*ਅਸ਼ੋਕ ਵਾਟਿਕਾ *ਚ ਹਨੂੰਮਾਨ ਜੀ ਨੇ ਮਾਤਾ ਸੀਤਾ ਤੱਕ ਪਹੁੰਚਾਇਆ ਸ਼੍ਰੀ ਰਾਮ ਚੰਦਰ ਜੀ ਦਾ ਸੰਦੇਸ਼*

0
30

ਮਾਨਸਾ, 01 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) — ਸਥਾਨਕ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਵੱਲੋਂ ਸ਼੍ਰੀ ਰਾਮ ਲੀਲਾ ਜੀ ਦੀ ਦਸਵੀਂ ਨਾਇਟ ਦਾ ਉਦਘਾਟਨ ਪ੍ਰਧਾਨ ਜਿ਼ਲ੍ਹਾ ਕਬੱਡੀ ਐਸੋਸੀਏਸ਼ਨ ਅਤੇ ਕਾਂਗਰਸੀ ਆਗੂ ਅਮਨ ਸਿੰਗਲਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਅਤੇ ਝੰਡਾ ਪੂਜਨ ਦੀ ਰਸਮ ਜਰਨਲ ਸੈਕਟਰੀ ਸੁਭਾਸ਼ ਡਰਾਮਾਟਿਕ ਕਲੱਬ, ਪ੍ਰਧਾਨ ਜਿ਼ਲ੍ਹਾ ਪ੍ਰੋਪਰਟੀ ਐਸੋਸੀਏਸ਼ਨ ਅਤੇ ਉਘੇ ਸਮਾਜ ਸੇਵੀ ਸ਼੍ਰੀ ਬਲਜੀਤ ਸ਼ਰਮਾ ਵੱਲੋਂ ਅਦਾ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਅਰੁਣ ਬਿੱਟੂ ਪ੍ਰਧਾਨ ਆਰਾ ਯੂਨੀਅਨ ਅਤੇ ਪ੍ਰਧਾਨ ਹਰ ਹਰ ਮਹਾਂਦੇਵ ਸੇਵਾ ਮੰਡਲ ਤੇ ਵਿਨਾਇਕ ਸ਼ਰਮਾ ਵੰਸ ਵੀ ਮੌਜੂਦ ਸਨ।
ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾ ਰਿਹਾ ਹੈ, ਤਾਂ ਜੋ ਨਵੀਂ ਪੀੜ੍ਹੀ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ ਤੋਂ ਸਿੱਖਿਆ ਗ੍ਰਹਿਣ ਕਰਕੇ ਨੇਕ ਕਾਰਜਾਂ ਵਿੱਚ ਆਪਣਾ ਸਹਿਯੋਗ ਦੇ ਸਕੇ।


ਇਸ ਮੌਕੇ ਸਰਪ੍ਰਸਤ ਸ਼੍ਰੀ ਜਗਮੋਹਨ ਸ਼ਰਮਾ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਪ੍ਰੇ੍ਮ ਕੁਮਾਰ, ਵਾਇਸ ਪ੍ਰਧਾਨ, ਜੀਤ ਰਾਮ ਜੀ, ਸੁਰਿੰਦਰ ਨੰਗਲਿਆ, ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਸਟੇਜ ਸਕੱਤਰ ਅਰੁਣ ਅਰੋੜਾ, ਬਿਲਡਿੰਗ ਇਚਾਰਜ ਵਰੁਣ ਕੁਮਾਰ ਬਾਂਸਲ ਵੀਨੂੰ, ਰਾਜ ਕੁਮਾਰ ਰਾਜੀ, ਵਾਈਸ ਪ੍ਰਧਾਨ ਐਕਟਰ ਬਾਡੀ ਇੰਦਰਜੀਤ ਗਰਗ, ਰਮੇਸ਼ ਵਰਮਾ, ਵਿਨੋਦ ਪਠਾਨ, ਤਰਸੇਮ ਹੋਂਡਾ, ਪੰਡਿਤ ਪੁਨੀਤ ਸ਼ਰਮਾ ਗੋਗੀ, ਸੰਦੀਸ਼, ਦੀਪਕ ਦੀਪੂ, ਸਮਰ, ਗੋਰਾ ਸ਼ਰਮਾ, ਨਵਜੋਤ ਬੱਬੀ, ਵਿਸ਼ਾਲ ਵਿੱਕੀ, ਮੋਹਨ ਸੋਨੀ, ਜਸ਼ਨ, ਗੋਰਵ ਬਜਾਜ, ਯੋਗਸ਼ ਕੁਮਾਰ, ਰਾਜੂ ਬਾਵਾ, ਅਸ਼ੋਕ ਕੁਮਾਰ ਟੀਟਾ, ਕੇਵਲ ਅਜਨਬੀ, ਮਨਜੀਤ ਬੱਬੀ, ਜਗਨਨਾਥ ਕੋਕਲਾ, ਬੀਬਾ ਬਜਾਜ ਮੌਜੂਦ ਸਨ।
ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਰੱਲਾ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸ਼ੁਭ ਆਰੰਭ ਸ਼੍ਰੀ ਰਾਮ ਲਕਸ਼ਮਣ ਅਤੇ ਹਨੂੰਮਾਨ ਜੀ ਦੀ ਆਰਤੀ ਕਰਕੇ ਕੀਤਾ ਗਿਆ।ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਆਦੇਸ਼ ਪ੍ਰਾਪਤ ਕਰਕੇ ਹਨੂੰਮਾਨ ਜੀ ਲੰਕਾ ਪਹੁੰਚਦੇ ਹਨ, ਉਥੇ ਮਾਤਾ ਸੀਤਾ ਅਤੇ ਰਾਵਣ ਵਿਚਕਾਰ ਹੋਏ ਸ਼ਬਦਾਂ ਦੇ ਯੁੱਧ ਨੂੰ ਸੁਣਦੇ ਹਨ, ਮਾਤਾ ਸੀਤਾ ਰਾਵਣ ਵੱਲੋਂ ਕੀਤੇ ਜਾ ਰਹੇ ਮਾਨਸਿਕ

ਉਤਪੀੜਨ ਤੋਂ ਤੰਗ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਨੂੰ ਯਾਦ ਕਰਦੇ ਹਨ ਅਤੇ ਹਨੂੰਮਾਨ ਜੀ ਮਾਤਾ ਸੀਤਾ ਜੀ ਨੂੰ ਰਾਮ ਚੰਦਰ ਜੀ ਦਾ ਸੰਦੇਸ਼ ਪੰਹੁਚਾਉਂਦੇ ਹਨ, ਹਨੂੰਮਾਨ ਜੀ ਕਿਸ ਤਰ੍ਹਾਂ ਅਸ਼ੋਕ ਵਾਟਿਕਾ ਉਜਾੜਦੇ ਹਨ ਅਤੇ ਰਾਵਣ ਦੇ ਬਲਸ਼ਾਲੀ ਪੁੱਤਰ ਅਕਸ਼ੇ ਕੁਮਾਰ ਦਾ ਵਧ ਕਰ ਦਿੰਦੇ ਹਨ, ਰਾਵਣ ਵੱਲੋਂ ਹਨੂੰਮਾਨ ਜੀ ਦੀ ਲੰਗੂਣ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਬਜਰੰਗ ਬਲੀ ਜੀ ਸਾਰੀ ਲੰਕਾ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ।ਇਨ੍ਹਾਂ ਸਾਰੇ ਹੀ ਦ੍ਰਿਸ਼ਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਅਤੇ ਇਸ ਮੌਕੇ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉਠਿਆ।


10ਵੀਂ ਨਾਈਟ ਦੌਰਾਨ ਅਸ਼ੋਕ ਵਾਟਿਕਾ ਵਿਖੇ ਦਿਖਾਏ ਮਾਲੀ—ਮਾਲਣ ਦੇ ਦ੍ਰਿਸ਼ ਨੇ ਵੀ ਦਰਸ਼ਕਾਂ ਦਾ ਧਿਆਨ ਆਕਰਸਿ਼ਤ ਕੀਤਾ।ਸ਼੍ਰੀ ਰਾਮ ਜੀ ਦੀ ਭੂਮਿਕਾ ਵਿਚ ਡਾ. ਵਿਕਾਸ ਸ਼ਰਮਾ, ਮਾਤਾ ਸੀਤਾ ਜੁਨੇਦ, ਲਕਸ਼ਮਣ ਜੀ ਸੋਨੂੰ ਰੱਲਾ, ਹਨੂੰਮਾਨ ਜੀ ਆਰੀਅਨ ਸ਼ਰਮਾ, ਸੁਗਰੀਵ ਮਨੋਜ ਕੌਸਿ਼ਕ, ਰਾਵਣ ਮੁਕੇਸ਼ ਬਾਂਸਲ, ਮੇਘਨਾਥ ਨਰੇਸ਼ ਬਾਂਸਲ, ਭਵਿਕਸ਼ਨ ਮਨੋਜ ਅਰੋੜਾ, ਮਾਲੀ ਡਾਇਰੈਕਟਰ ਪਰਵੀਨ ਟੋਨੀ ਸ਼ਰਮਾ, ਮਾਲਣ ਰਿਹਾਨ, ਚੇਤਨ, ਅਨੀਸ਼ ਕੁਮਾਰ, ਜੀਵਨ ਜੁਗਨੀ, ਧਰੁਵ ਰੱਲਾ, ਹੈਰੀ ਅਤੇ ਸਾਹਿਲ ਨੇ ਆਪਣੇ—ਆਪਣੇ ਕਿਰਦਾਰਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ।

LEAVE A REPLY

Please enter your comment!
Please enter your name here