ਲੋਕ ਨਿਰਮਾਣ ਮੰਤਰੀ ਸਿੰਗਲਾ ਨੇ 29 ਕਰੋੜ ਦੀ ਲਾਗਤ ਨਾਲ ਬਣਿਆ ਓਵਰਬ੍ਰਿਜ ਕੀਤਾ ਲੋਕ ਅਰਪਣ

0
4

ਮੌੜ ਮੰਡੀ, (ਸਾਰਾ ਯਹਾ)—ਅੱਜ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਪਿੰਡ ਭਾਈਬਖਤੌਰ ਵਿਖੇ 29 ਕਰੋੜ ਰੁਪਏ ਦੀ ਲਾਗਤ ਨਾਲ ਬਣੇ 905 ਮੀਟਰ ਲੰਬੇ ਓਵਰਬ੍ਰਿਜ ਦਾ ਉਦਘਾਟਨ ਕਰ ਕੇ ਲੋਕਾਂ ਨੂੰ ਸਮਰਪਿਤ ਕੀਤਾ। ਉਦਘਾਟਨ ਉਪਰੰਤ ਜਿਵੇਂ ਹੀ ਮੰਤਰੀ ਸਾਹਿਬ ਦੀਆਂ ਗੱਡੀਆਂ ਦਾ ਕਾਫ਼ਲਾ ਓਵਰਬ੍ਰਿਜ ਉਪਰੋਂ ਲੰਘਿਆ ਤਾਂ ਸਾਰੀ ਟਰੈਫਿਕ ਪੁਲ ਉਪਰੋਂ ਲੰਘਣੀ ਸ਼ੁਰੂ ਹੋ ਗਈ। ਇਸ ਪੁਲ ਦੇ ਬਣਨ ਨਾਲ ਪੰਜਾਬ ਵਾਸੀ ਹੁਣ ਇਸ ਪੁਲ ਦੀਆਂ ਸਹੂਲਤਾਂ ਦਾ ਆਨੰਦ ਮਾਣ ਸਕਣਗੇ ਤੇ ਬਠਿੰਡਾ-ਚੰਡੀਗੜ੍ਹ ਮਾਰਗ ਦਾ ਸਫ਼ਰ ਸੌਖਾ ਹੋ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਸੂਬੇ ਦੇ ਬਹੁਪੱਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ, ਜਿਸ ਦੇ ਨਤੀਜੇ ਤੁਹਾਡੇ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਉਦਘਾਟਨ ਮੌਕੇ ਨੀਂਹ ਪੱਥਰ ‘ਤੇ ਕਿਸੇ ਵੀ ਮੰਤਰੀ ਦਾ ਨਾਂ ਮੌਜੂਦ ਨਹੀਂ ਸੀ। ਇਸ ਦੌਰਾਨ ਹਲਕਾ ਮੌੜ ਦੇ ਇੰਚਾਰਜ ਹਰਮਿੰਦਰ ਸਿੰਘ ਜੱਸੀ ਨੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਦਾ ਸਵਾਗਤ ਕਰਦੇ ਹੋਏ ਇਲਾਕਾ ਵਾਸੀਆਂ ਨੂੰ ਸੰਬੋਧਨ ਕੀਤਾ ਤੇ ਹਲਕਾ ਮੌੜ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹਿਣ ਦਾ ਭਰੋਸਾ ਦਿਵਾਇਆ।

ਇਸ ਮੌਕੇ ਸਿੱਪੀ ਭਾਕਰ, ਜਗਦੀਸ਼ ਸਿੰਘ ਚਨਾਰਥਲ, ਭੁਪਿੰਦਰ ਸ਼ਰਮਾ, ਰਾਹੁਲ ਬ੍ਰਿਗੇਡ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਬੁਰਜ, ਟੋਨੀ ਕੁੱਬੇ, ਤੀਰਥ ਸਿੰਗਲਾ, ਗੁਰਪ੍ਰੀਤ ਸਿੰਘ ਸਰਪੰਚ, ਮਿਹਰ ਸਿੰਘ ਸਾਬਕਾ ਸਰਪੰਚ, ਬਿਕਰਮ ਚਨਾਰਥਲ, ਰਾਣਾ ਮੌੜ ਤੇ ਹੋਰ ਹਾਜ਼ਰ ਸਨ।


EDITED BY : SARA YAHA | | Last Updated :6:55 pm 15 august 2018

LEAVE A REPLY

Please enter your comment!
Please enter your name here