ਅਵਾਰਾ ਪਸ਼ੂਆਂ ਦੀ ਸਮੱਸਿਆਂ ਦੇ ਹੱਲ ਲਈ ਅਵਾਰਾ ਪਸ਼ੂ ਸਘੰਰਸ਼ ਕਮੇਟੀ

0
55

ਮਾਨਸਾ ਦਾ ਧਰਨਾ ਅਤੇ ਸੰਘਰਸ਼ 10ਵੇ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਵਿੱਚ ਕੇਵਲ ਔਰਤਾਂ ਸ਼ਾਮਲ ਹੋਈਆ ਅਤੇ ਧਰਨੇ ਵਿੱਚ ਬੈਠਣ ਵਾਲੀਆਂ ਔਰਤਾ ਦੇ ਨਾਮ ਰਕਸ਼ਾ, ਆਰਤਿਕਾ, ਸ਼ਮਪ੍ਰੀਤ ਕੌਰ, ਬਲਵਿੰਦਰ ਕੌਰ, ਨਰਿੰਦਰ ਕੌਰ, ਅਮਰਜੀਤ ਕੌਰ, ਆਰਤੀ ਦੇਵੀ ਅਤੇ ਕਾਂਤਾ ਦੇਵੀ ਸਰਬਜੀਤ ਕੌਰ, ਰਾਜਵਿੰਦਰ ਕੌਰ, ਨਿਰਮਲਾ ਦੇਵੀ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਜਸਵੀਰ ਕੌਰ ਨੱਤ ਨੇ ਕਿਹਾ ਕਿ ਅੱਜ ਮਾਨਸਾ ਸ਼ਹਿਰ ਦੀਆਂ ਔਰਤਾਂ ਤੇ ਇਕੱਲਾ ਆਪਣੇ ਤੌਰ ਤੇ ਧਰਨਾ ਲਗਾਕੇ ਮਾਨਸਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਅਵਾਰਾਂ ਪਸ਼ੂਆਂ ਦੇ ਸਘੰਰਸ਼ ਵਿੱਚ ਕੇਵਲ ਵਪਾਰਕ ਅਤੇ ਲੋਕ ਹਿਤਾਇਸ਼ੀ ਪਾਰਟੀਆ ਦੇ ਲੋਕ ਹੀ ਨਹੀਂ ਸ਼ਾਮਲ। ਬਲਕਿ ਸਮਾਜ ਵਿੱਚ ਬਰਾਬਰ ਦੀ ਗਿਣਤੀ ਰੱਖਣ ਵਲੀਆਂ ਔਰਤਾ ਵੀ ਆਪਣੇ ਮਰਦਾ ਦੇ ਨਾਲ ਇਸ ਸੰਘਰਸ਼ ਵਿੱਚ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਇਸ ਸਘੰਰਸ਼ ਵਿੱਚ ਬਰਾਬਰ ਮਦਦ ਕਰ ਰਹੀਆਂ ਹਨ। ਕਿਉਕਿ ਅਵਾਰਾ ਪਸ਼ੂਆਂ ਦੇ ਨਾਲ ਸੜਕੀ ਹਾਦਸੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਣ ਬਾਅਦ ਸਭ ਤੋਂ ਜਿਆਦਾ ਅੋਖਾਈ ਮਰਨ ਵਾਲੇ ਦੀ ਪਤਨੀ, ਬੇਟੀਆਂ ਅਤੇ ਮਾਵਾਂ ਨੂੰ ਹੁੰਦਾ ਹੈ। ਇਸ ਸਮੇਂ ਸਿਰਮਰਜੀਤ ਕੌਰ ਸਿੰਮੀ ਨੇ ਸਬੰਧੋਨ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਦਾ ਰਵੀਆਂ ਮਾਨਸਾ ਵਾਸੀਆਂ ਦੇ ਲਈ ਬਹੁਤਾ ਚੰਗਾ ਨਹੀਂ ਹੈ। ਮਾਨਸਾ ਜਿਲ੍ਹੇ ਦੇ ਲੋਕਾਂ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਦੇ ਪ੍ਰਤੀ ਰੋਹ ਹੈ। ਮਾਨਸਾ ਜਿਲੇ੍ਹ ਵਿੱਚ ਸਘੰਰਸ਼ ਸੁਰੂ ਹੋਏ ਨੂੰ 10 ਦਿਨ ਹੋ ਗਏ ਹਨ। ਇਸ ਦੌਰਾਨ ਦੋ ਹੋਰ ਮੌਤਾ ਹੋ ਚੁੱਕੀਆ ਹਨ। ਪਰ ਡਿਪਟੀ ਕਮਿਸ਼ਨਰ ਮਾਨਸਾ ਨੇ ਸਘੰਰਸ਼ ਕਰ ਰਹੇ ਲੋਕਾਂ ਨੂੰ ਆ ਕੇ ਮਿਲਣਾ ਜਰੂਰੀ ਨਹੀਂ ਸਮਝਿਆ। ਇਸ ਸਮੇਂ ਰਿੱਤੂ ਕੌਰ ਨੇ ਸਬੰਧਨ ਕਰਦਿਆ ਕਿਹਾ ਕਿ ਪਿਛਲੇ ਇੱਕ ਮਹੀਨੇ ਵਿੱਚ ਮਾਨਸਾ ਜਿਲ੍ਹੇ ਵਿੱਚ ਪੰਜ ਮੌਤਾ ਹੋ ਚੁੱਕੀਆਂ ਹਨ। ਕਿਸੇ ਦੇ ਵੀ ਘਰ ਡਿਪਟੀ ਕਮਿਸ਼ਨਰ ਮਾਨਸਾ ਨਹੀਂ ਗਈ ਅਤੇ ਨਾਂ ਹੀ ਸੱਤਾਂ ਧਾਰੀ ਪਾਰਟੀ ਦਾ ਕੋਈ ਮੰਤਰੀ ਇਨ੍ਹਾਂ ਘਰਾਂ ਵਿੱਚ ਗਿਆ।

LEAVE A REPLY

Please enter your comment!
Please enter your name here