ਅਮਰੀਕਨ ਢੱਠਿਆਂ ਦੀ ਖਰੀਦ ਵੇਚ ਲਈ ਜਰੂਰੀ ਕਾਨੂੰਨ ਬਣਾਵੇ ਕੇਂਦਰ ਅਤੇ ਪੰਜਾਬ ਸਰਕਾਰ….! ਅਵਾਰਾ ਪਸ਼ੂ ਸੰਘਰਸ਼ ਕਮੇਟੀ

0
65

ਮਾਨਸਾ 15 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਮਾਨਸਾ ਦੀ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦਾ ਸੰਘਰਸ਼ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ। ਇਸ ਤੀਸਰੇ ਦਿਨ ਸ਼ਹਿਰ ਦੇ 11 ਵਿਅਕਤੀ ਧਰਨੇ ਉÎੱਪਰ ਬੈਠੇ। ਧਰਨੇ ਵਿੱਚ ਬੈਠਣ ਵਾਲੇ ਵਿਅਕਤੀ ਸਨ ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਮੀਹਾਂ, ਰਾਜ ਕੁਮਾਰ ਕਾਮਰੇਡ, ਮਾਸਟਰ ਨਸੀਬ ਚੰਦ, ਸਰਬਜੀਤ ਕੌਸਲ, ਦਰਸ਼ਨ ਕੁਮਾਰ, ਵਿਨੋਦ ਕੁਮਾਰ, ਇਕਬਾਲ ਗਰਗ, ਵਿਜੈ ਕੁਮਾਰ, ਬਲਵਿੰਦਰ ਕੌਰ ਅਤੇ ਅਵਤਾਰ ਸਿੰਘ ਮਾਨ। 
ਇਸ ਸਮੇਂ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰ ਮਨੀਸ਼ ਬੱਬੀ ਦਾਨਵਾਲੀਆ ਅਤੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਧਰਨੇ ਵਿੱਚ ਸ਼ਾਮਲ ਸ਼ਹਿਰ ਵਾਸੀਆਂ ਦੀ ਰਾਇ ਨਾਲ ਇਹ ਮਤਾ ਪਾਸ ਕਰਵਾਇਆ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਇਹ ਹੈ ਕਿ ਅਮਰੀਕਨ ਨਸਲ ਦੇ ਅਵਾਰਾ ਢੱਠਿਆਂ ਦੀ ਖਰੀਦੋ-ਫਰੋਖਤ ਦੀ ਪ੍ਰਵਾਨਗੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮਾਨਸਾ ਜਿਲ੍ਹੇ ਦੇ ਵਸਨੀਕਾਂ ਵੱਲੋਂ ਪਿਛਲੇ 3 ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਸਾਰੇ ਪੰਜਾਬ ਵਿੱਚੋਂ ਇੱਕੋ ਅਵਾਜ਼ ਆ ਰਹੀ ਹੈ ਕਿ ਅਮਰੀਕਨ ਅਤੇ ਹੋਰ ਵਿਦੇਸ਼ੀ ਨਸਲ ਦੇ ਢੱਠੇ ਅਤੇ ਪਸ਼ੂਆਂ ਦਾ ਧਾਰਮਿਕ ਭਾਵਨਾਵਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨਾਲ ਨਹੀਂ ਜੁੜੇ ਹੋਏ ਅਤੇ ਪੰਜਾਬ ਦੇ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਵੀ ਇਸ ਸਬੰਧੀ ਇਹ ਰਾਇ ਦਿੱਤੀ ਗਈ ਹੈ ਕਿ ਅਮਰੀਕਨ ਨਸਲ ਦੇ ਅਵਾਰਾ  ਢੱਠਿਆਂ ਦੀ ਅਗਰ ਖਰੀਦੋ-ਫਰੋਖਤ ਦੀ ਇਜ਼ਾਜਤ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਲਈ ਪੰਜਾਬ ਵਿੱਚ ਪਿਛਲੇ 3 ਦਿਨਾਂ ਤੋਂ ਬਣੀ ਲੋਕ ਅਵਾਜ਼ ਕਿ ਅਮਰੀਕਨ ਢੱਠਿਆਂ ਦੀ ਖਰੀਦੋ-ਫਰੋਖਤ ਦੀ ਸਰਕਾਰ ਇਜਾਦੇਵੇ, ਸਬੰਧੀ ਜਰੂਰੀ ਕਾਨੂੰਨ ਪੰਜਾਬ ਅਤੇ ਕੇਂਦਰ ਸਰਕਾਰ ਆਪਣੇ ਪੱਧਰ ਤੇ ਲੈ ਕੇ ਆਉਣ ਕਿਉਂਕਿ ਅਮਰੀਕਨ ਢੱਠਿਆਂ ਦੀਆਂ ਜਾਨਾਂ ਨਾਲੋਂ ਮਨੁੱਖੀ ਜਾਨਾਂ ਦੀ ਕੀਮਤ ਕਿਤੇ ਜ਼ਿਆਦਾ  ਹੈ। ਇਸ ਸਮੇਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਕਿਸਾਨ ਆਗੂ ਬੋਘ ਸਿੰਘ ਨੇ ਕਿਹਾ ਕਿ ਜੇਕਰ ਅਵਾਰਾ ਅਮਰੀਕਨ ਢੱਠਿਆਂ ਦੀ ਖਰੀਦੋ-ਫਰੋਖਤ ਦੀ ਇਜਾਜਤ ਦੇ ਦਿੱਤੀ ਜਾਵੇ ਤਾਂ ਕਿਸਾਨਾਂ ਦਾ ਰੁਝਾਨ ਡੇਅਰੀ ਫਾਰਮਿੰਗ ਵੱਲ ਹੋਵੇਗਾ ਜਿਸ ਨਾਲ ਛੋਟਾ ਕਿਸਾਨ ਡੇਅਰੀ ਫਾਰਮ ਦੇ ਧੰਦੇ ਵੱਲ ਪ੍ਰੇਰਿਤ ਹੋਵੇਗਾ ਅਤੇ ਜੋ ਕਿਸਾਨੀ ਅੱਜ ਫੇਲ੍ਹ ਹੋ ਚੁੱਕੀ ਹੈ ਅਤੇ ਛੋਟਾ ਕਿਸਾਨ ਬਹੁਤ ਤਰਸਯੋਗ ਹਾਲਤ ਵਿੱਚ ਹੈ, ਉਸ ਵਿੱਚ ਸੁਧਾਰ ਹੋਵੇਗਾ। ਇਸ ਸਮੇਂ ਸੰਘਰਸ਼ ਕਮੇਟੀ ਨੇ ਦੱਸਿਆ ਕਿ ਇਹ  ਧਰਨਾਂ ਉਨਾਂ ਚਿਰ ਜਾਰੀ ਰਹੇਗਾ ਜਿੰਨਾ ਚਿਰ ਮਾਨਸਾ ਜਿਲ੍ਹੇ ਵਿੱਚ ਮੌਜੂਦ ਸਾਰੇ ਅਵਾਰਾ ਪਸ਼ੂਆਂ ਦਾ ਹੱਲ ਸਰਕਾਰ ਵੱਲੋਂ ਨਹੀਂ ਕੀਤਾ ਜਾਂਦਾ। 
ਇਸ ਸਮੇਂ ਡਾ. ਜਨਕ ਰਾਜ, ਮਨਜੀਤ ਸਿੰਘ ਸਦਿਓੜਾ, ਜਤਿੰਦਰ ਆਗਰਾ, ਪ੍ਰੇਮ ਅੱਗਰਵਾਲ, ਡਾ. ਧੰਨਾ ਮੱਲ ਗੋਇਲ, ਜਸਵੀਰ ਕੌਰ ਨੱਤ, ਰੁਲਦੂ ਸਿੰਘ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਜਸਵੰਤ ਸਿੰਘ ਜਵਾਹਰਕੇ, ਆਸ਼ੀਸ਼ ਕੁਮਾਰ, ਕਰਮਜੀਤ ਸਿੱਧੂ, ਪਰਮਜੀਤ ਸਿੰਘ ਬਚੀ, ਸਿਮਰਜੀਤ ਕੌਰ ਸਿੰਮੀ, ਧਰਮਵੀਰ ਵਾਲੀਆ, ਪ੍ਰੇਮ ਅਰੋੜਾ, ਬਿੱਕਰ ਮਘਾਣੀਆਂ, ਪ੍ਰੇਮ ਸਿੰਗਲਾ, ਕ੍ਰਿਸ਼ਨ ਚੌਹਾਨ, ਬਲਵਿੰਦਰ ਕਾਕਾ, ਬਲਬੀਰ ਸਿੰਘ ਖੋਖਰ ਵਾਲੇ ਅਤੇ ਲਛਮਣ ਸਿੰਘ ਆਦਿ ਸਮੇਤ ਭਾਰੀ ਇਕੱਠ ਵਿੱਚ ਮਾਨਸਾ ਦੇ ਸ਼ਹਿਰੀ ਹਾਜ਼ਰ ਸਨ। 

LEAVE A REPLY

Please enter your comment!
Please enter your name here