

ਬਿਜ਼ਨੈੱਸ ਡੈਸਕ—ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਭਾਰਤੀ ਵਿਲਖਣ ਪਛਾਣ ਅਥਰਾਟੀ (ਯੂ.ਆਈ.ਡੀ.ਏ.ਆਈ.) ਲਗਾਤਾਰ ਲੋਕਾਂ ਦੇ ਮਨ ‘ਚ ਚੱਲ ਰਹੀ ਚਿੰਤਾ ਨੂੰ ਦੂਰ ਕਰਨ ‘ਚ ਜੁੱਟੀ ਹੋਈ ਹੈ। ਇਸ ‘ਚ ਇਕ ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਧਾਰ ਦੇ ਸਾਫਟਵੇਅਰ ਨੂੰ ਹੈਕ ਕਰ ਲਿਆ ਗਿਆ ਹੈ ਜਿਸ ਨਾਲ ਭਾਰਤ ਦੇ ਕਰੀਬ ਇਕ ਅਰਬ ਲੋਕਾਂ ਦੀ ਨਿੱਜੀ ਜਾਣਕਾਰੀ ਦਾਅ ‘ਤੇ ਲੱਗ ਗਈ ਹੈ।

ਸਾਫਟਵੇਅਰ ਦੀ ਕੀਮਤ 2,500 ਰੁਪਏ
ਹਫਿੰਗਟਸਪੋਸਟ ਡਾਟ ਇਨ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਆਧਾਰ ਕਾਰਡ ਦਾ ਸਾਫਟਵੇਅਰ ਹੈਕ ਕੀਤਾ ਜਾ ਚੁੱਕਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਆਧਾਰ ਕਾਰਡ ਦੇ ਸਾਫਟਵੇਅਰ ‘ਚ ਇਕ ਗੜਬੜੀ ਹੈ ਜਿਸ ‘ਚ ਇਕ ਸਾਫਟਵੇਅਰ ਰਾਹੀਂ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਬੈਠੇ ਵਿਅਕਤੀ ਕਿਸੇ ਦੇ ਨਾਂ ਨਾਲ ਵਾਸਤਵਿਕ ਆਧਾਰ ਕਾਰਡ ਬਣ ਸਕਦਾ ਹੈ। ਇਸ ਸਾਫਟਵੇਅਰ ਦੀ ਕੀਮਤ ਸਿਰਫ 2,500 ਰੁਪਏ ਹੈ।

ਕਾਂਗਰਸ ਨੇ ਕੀਤਾ ਟਵੀਟ
ਹਫਿੰਗਟਨਪੋਸਟ ਡਾਟ ਦੀ ਇਸ ਰਿਪੋਰਟ ਨੂੰ ਤਿਆਰ ਕਰਨ ‘ਚ ਦੁਨੀਆਭਰ ਦੇ 5 ਐਕਸਪਰਟ ਦੀ ਮਦਦ ਲਈ ਗਈ ਹੈ। ਦਰਅਸਲ ਇਸ ਸਾਫਟਵੇਅਰ ਦੀ ਮਦਦ ਨਾਲ ਆਧਾਰ ਦੀ ਸਕਿਓਰਟੀ ਫੀਚਰ ਨੂੰ ਬੰਦ ਕੀਤਾ ਜਾ ਸਕਦਾ ਹੈ ਅਤੇ ਨਵਾਂ ਆਧਾਰ ਤਿਆਰ ਕੀਤਾ ਜਾ ਸਕਦਾ ਹੈ। ਇਹ ਸਾਫਟਵੇਅਰ 2,500 ਰੁਪਏ ‘ਚ ਵਟਸਐਪ ‘ਤੇ ਵੇਚਿਆ ਜਾ ਰਿਹਾ ਹੈ। ਨਾਲ ਹੀ ਯੂਟਿਊਬ ‘ਤੇ ਵੀ ਕਈ ਵੀਡੀਓ ਮੌਜੂਦ ਹੈ ਜਿਸ ‘ਚ ਇਕ ਕੋਡ ਰਾਹੀਂ ਕਿਸੇ ਦੇ ਵੀ ਆਧਾਰ ਕਾਰਡ ਨਾਲ ਛੇੜ-ਛਾੜ ਹੋ ਸਕਦੀ ਹੈ ਅਤੇ ਨਵਾਂ ਆਧਾਰ ਕਾਰਡ ਬਣਾਇਆ ਜਾ ਸਕਦਾ ਹੈ। ਉੱਥੇ ਇਸ ਮਾਮਲੇ ‘ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਇਸ ਰਿਪੋਰਟ ਨੂੰ ਟਵੀਟ ਵੀ ਕੀਤਾ ਹੈ।

EDITED BY : SARA YAHA | | Last Updated : 7:੦1 pm 11 September 2018























