

ਮਾਨਸਾ 2,(ਸਾਰਾ ਯਹਾ,ਬਲਜੀਤ ਸ਼ਰਮਾ) ਜੁਲਾਈ : ਈਕੋ ਵੀਲਜ਼ਰ ਮਾਨਸਾ ਵੱਲੋ ਚੰਗੀ ਸਿਹਤ ਦਾ ਸਨੇਹਾ ਦੇਣ ਲਈ ਦੂਜੀ ਸਾਇਕਲ ਰੈਲੀ 30 ਅਤੇ
50 ਕਿਲੋਮੀਟਰ ਤਲਵੰਡੀ ਅਕਲੀਆ ਅਤੇ ਜਗਾ ਰਾਮ ਤੀਰਥ ਤੋ ਵਾਪਸ ਮਾਨਸਾ ਤੱਕ ਕਰਵਾਈਆ ਗਈਆ,ਜਿਸ ਦੇ ਪ੍ਰਬੰਧਾਂ ਲਈ ਲੋੜੀਦਾ
ਸਹਿਯੋਗ ਦਿੰਦਿਆ ਕਰੀਡੈਂਸ ਆਈਲੈਂਟਸ ਸੰਸਥਾ ਮਾਨਸਾ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਰੈਲੀਆ ਨੂੰ ਝੰਡੀ ਦਿੰਦਿਆ ਰਵਾਨਾ
ਕੀਤਾ ਅਤੇ ਸੰਸਥਾ ਦਾ ਸਨਮਾਨ ਕੀਤਾ।
ਇਸ ਮੌਕੋ ਸੰਬੋਧਨ ਕਰਦਿਆ ਡਾ ਜਨਕ ਰਾਜ ਅਤੇ ਡਾ ਟੀ ਪੀ ਐਸ ਰੇਖੀ ਨੇ ਵਧੀਆ ਸਿਹਤ ਲਈ ਰੋਜ਼ਾਨਾ ਸਾਇਕਲ ਚਲਾਉਣ ਦੇ ਫਾਇਦੇ
ਅਤੇ ਲੋੜੀਦੀਆ ਸਾਵਧਾਨੀਆ ਬਾਰੇ ਚਾਨਣਾ ਪਾਇਆ,ਉਨ੍ਹਾਂ ਸਿਹਤ ਸਬੰਧੀ ਜਾਗਰੂਕ ਲਈ ਈਕੋ ਵੀਲਜ਼ਰ ਮਾਨਸਾ ਦੇ ਉਪਰਾਲਿਆ ਦੀ
ਪ੍ਰਸ਼ੰਸ਼ਾ ਕਰਦਿਆ ਹਰ ਵਰਗ ਦੇ ਲੋਕਾਂ ਨੂੰ ਇਸ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ। ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ
ਦੱਸਿਆ ਕਿ ਸਵੇਰ ਵੇਲੇ ਰੋਜ਼ਾਨਾ ਸਾਈਕਲ ਚਲਾਉਣ ਵਾਲਿਆ ਦੀ ਗਿਣਤੀ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਅਤੇ ਇਸ ਉਤਸ਼ਾਹ ਨੂੰ ਹੋਰ

ਵਧਾਉਣ ਲਈ ਸੰਸਥਾ ਵੱਲੋ ਮਹੀਨਾਵਾਰ ਸਾਇਕਲ ਰੈਲੀਆ ਸ਼ੂਰੂ ਕੀਤੀਆ ਗਈਆ ਹਨ,ਉਨ੍ਹਾ ਦੱਸਿਆ ਕਿ ਸਕੂਲਾਂ,ਕਾਲਜਾਂ ਚ ਵੀ ਜਾਕੇ
ਵਿਦਿਆਰਥੀਆ ਨੂੰ ਵੀ ਸਾਈਕਲ ਚਲਾਉਣ ਅਤੇ ਸਾਇਕਲ ਰੈਲੀਆਂ ਲਈ ਉਤਸ਼ਾਹਤ ਕੀਤਾ ਜਾਵੇਗਾ।
ਸਾਇਕਲ ਰੈਲੀਆ ਲਈ ਹੋਰਨਾਂ ਤੋਂ ਇਲਾਵਾ ਯਾਦਵਿੰਦਰ ਯਾਦੂ ,ਸਵੀ ਚਹਿਲ, ਅਮਨ ਔਲਖ,ਸੁਖਮਨਦੀਪ ਸਿੰਘ ਅਤੇ ਸੰਸਥਾ ਦੇ ਹੋਰ ਆਗੂ
ਵਿਸ਼ੇਸ਼ ਉਪਰਾਲੇ ਕਰ ਰਹੇ ਹਨ।























