*ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਯੋਗਾ ਮਾਨਸਾ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ*

0
2

ਮਾਨਸਾ, 22 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਯੋਗਾ ਮਾਨਸਾ ਵੱਲੋਂ ਐਸ.ਡੀ. ਕਾਲਜ ਅਤੇ ਜਿਲ੍ਹਾ ਕ੍ਰਿਕੇਟ ਗਰਾਊਡ ਦੇ ਸਹਿਯੋਗ ਨਾਲ ਖਾਲਸਾ ਸਕੂਲ ਕ੍ਰਿਕੇਟ ਗਰਾਊਡ ਵਿਖੇ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਯੋਗ ਗੁਰੂ ਬਾਬੂ ਦੀਪ ਚੰਦ ਜੀ ਦੀ ਰਹਿਨੁਮਾਈ ਹੇਠ ਪਿਛਲੇ 12 ਸਾਲਾ ਤੋਂ ਯੋਗਾ ਮਾਨਸਾ ਵੱਲੋਂ ਫਰੀ ਯੋਗਾ ਅਭਿਆਸ ਰਵਾਇਆ ਜਾ ਰਿਹਾ ਹੈ। ਇਹ ਕਲਾਸਾਂ ਸਵੇਰੇ 5:30 ਤੋਂ 7:00 ਵਜੇ ਤੱਕ ਲਗਾਇਆ ਜਾਂਦੀਆ ਹਨ। ਯੋਗਾ ਟੀਚਰ ਅਜੇ ਗਰਗ ਅਤੇ ਭੈਣ ਅੰਜਨੀ ਜੀ ਨੇ ਇਸ ਯੋਗਾ ਸਮਾਗਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਐਸ.ਡੀ. ਕਾਲਜ ਦੀ ਪ੍ਰਿੰਸੀਪਲ, ਰੁਲਦੁ ਨੰਦਗੜੀਆ ਅਤੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਕੀਤੀ ਗਈ। ਐਸ.ਡੀ. ਕਾਲਜ ਦੀਆਂ ਵਿਦਿਆਰਥਣਾਂ ਨੇ ਸੁਰੀਯਾ ਨਮਸਕਾਰ ਕਰਕੇ ਸ਼ੁਰੂਆਤ ਕੀਤੀ। ਵਿਸ਼ੇਸ ਤੌਰ ਤੇ ਮੁੱਖ ਮਹਿਮਾਨ ਤੇ ਬੀ.ਜੀ.ਪੀ. ਦੇ ਜਿਲ੍ਹਾ ਪ੍ਰਧਾਨ ਰਕੇਸ਼ ਜੈਨ ਪਹੁੰਚੇ। ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਤਰਸ਼ੇਮ ਜੋਗਾ ਆਪਣੀ ਟੀਮ ਸਮੇਤ ਪਹੁੰਚੇ। ਡਾ. ਜਨਕ ਰਾਜ ਨੇ ਆਪਣੇ ਸੰਬੋਧਨ ‘ਚ ਉਪਸਥਿਤ ਸਾਧਕਾਂ ਨੂੰ ‘ਅੰਦਰਲੇ ਡਾਕਟਰ’ ਨੂੰ ਜਗਾਉਣ ਦੀ ਸਲਾਹ ਦਿੱਤੀ। ਸਾਇਕਲ ਗਰੂਪ ਤੋਂ ਸੰਜੀਵ ਪਿੰਕਾ, ਵਾਤਾਵਰਨ ਪ੍ਰੇਮੀ ਬਲਵੀਰ ਅਗਰੋਈਆ ਟੇਲਰ ਆਪਣੀ ਟੀਮ ਸਮੇਤ ਪਹੁੰਚ ਕੇ ਹਾਜਰੀ ਲਗਵਾਈ। ਖੂਨ ਦਾਨੀ ਸੰਜੀਵ ਪਿੰਕਾ ਜੀ ਨੇ ਕਿਹਾ ਕੇ ਤੰਦਰੁਸਤ ਵਿਅਕਤੀ ਹੀ ਖੂਨ ਦਾਨ ਕਰ ਸਕਦਾ ਹੈ ਅਤੇ ਜਾਣਕਾਰੀ ਦਿੱਤੀ ਕਿ 27 ਜੂਨ ਨੂੰ ਖੂਨ ਦਾਨ ਦਾ ਇੱਕ ਵੱਡਾ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਖੂਨ ਦਾਨ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਸਨਾਤਨ ਧਰਮ ਮਾਨਸਾ ਤੋਂ ਵਿਨੋਦ ਭੰਮਾ, ਬਿੰਦਰਪਾਲ, ਕੰਵਲਜੀਤ ਸ਼ਰਮਾ, ਇੰਦਰਸੈਨ, ਦਿਨੇਸ਼ ਰਿਪੀ ਰਜੇਸ ਪੰਧੇਰ ਵੀ ਵਿਸ਼ੇਸ ਤੋਰ ਤੇ ਪਹੁੰਚੇ। ਪਤੰਜੀਲ ਤੋਂ ਕ੍ਰਿਸ਼ਨ ਜੋਗਾ, ਹੁਕਮਚੰਦ, ਕਾਲੂ ਰਾਮ, ਗੁਰਦਾਸ ਸੈਂਟੀ, ਸ਼ਾਮ ਲਾਲ, ਸੁਭਾਸ ਪਾਸੀ, ਚਿਮਨ ਲਾਲ, ਕ੍ਰਿਸ਼ਨ ਜੀ, ਪਹੁੰਚ ਕੇ ਪ੍ਰੋਗਰਾਮ ਦੀ ਰੋਣਕ ਵਧਾਈ। ਕਾਲਜ ਦੇ ਵਿਦਿਆਰਥੀਆਂ ਵੱਲੋਂ ਐਲਕਲਾਇਨ ਵਾਟਰ ਦੀ ਸੇਵਾ ਨਿਭਾਈ ਅਤੇ ਫਰੀ ਪੌਦੇ ਵੰਡੇ ਗਏ। ਐਸ.ਡੀ. ਕਾਲਜ, ਸਨਾਤਨ ਧਰਮ, ਪਤੰਜਲੀ ਯੋਗ ਅਤੇ ਅਲਟਾਰਟੈਕ ਦੇ ਰਾਜੂ ਜੀ ਵੱਲੋਂ ਅਜੇ ਗਰਗ ਉਰਫ ਟੀਟੂ, ਭੈਣ ਅੰਜਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ। ਪ੍ਰੋਗਰਾਮ ਦੀ ਸਫਲਤਾ ਦਾ ਸੇਹਰਾ ਯੋਗਾ ਮਾਨਸਾ ਦੀ ਟੀਮ ਰਾਮ ਕ੍ਰਿਸਨ ਚੁੱਘ, ਮਨੀ ਸ਼ਰਮਾ, ਅਮਰੀਕ ਸਿੰਘ, ਬਲਵੀਰ ਸਿੰਘ, ਕਸ਼ਮੀਰ ਸਿੰਘ, ਰਮੇਸ਼ ਚੱਕੀ ਵਾਲਾ ਐਸ.ਡੀ. ਕਾਲਜ ਦੀ ਟੀਮ ਜੀ.ਡੀ. ਭਾਟੀਆ, ਨੀਰਜ ਅਤੇ ਦੀਪਕ ਦੀ ਮਿਹਨਤ ਨੂੰ ਹੀ ਜਾਂਦਾ ਹੈ। ਇਹ ਸਮਾਗਮ ਨਾ ਸਿਰਫ਼ ਯੋਗਾ ਅਭਿਆਸ ਲਈ ਸੀ, ਸਗੋਂ ਸਿਹਤ, ਵਾਤਾਵਰਣ, ਅਤੇ ਸਮਾਜਿਕ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕਰਨ ਵਾਲਾ ਸੀ। ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆ ਨੇ ਗਾਣੇ ਤੇ ਭੰਗੜਾ ਪਾਇਆ ਅਤੇ ਰਾਜੂ ਜੀ ਮੰਗੂ ਲੋਹੇ ਵਾਲਿਆਂ ਵੱਲੋਂ ਅਲਟਾਰਟੈਕ ਦੇ ਸਹਿਯੋਗ ਨਾਲ ਰਿਫਰੇਸਮੈਂਟ ਫਰੁਟ ਅਤੇ ਜੂਸ ਵੰਡੇ ਗਏ। 

LEAVE A REPLY

Please enter your comment!
Please enter your name here