-ਆਪਣੀ ਆਮਦਨ ਵਿਚ ਵਾਧਾ ਕਰਨ ਲਈ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਅਪਨਾਉਣਾ ਚਾਹੀਦਾ ਹੈ: ਡਿਪਟੀ ਕਮਿਸ਼ਨਰ

0
30

ਮਾਨਸਾ, 10 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਕਿਸਾਨਾਂ ਨੂੰ ਆਪਣੀ ਆਮਦਨ ਦੇ ਸ੍ਰੋਤਾਂ ਵਿਚ ਮੱਛੀ ਪਾਲਣੇ ਦੇ ਕਿੱਤੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਮੱਛੀ ਪਾਲਣ ਫਾਰਮ ਸਥਾਪਤ ਕਰਨ ਲਈ ਸਹਾਇਤਾ ਵਜੋਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਤੇ ਸਬਸਿਡੀ ਤੋਂ ਇਲਾਵਾ ਪੰਜਾ ਦਿਨਾਂ ਮੁਫ਼ਤ ਸਿਖਲਾਈ ਕੈਂਪ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
    ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਗਭਗ ਸਾਰੇ ਇਲਾਕਿਆਂ ਵਿਚ ਪਾਣੀ ਮੱਛੀ ਪਾਲਣ ਲਈ ਢੁਕਵਾਂ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦੇ ਕਿੱਤੇ ਵਿਚ ਰਵਾਇਤੀ ਖੇਤੀ ਨਾਲੋਂ ਵਧੇਰੇ ਸੰਭਾਵਨਾਵਾਂ ਹਨ। ਮਗਨਰੇਗਾ ਦੀ ਸਹਾਇਤਾ ਨਾਲ ਪੰਚਾਇਤੀ ਜ਼ਮੀਨਾਂ ਨੂੰ ਛੱਪੜਾਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਇੱਟ ਭੱਠੇ ਦੇ ਖੇਤਰ ਨੂੰ ਵੀ ਮੱਛੀ ਪਾਲਣ ਲਈ ਤਲਾਅ ਵਜੋਂ ਵਰਤਿਆ ਜਾ ਸਕਦਾ ਹੈ। ਮੱਛੀ ਦੇ ਤਾਲਾਬਾਂ ਦੇ ਪਾਣੀ ਦੀ ਵਰਤੋਂ ਫਸਲਾਂ ਦੀ ਸਿੰਜਾਈ ਲਈ ਕੀਤੀ ਜਾ ਸਕਦੀ ਹੈ।
    ਚਾਲੂ ਵਿੱਤੀ ਸਾਲ 2019-20 ਦੌਰਾਨ ਪੰਚਾਇਤੀ ਜ਼ਮੀਨਾਂ ਦੀ ਕਰੀਬ 2134 ਏਕੜ ਜ਼ਮੀਨ ਅਤੇ ਮਾਨਸਾ ਵਿਚ ਹੋਰ 164 ਏਕੜ ਨਿੱਜੀ ਰਕਬਾ ਮੱਛੀ ਪਾਲਣ ਅਧੀਨ ਹੈ। ਇਸੇ ਤਰਾਂ ਵਿਭਾਗ ਝੀਂਗਾ ਮੱਛੀ ਪਾਲਣ ਨੂੰ ਵੀ ਉਤਸ਼ਾਹਿਤ ਕਰਦਾ ਹੈ ਜਿਸ ਤਹਿਤ 25 ਏਕੜ ਰਕਬਾ ਕਵਰ ਕੀਤਾ ਗਿਆ ਹੈ।
    ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ, ਮਾਨਸਾ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਕਿਸਾਨ ਸੰਗਰੂਰ ਅਤੇ ਪਟਿਆਲੇ ਤੋਂ ਆਸਾਨੀ ਨਾਲ ਮੱਛੀ ਪੁੰਗ ਪ੍ਰਾਪਤ ਕਰ ਸਕਦੇ ਹਨ। ਵਿਭਾਗ ਕਿਸਾਨਾਂ ਨੂੰ ਨਵੇਂ ਛੱਪੜਾਂ ਦੀ ਖੁਦਾਈ ਅਤੇ ਮੱਛੀ ਨਹੀ ਫੀਡ ਖਰੀਦਣ ਲਈ ਬੈਂਕਾਂ ਤੋਂ ਪ੍ਰਤੀ ਏਕੜ 3.50 ਲੱਖ ਰੁਪਏ ਦੀ ਸਹਾਇਤਾ ਕਰਦਾ ਹੈ ਅਤੇ ਪ੍ਰੋਜੈਕਟ ਦੀ ਅਨੁਮਾਨਤ ਲਾਗਤ ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੱਛੀ ਦੇ ਛੱਪੜ ਦੀ ਖੁਦਾਈ ਲਈ ਸੇਮ ਵਾਲੇ ਖੇਤਰਾਂ ਨੂੰ 90 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਮੱਛੀ ਦੇ ਝਾੜ ਨੂੰ ਵਧਾਉਣ ਲਈ ਵਿਭਾਗ ਆਕਸੀਜਨ ਏਅਰੇਟਰ ਵੀ 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਉਂਦਾ ਹੈ। ਇਸ ਦੇ ਨਾਲ ਹੀ ਮੱਛੀ ਪੁੰਗ ਸਰਕਾਰੀ ਮੱਛੀ ਫਾਰਮਾਂ ਤੋਂ 10 ਪੈਸੇ ਪ੍ਰਤੀ ਪੁੰਗ ਦੀ ਕੀਮਤ ਤੇ ਕਿਸਾਨਾਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ।
    ਉਨ੍ਹਾਂ ਕਿਹਾ ਕਿ ਝੀਂਗਾ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ, ਮੱਛੀ ਪਾਲਣ ਲਈ ਪਾਣੀ ਦੀ ਮੁੜ ਵਰਤੋਂ ਅਤੇ ਨੀਲੀ ਕਰਾਂਤੀ ਸਕੀਮ ਤਹਿਤ ਕਾਰਪ ਬੀਜ ਦੀ ਹੈਚਰੀ ਸਥਾਪਤ ਕਰਨ ਲਈ ਆਮ ਸ਼੍ਰੇਣੀ ਦੇ ਕਿਸਾਨਾਂ ਨੂੰ 40 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ 60 ਫ਼ੀਸਦੀ ਸਬਸਿਡੀ ਅਨੁਸੂਚਿਤ ਜਾਤੀਆਂ ਅਤੇ ਮਹਿਲਾ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨੌਜਵਾਨ ਪੜ੍ਹਿਆ ਲਿਖਿਆ ਜਾਂ ਅਨਪੜ੍ਹ ਮੱਛੀ ਪਾਲਣ ਦਾ ਕੰਮ ਕਰ ਸਕਦਾ ਹੈ।

LEAVE A REPLY

Please enter your comment!
Please enter your name here