ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਅਤੇ ਅਨਾਥ ਬੱਚਿਆਂ ਨੂੰ ਸਿੱਧੂ ਨੇ ਲਿਆ ਗੋਦ

0
58

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਮੈਂ ਇਕ ਵਚਨ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਮੈਂ ਜ਼ਿੰਦਾ ਰਹਾਂਗਾ, ਮੈਂ ਅੰਮ੍ਰਿਤਸਰ ਤੋਂ ਹੀ ਚੋਣਾਂ ਲੜਾਂਗਾ ਅਤੇ ਅੱਜ ਮੈਂ ਸਾਰੇ ਅਨਾਥ ਹੋਏ ਬੱਚਿਆਂ ਨੂੰ ਗੋਦ ਲੈਣ ਅਤੇ ਉਨ੍ਹਾਂ ਦਾ ਸਾਰਾ ਖਰਚ ਚੁੱਕਣ ਦਾ ਦੂਜਾ ਵਚਨ ਲੈਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਬੱਚੇ ਮੇਰੀ ਪਤਨੀ ਦੇ ਹੁੰਦੇ ਕਦੇ ਅਨਾਥ ਨਹੀਂ ਰਹਿਣਗੇ ਅਤੇ ਕੋਈ ਵੀ ਅਜਿਹਾ ਬੱਚਾ ਨਹੀਂ ਹੋਵੇਗਾ ਜਿਹੜਾ ਨਹੀਂ ਪੜ੍ਹੇਗਾ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਪੀੜਤ ਪਰਿਵਾਰ ‘ਚ ਕੋਈ ਕਮਾਉਣ ਵਾਲਾ ਨਹੀਂ ਹੈ ਤਾਂ ਮੈਂ ਇਸ ਦੀ ਸਾਰੀ ਜ਼ਿੰਮੇਵਾਰੀ ਲੈਂਦਾ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਸੁਨੀਲ ਜਾਖੜ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਜੌੜਾ ਫਾਟਕ ਨੇੜੇ ਦੁਸਹਿਰਾ ਦੇਖ ਰਹੇ ਲੋਕਾਂ ‘ਤੇ ਟਰੇਨ ਚੜ੍ਹ ਗਈ, ਜਿਸ ‘ਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਹਨ।


EDITED BY : SARA YAHA | | Last Updated : 7:55 pm 22 October 2018

LEAVE A REPLY

Please enter your comment!
Please enter your name here