‘ਆਪ’ ਮਹਿਲਾ ਲੀਡਰਾਂ ਦੇ ਇਲਜ਼ਾਮਾਂ ‘ਤੇ ਖਹਿਰਾ ਤੇ ਸੰਧੂ ਨੇ ਦਿੱਤੀ ਸਫ਼ਾਈ

0
3

ਚੰਡੀਗੜ੍ਹ (ਸਾਰਾ ਯਹਾ): ਆਮ ਆਦਮੀ ਪਾਰਟੀ ਦੀਆਂ ਮਹਿਲਾ ਅਹੁਦੇਦਾਰਾਂ ਵੱਲੋਂ ਕੁਝ ਮਹਿਲਾ ਵਿਧਾਇਕਾਂ ਬਾਰੇ ਭੱਦੀਆਂ ਟਿੱਪਣੀਆਂ ਕਰਨ ਵਾਲਿਆਂ ਨੂੰ ਸੁਖਪਾਲ ਖਹਿਰਾ ਦਾ ਥਾਪੜਾ ਦੇਣ ਦੇ ਦੋਸ਼ ਲਾਉਣ ਤੋਂ ਬਾਅਦ ਖਹਿਰਾ ਦਾ ਪ੍ਰਤੀਕਰਮ ਆਇਆ ਹੈ। ਖਹਿਰਾ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਵਿਧਾਇਕ ਕੰਵਰ ਸੰਧੂ ਨੇ ਪਾਰਟੀ ਦੀਆਂ ਮਹਿਲਾਂ ਵਿਧਾਇਕਾਂ ਤੋਂ ਮੁਆਫ਼ੀ ਮੰਗੀ ਹੈ।

ਖਹਿਰਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਦੇ ਕੁਝ ਸਾਥੀਆਂ ਤੋਂ ਗ਼ਲਤੀ ਹੋਈ ਹੈ। ਬਲਜਿੰਦਰ ਕੌਰ ਦੇ ਇਲਜ਼ਾਮਾਂ ‘ਤੇ ਖਹਿਰਾ ਦੀ ਸਫ਼ਾਈ ਦਿੰਦਿਆਂ ਕਿਹਾ ਕਿ ਸਾਡੇ ਕੁਝ ਸਾਥੀਆਂ ਤੋਂ ਗ਼ਲਤੀ ਹੋਈ ਹੈ। ਉਨ੍ਹਾਂ ਗ਼ਲਤੀ ਦੁਬਾਰਾ ਨਾ ਦੁਹਰਾਉਣ ਦਾ ਵਾਅਦਾ ਕੀਤਾ।

ਸੁਖਪਾਲ ਖਹਿਰਾ ਨੇ ਪਾਰਟੀ ਵਾਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਦੀ ਤੌਹੀਨ ਵਾਲਾ ਕੰਮ ਨਹੀਂ ਕਰਨਾ ਹੈ। ਖਹਿਰਾ ਤੋਂ ਇਲਾਵਾ ਕੰਵਰ ਸੰਧੂ ਨੇ ਵੀ ਪਾਰਟੀ ਵਾਲੰਟੀਅਰਾਂ ਨੂੰ ਮਰਿਆਦਾ ਵਿੱਚ ਰਹਿਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਪਾਰਟੀ ਵਾਲੰਟੀਅਰਾਂ ਨੂੰ ਭੱਦੀਆਂ ਟਿੱਪਣੀਆਂ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਦੀ ਸ਼ਾਨ ਖ਼ਿਲਾਫ਼ ਬੋਲਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੱਤਭੇਦ ਜ਼ਰੂਰ ਪਰ ਸਾਰੇ ਹੀ ਲੋਕ ਸਨਮਾਨਯੋਗ ਹਨ।


EDITED BY : SARA YAHA | | Last Updated : 7:35 pm 4 August  2018

LEAVE A REPLY

Please enter your comment!
Please enter your name here