ਬੈਂਕ ਆਫ ਇੰਡੀਆ ਨੇ NRI ਨੂੰ ਵਾਪਸ ਕੀਤੀ ਖਾਤੇ ‘ਚੋਂ ਨਿਕਲੀ ਲੱਖਾਂ ਦੀ ਰਕਮ

0
30

ਜਲੰਧਰ — ਬੀਤੇ ਦਿਨੀਂ ਯੂ. ਕੇ. ਸਿਟੀਜ਼ਨ ਅਤੇ ਓ. ਸੀ. ਆਈ. ਹੋਲਡਰ ਅਵਤਾਰ ਸਿੰਘ ਬੇਦੀ ਦੇ ਬੈਂਕ ਖਾਤੇ ਦਾ ਏ. ਟੀ. ਐੱਮ. ਕਾਰਡ ਜਾਰੀ ਕਰਵਾ ਕੇ 4 ਮਹੀਨਿਆਂ ‘ਚ 7.76 ਲੱਖ ਰੁਪਏ ਕੱਢਵਾ ਲਏ ਗਏ ਸਨ। ਉਸ ਸਬੰਧੀ ਬੈਂਕ ਨੇ ਗਲਤੀ ਮੰਨਦੇ ਹੋਏ ਐੱਨ. ਆਰ. ਆਈ. ਦੇ ਖਾਤੇ ‘ਚ ਸਾਰੇ ਪੈਸੇ ਕ੍ਰੈਡਿਟ ਕਰ ਦਿੱਤੇ ਹਨ। ਬੈਂਕ ਆਫ ਇੰਡੀਆ ਦੀ ਬੀ. ਐੱਮ. ਸੀ. ਚੌਕ ਬਰਾਂਚ ਦੇ ਮੈਨੇਜਰ ਕਿਸ਼ੋਰ ਕੁਮਾਰ ਨੇ ਦੱਸਿਆ ਕਿ ਐੱਨ. ਆਰ. ਆਈ. ਅਵਤਾਰ ਸਿੰਘ ਦੇ ਬੈਂਕ ਖਾਤੇ ਦਾ ਏ. ਟੀ. ਐੱਮ. ਕਾਰਡ ਠੱਗ ਨੇ ਜਾਰੀ ਕਰਵਾ ਕੇ ਆਪਣਾ ਮੋਬਾਇਲ ਨੰਬਰ ਵੀ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਨਾਲ ਲਿੰਕ ਕਰਵਾ ਲਿਆ ਸੀ। ਠੱਗੀ ਦਾ ਮਾਮਲਾ 29 ਅਗਸਤ ਨੂੰ ਧਿਆਨ ‘ਚ ਆਇਆ ਸੀ। ਏ. ਟੀ. ਐੱਮ. ਦੇ ਜ਼ਰੀਏ 4 ਮਹੀਨਿਆਂ ‘ਚ 7.76 ਲੱਖ ਰੁਪਏ ਕੱਢ ਲਏ। ਬੈਂਕ ਕਰਮਚਾਰੀਆਂ ਨੇ ਖੁਦ 30 ਅਗਸਤ ਨੂੰ ਅਜੀਤ ਨਗਰ ਦੇ ਰਹਿਣ ਵਾਲੇ ਏ. ਸੀ. ਮੈਕੇਨਿਕ ਜਸਪਾਲ ਸਿੰਘ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਸੀ।

ਐੱਨ. ਆਰ. ਆਈ. ਬੋਲਿਆ-ਪੈਸੇ ਮਿਲੇ ਤਾਂ ਹੋਈ ਸੰਤੁਸ਼ਟੀ 
ਅਵਤਾਰ ਸਿੰਘ ਬੇਦੀ (37) ਨੇ ਕਿਹਾ ਕਿ ਉਹ ਖੁਸ਼ ਹਨ ਅਤੇ ਸੰਤੁਸ਼ਟ ਹਨ ਕਿ ਬੈਂਕ ਨੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਉਨ੍ਹਾਂ ਦੇ ਖਾਤੇ ‘ਚ ਕ੍ਰੈਡਿਟ ਕਰ ਦਿੱਤੀ ਹੈ। ਬੇਦੀ ਨੇ ਕਿਹਾ ਕਿ ਬੈਂਕ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਮਿਲੇ ਤਾਂ ਉਹ ਇਹ ਮਾਮਲਾ ਅੰਬੈਸੀ ‘ਚ ਚੁੱਕਣਗੇ।

ਉਥੇ ਹੀ ਮੈਨੇਜਰ ਕਿਸ਼ੋਰ ਨੇ ਦਾਅਵਾ ਕੀਤਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਬੈਂਕ ਦੇ ਕਿਸੇ ਕਰਮਚਾਰੀ ਨੇ ਜਾਣਬੁੱਝ ਕੇ ਗਲਤ ਵਿਅਕਤੀ ਨੂੰ ਐੱਨ. ਆਰ. ਆਈ. ਦੇ ਖਾਤੇ ਦਾ ਏ. ਟੀ. ਐੱਮ. ਕਾਰਡ ਜਾਰੀ ਨਹੀਂ ਕੀਤਾ। ਸ਼ਾਤਿਰ ਠੱਗ ਨੇ ਅਵਤਾਰ ਸਿੰਘ ਦੇ ਬੈਂਕ ਖਾਤੇ ਦਾ ਏ. ਟੀ. ਐੱਮ. ਕਾਰਡ ਜਾਰੀ ਕਰਵਾਇਆ ਅਤੇ 4 ਮਹੀਨਿਆਂ ‘ਚ ਉਕਤ ਰਕਮ ਕੱਢਵਾਈ। ਪਹਿਲੀ ਰਕਮ ‘ਚ 7.86 ਲੱਖ ਰੁਪਏ ਕੱਢੇ ਜਾ ਰਹੇ ਸਨ ਪਰ ਆਡਿਟ ਦੇ ਬਾਅਦ 7.76 ਲੱਖ ਰੁਪਏ ਕਲੀਅਰ ਹੋਏ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਬੈਂਕ ਦੀ ਇੰਟਰਨਲ ਇੰਕੁਆਇਰੀ ਦੀ ਰਿਪੋਰਟ ਆਉਣ ‘ਚ ਥੋੜ੍ਹਾ ਸਮਾਂ ਲੱਗੇਗਾ ਪਰ ਇਹ ਸਾਫ ਹੈ ਕਿ ਕਿਸੇ ਵੀ ਬੈਂਕ ਕਰਮੀ ਦੀ ਸ਼ਮੂਲੀਅਤ ਇਸ ‘ਚ ਨਹੀਂ ਹੋਵੇਗੀ।


EDITED BY : SARA YAHA | | Last Updated : 6:55  pm 11 September  2018

LEAVE A REPLY

Please enter your comment!
Please enter your name here