ਅੱਜ 15 ਸਤੰਬਰ ਨੂੰ ਪੰਜਾਬ ਕਿਸਾਨ ਯੂਨੀਅਨ ਬਲਾਕ ਮਾਨਸਾ ਦੀ ਪੁਰਾਣੀ ਕਮੇਟੀ ਭੰਗ ਕਰਕੇ ਜਥੇਬੰਦੀ ਦੀ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ

0
48

ਮਾਨਸਾ 15 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਅੱਜ 15 ਸਤੰਬਰ ਨੂੰ ਸਥਾਨਕ ਬਾਬਾ ਬੂਝਾ ਸਿੰਘ ਭਵਨ ਵਿਖੇ ਪੰਜਾਬ ਕਿਸਾਨ ਯੂਨੀਅਨ ਬਲਾਕ ਮਾਨਸਾ ਦੀ ਪੁਰਾਣੀ ਕਮੇਟੀ ਭੰਗ ਕਰਕੇ ਜਥੇਬੰਦੀ ਦੀ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ। ਇਸ ਚੋਣ ਵਿੱਚ 80 ਡੈਲੀਗੇਟਾਂ ਨੇ ਭਾਗ ਲਿਆ । ਅੱਜ ਦੀ ਇਹ ਚੋਣ ਹਾਕਮ ਸਿੰਘ ਝੁਨੀਰ, ਰਾਮਫਲ ਸਿੰਘ ਚੱਕ ਅਲੀਸ਼ੇਰ ਅਤੇ ਸੁਰਜੀਤ ਸਿੰਘ ਕੋਟ ਧਰਮੂ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਵਿੱਚ ਸਰਵਸੰਮਤੀ ਨਾਲ ਸਾਧੂ ਸਿੰਘ ਬੁਰਜ ਢਿੱਲਵਾਂ ਨੂੰ ਪ੍ਰਧਾਨ, ਰਣਜੀਤ ਸਿੰਘ ਤਾਮਕੋਟ ਜਨਰਲ ਸਕੱਤਰ, ਹਰਜਿੰਦਰ ਸਿੰਘ ਮਾਨਸ਼ਾਹੀਆ ਖਜ਼ਾਨਚੀ, ਜਰਨੈਲ ਸਿੰਘ ਖਿਆਲਾ ਅਤੇ ਮੱਖਣ ਸਿੰਘ ਮਾਨਸਾ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਨੰਗਲ ਕਲਾਂ ਅਤੇ ਰੂਪ ਸਿੰਘ ਬੁਰਜ ਹਰੀ ਮੀਤ ਪ੍ਰਧਾਨ, ਜਸਪਾਲ ਸਿੰਘ ਉÎੱਭਾ ਪ੍ਰੈਸ ਸਕੱਤਰ ਅਤੇ ਕੇਵਲ ਸਿੰਘ ਹੀਰੇਵਾਲਾ ਨੂੰ ਜਥੇਬੰਦਕ ਸਕੱਤਰ ਚੁਣਿਆ ਗਿਆ। ਇਸਤੋਂ ਇਲਾਵਾ ਗੁਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ, ਸੱਤ ਪਾਲ ਖਿਆਲਾ, ਜਗਸੀਰ ਜੱਗੀ ਮੂਸਾ, ਲੱਖਾ ਸਿੰਘ ਭੈਣੀ ਬਾਘਾ, ਪਰਮਜੀਤ ਸਿੰਘ ਭਰੀ ਮਾਨਸਾ ਅਤੇ ਗੋਰਾ ਸਿੰਘ ਤਾਮਕੋਟ ਨੂੰ ਕਮੇਟੀ ਮੈਂਬਰ ਚੁਣਿਆ ਗਿਆ। 
ਇਸ ਮੌਕੇ ਇਜਲਾਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦ ਕੰਪਨੀਆਂ ਦੇ ਕਾਰੋਬਾਰ ਡੁੱਬ ਰਹੇ ਹਨ ਤਾਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਬਚਾਉੁਣ ਲਈ ਪੈਕੇਜ ਜਾਰੀ ਕੀਤੇ ਜਾ ਰਹੇ ਹਨ ਪਰ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ ਲਈ ਕੋਈ ਪੈਕੇਜ ਜਾਰੀ ਨਹੀਂ ਕੀਤਾ ਜਾਂਦਾ। ਇਸ ਆਰਥਿਕ ਸੰਕਟ ਵਿੱਚ ਫਸੀ ਕਿਸਾਨੀ ਨੂੰ ਬਚਾਉਣ ਲਈ ਦੇਸ਼ ਦੇ ਕਿਸਾਨਾਂ ਨੂੰ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣਾ ਪਵੇਗਾ। ਇਸ ਮੌਕੇ ਨਵੀਂ ਚੁਣੀ ਕਮੇਟੀ ਨੇ 19 ਸਤੰਬਰ ਨੂੰ ਪਿੰਡ ਕਿਸ਼ਨਗੜ੍ਹ ਦੀਆਂ ਪਾਇਪਾਂ ਨੂੰ ਲੈ ਕੇ ਐਸ.ਡੀ.ਐਮ.ਬੁਢਲਾਡਾ ਦਫਤਰ ਅੱਗੇ ਲਗਾਏ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕੁੱਝ ਜਥੇਬੰਦੀਆਂ ਵੱਲੋਂ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਮੁਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਰੋਕਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਹਕੂਮਤ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਰਾਹ ਚਲਦਿਆਂ ਜਮਹੂਰੀਅਤ ਦਾ ਗਲਾ ਘੁੱਟ ਰਹੀ ਹੈ। 
ਇਸ ਮੌਕੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਕਾਮਰੇਡ ਜਸਬੀਰ ਕੌਰ ਨੱਤ, ਐਡਵੋਕੇਟ ਬਲਕਰਨ ਬੱਲੀ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ ਕੋਟ ਧਰਮੂ, ਗੁਰਤੇਜ ਸਿੰਘ ਬਰ੍ਹੇ, ਛੱਜੂ ਸਿੰਘ ਦਿਆਲਪੁਰਾ, ਸੱਤਪਾਲ ਸਿੰਘ ਭੈਣੀ ਬਾਘਾ, ਬਲਦੇਵ ਸਿੰਘ ਸਮਾਉਂ, ਸੁਖਚਰਨ ਸਿੰਘ ਦਾਨੇਵਾਲਾ, ਸੁਖਵੀਰ ਸਿੰਘ ਖਾਰਾ, ਗੁਰਜੰਟ ਸਿੰਘ ਅਲੀਸ਼ੇਰ ਅਤੇ ਕਾਮਰੇਡ ਕ੍ਰਿਪਾਲ ਸਿੰਘ ਬੀਰ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here