ਕਾਨਫਰੰਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਪਰ ਉਹ ਕਿਸੇ ਕਾਰਨਾਂ ਕਰਕੇ ਕਾਨਫਰੰਸ ਲਈ ਨਹੀਂ ਪੁੱਜ ਸਕੇ। ਉਨ੍ਹਾਂ ਦੀ ਥਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਈਸੜੂ ਪੁੱਜੇ।
ਇਸ ਮੌਕੇ ਪੰਚਾਇਤੀ ਚੋਣਾਂ ਵਿੱਚ ਡੋਪ ਟੈਸਟ ਕਰਾਉਣ ਦੇ ਮਾਮਲੇ ਸਬੰਧੀ ਧਰਮਸੋਤ ਨੇ ਕਿਹਾ ਕਿ ਇਹ ਮਾਮਲਾ ਚੋਣ ਕਮਿਸ਼ਨ ਨੇ ਵੇਖਣਾ ਹੈ। ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਨਸ਼ਿਆਂ ਤੋਂ ਆਜ਼ਾਦੀ ਦਿਵਾ ਕੇ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਇਆ ਜਾਏਗਾ।
ਜਸਟਿਸ ਰਣਜੀਤ ਕਮਿਸ਼ਨ ਦੀ ਰਿਪਰੋਟਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਬਾਅਦ ਸਭ ਕੁਝ ਸਾਫ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਪਰਾਧ ਨਹੀਂ, ਬਲਕਿ ਪਾਪ ਸੀ ਤੇ ਇਸ ਮਾਮਲੇ ਵਿੱਚ ਸ਼ਾਮਲ ਕੋਈ ਵੀ ਦੋਸ਼ੀ ਬਚ ਨਹੀਂ ਸਕੇਗਾ ਤੇ ਨਾ ਹੀ ਬਚਾਇਆ ਜਾ ਸਕੇਗਾ।























