

ਮਾਨਸਾ, 29 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਮਾਨਸਾ ਦਾ ਈਕੋ ਵੀਲਰਜ ਸਾਈਕਲ ਕਲੱਬ, ਜਿਸਦਾ ਨਾਮ ਸਿਰਫ ਪੰਜਾਬ ਹੀ ਨਹੀ ਸਗੋਂ ਪੂਰੇ ਭਾਰਤ ਪੱਧਰ ‘ਤੇ ਗਿਣਤੀ ਦੇ ਚੋਣਵੇਂ ਸਿਰਕੱਢ ਸਾਈਕਲ ਕਲੱਬਾਂ ਵਿੱਚ ਆਉਂਦਾ ਹੈ। ਜਿਸਦਾ ਸਿਹਰਾ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸਰਪ੍ਰਸਤ ਡਾ.ਜਨਕ ਰਾਜ ਸਿੰਗਲਾਂ ਅਤੇ ਸਾਰੇ ਹੀ ਆਹੁਦੇਦਾਰਾਂ ਤੇ ਸਰਗਰਮ ਮੈਂਬਰਾਂ ਨੂੰ ਜਾਂਦਾ ਹੈ। ਦੇਸ਼/ਵਿਦੇਸ਼ ਦੇ ਵੱਖ ਵੱਖ ਕਲੱਬਾਂ ਵੱਲੋਂ ਸਮੇਂ ਸਮੇਂ ਸਿਰ ਕਰਵਾਏ ਜਾਂਦੇ ਚੈਲੇਂਜਾ ਵਿੱਚ ਕੋਈ ਅਜਿਹਾ ਚੈਲੇਂਜ ਨਹੀ ਹੋਵੇਗਾ ਜਿਸ ਵਿੱਚ ਇਸ ਗਰੁੱਪ ਨੇ ਹਿੱਸਾ ਲੈ ਕੇ ਕੋਈ ਪੁਜੀਸ਼ਨ ਹਾਸਲ ਨਾ ਕੀਤੀ ਹੋਵੇ।
ਪਿਛਲੇ ਦਿਨੀਂ ਮਿਤੀ 27-09-25 ਨੂੰ ਬਠਿੰਡਾ ਰੈਂਡੋਨਰਜ ਕਲੱਬ ਵੱਲੋਂ ਐਸ.ਆਰ. ਪ੍ਰਤੀਯੋਗਤਾ ਤਹਿਤ 400 ਕਿਲੋਮੀਟਰ ਸਾਈਕਲ ਰਾਈਡ ਕਰਵਾਈ ਗਈ। ਜਿਸ ਵਿੱਚ ਮਾਨਸਾ ਦੇ ਅਮਨ ਔਲਖ ਸਮੇਤ ਪੰਜਾਬ ਦੇ ਕੁੱਲ 24 ਸਾਈਕਲਿਸਟਾ ਨੇ ਭਾਗ ਲਿਆ। ਇਹ ਸਾਈਕਲ ਰਾਈਡ ਬਠਿੰਡਾ ਤੋਂ ਸੁਭਾ 5 ਵਜੇ ਚੱਲ ਕੇ ਮਾਨਸਾ, ਪਟਿਆਲਾ,ਬਨੂੜ ਤੋਂ ਵਾਪਸ ਪਟਿਆਲਾ,ਬਰਨਾਲਾ ਹੁੰਦੇ ਹੋਏ ਬਠਿੰਡਾ ਮੁਕੰਮਲ ਹੋਈ। ਜਿਸ ਨੂੰ 9 ਵਾਰ ਦੇ ਐਸ.ਆਰ ਵਿਜੇਤਾ ਅਤੇ 10ਵੀ. ਐਸ.ਆਰ. ਲਗਾ ਰਹੇ ਅਮਨ ਔਲਖ ਵੱਲੋਂ 30.6 ਕਿਲੋਮੀਟਰ ਦੀ ਐਵਰੇਜ ਸਪੀਡ ਨਾਲ ਨੀਯਤ ਸਮੇੰ ਤੋਂ ਪਹਿਲਾ 11ਘੰਟੇ 42 ਮਿੰਟਾਂ ਵਿੱਚ ਮੁਕੰਮਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਈਕੋ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਅੱਜ ਸੁਭਾਂ ਦੀ ਰਾਈਡ ਦੌਰਾਨ ਮਾਣਮੱਤੇ ਰਾਈਡਰ ਅਮਨ ਔਲਖ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਗਰੁੱਪ ਵੱਲੋਂ ਸੁਖਪਾਲ ਢਾਬਾ ਭਾਈਦੇਸਾ ਵਿਖੇ ਉਚੇਚੇ ਤੌਰ ਤੇ ਚਾਹ ਪਾਰਟੀ ਦਾ ਵੀ ਪ੍ਰਬੰਧ ਕੀਤਾ ਗਿਆ।
ਅਖੀਰ ਵਿੱਚ ਬਲਵਿੰਦਰ ਸਿੰਘ ਕਾਕਾ ਨੇ ਜਿਥੇ ਗਰੁੱਪ ਦੇ ਮੈਂਬਰਾਂ ਨੂੰ ਅਮਨ ਔਲਖ ਪਾਸੋਂ ਸੇਧ ਲੈ ਕੇ ਕਲੱਬ ਦਾ ਨਾਮ ਹੋਰ ਉਚਾ ਕਰਨ ਦੀ ਅਪੀਲ ਕੀਤੀ, ਉਥੇ ਹੀ ਉਹਨਾਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਸਾਈਕਲ ਕਲੱਬ ਨਾਲ ਜੁੜਨ ਅਤੇ ਸਾਇਕਲਿੰਗ ਕਰਕੇ ਨਿਰੋਗ ਜੀਵਨ ਜਿਊਣ ਦੀ ਅਪੀਲ ਵੀ ਕੀਤੀ ਤਾਂ ਜੋ ਲੋਕ ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ ਜਿਹੀਆ ਭਿਆਨਕ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਣ।























