

ਮਾਨਸਾ 01.10.2019 (ਸਾਰਾ ਯਹਾ,ਬਲਜੀਤ ਸ਼ਰਮਾ) ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਸੰਘਰਸ ਅੱਜ 19ਵੇਂ ਦਿਨ ਜਾਰੀ ਰਿਹਾ। ਪਿਛਲੇ 19 ਦਿਨਾਂ ਤੋਂ ਮਾਨਸਾ ਵਾਸੀ ਲਗਾਤਾਰ ਅਵਾਰਾ ਪਸ਼ੂਆਂ ਸਬੰਧੀ ਸੰਘਰਸ ਕਰ ਰਹੇ ਹਨ।ਇਹ ਸੰਘਰਸ ਲੋਕ ਲਹਿਰ ਬਣ ਚੁੱਕਿਆਂ ਹੈ। 7 ਰਾਜਾਂ ਦੇ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਸੰਘਰਸ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ।ਪਰ ਜਿਲ੍ਹਾ ਪ੍ਰਸ਼ਾਸ਼ਨ ਇਸ ਸਮੱਸਿਆਂ ਨੂੰ ਜਿਲ੍ਹਾ ਪ੍ਰਾਸ਼ਸ਼ਨ ਮਾਨਸਾ ਵਿਖੇ ਹੱਲ ਕਰਨ ਲਈ ਪੁੂਰੀ ਤਰ੍ਹਾਂ ਨਾਕਾਮ ਰਿਹਾ=ਅਲਤਬਸ ਹੈ। ਖਾਸ ਗੱਲ ਇਹ ਕਿ ਪਿਛਲੇ ਹਫ਼ਤੇ ਕੁੱਝ ਦਰਜ ਅਵਾਰਾਂ ਪਸ਼ੁੂਆਂ ਨੂੰ ਸੜਕਾਂ ਉਪਰ ਚੁੱਕ ਕਰ ਮੀਡੀਆ ਰਾਹੀਂ ਵੱਡੇ ਵੱਡੇ ਦਾਵੇ ਕਰਨ ਵਾਲਾ ਜਿਲ੍ਹਾ ਪ੍ਰਾਸ਼ਸ਼ਨ ਦੀ ਅਵਾਰਾ ਪਸ਼ੂਆਂ ਨੁੂੰ ਚੁੱਕਣ ਦੀ ਮਹਿੰਮ ਪਿਛਲੇ ਤਿੰਨ ਦਿਨਾਂ ਤੋਂ=ਅਲਤਬਸ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਸੜਕਾਂ ਉਪਰੋ ਤਿੰਨ ਦਿਨਾਂ ਤੋਂ ਕੋਈ ਵੀ ਪਸ਼ੂਆਂ ਨਹੀਂ ਚੁੱਕਿਆ ਗਿਆ ਹੈ।ਬਲਕਿ ਸੜਕਾਂ ਉਪਰ ਖਾਸ ਕਰਕੇ ਮਾਨਸਾ ਵਿੱਚ ਅਵਾਰਾਂ ਪਸ਼ੂਆਂ ਦੀ ਸੰਖਿਆਂ ਪਹਿਲਾ ਨਾਲੋ ਜਿਆਦਾ ਵੱਧ ਗਈ ਹੈ।ਅੱਜ 19ਵੇ ਦਿਨ ਇਸ ਧਰਨੇ ਨੂੰ ਸੰਬੋਧਨ ਕਰਦਿਆਂ,ਮੇਜਰ ਸਿੰਘ ਰਿਟਾਂ. ਪੈਨਸ਼ਨਰਜ ਅੋਸੀਏਸਨ ਨੇ ਕਿਹਾ ਕਿ ਅਵਾਰਾਂ ਪਸ਼ੂਆਂ ਦੀ ਸੱਮਸਿਆ ਕਾਰਣ ਮਾਨਸਾ ਜਿਲ੍ਹੇ ਦੇ ਲੋਕ ਪਿਛਲੇ 20 ਦਿਨਾ ਤੋ ਸੰਘਰਸ਼ ਕਰ ਰਹੇ ਹਨ ਪਰ ਮਾਨਸਾ ਦੇ ਜਿਲ੍ਹੇ ਨਿੰਕਮੇ ਪ੍ਰਾਸ਼ਸਨ ਦੇ ਕੰਨ ਤੇ ਜੂੰ ਵੀ ਨਹੀਂ ਸਰਕ ਰਹੀ ਹੈ।ਕੋੲਹੀ ਸਥਾਰਿਕ ਹੱਲ ਕੱਢਣ ਦੀ ਥਾਂ ਜਿਲ੍ਹਾ ਪ੍ਰਸ਼ਾਸ਼ਨ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ।ਇਸ ਧਰਨੇ ਨੂੰ ਸੰਬੋਧਨ ਕਰਦੇ ਬਲਵੰਤ ਸਿੰਘ ਦਲੀਏ ਅਤੇ ਬਲਵਿੰਦਰ ਸਿੰਘ ਦਲੀਏ ਵਾਲੀ ਮੈਂਬਰ ਪੰਜਾਬ ਕਿਸਾਨ ਕਾਦੀਆਂ ਨੇ ਇਸ ਧਰਨੇ ਨੂੰ ਆਪਣੀ ਜੱਥੇਬੰਦੀ ਵੱਲੋਂ ਪੂਰਨ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਉਹਨਾਂ ਨੇ ਕਿਹਾ ਜਿੱਥੇ ਕਿਸਾਨ ਦਿਨ ਸਮੇਂ ਆਪਣੇ ਖੇਤਾਂ ਵਿੱਚ ਹੱਡ ਭਨਵੀਂ ਮੇਹਨਤ ਕਰਦਾ ਹੈ ਉਸ ਨੂੰ ਰਾਤ ਨੂੰ ਸਾਉਣ ਲਈ ਵੀ ਸਮਾਂ ਨਹੀਂ ਮਿਲਦਾ ਕਿਉਕਿ ਰਾਤ ਨੂੰ ਆਪਣੇ ਖੇਤਾਂ ਵਿੱਚ ਜਾਕੇ ਆਪਣੀ ਫ਼ਸਲ ਦੀ ਰਾਖੀ ਅਵਾਰਾਂ ਪਸੂਆਂ ਤੋਂ ਕਰਨੀ ਪੈਂਦੀ ਹੈ। ਇਸ ਧਰਨੇ ਉਪਰ 11 ਮੈਂਬਰ ਜੋ ਬੈਠੇ ਉਹਨਾਂ ਦੇ ਨਾਮ ਉਗਰ ਸਿੰਘ, ਭਗਤ ਸਿੰਘ ਭੱਠਲ, ਪ੍ਰੇਮ ਚੰਦ ਸਿੰਗਲਾ, ਗੁਰਤੇਜ ਸਿੰਘ ਰਿਕਸ਼ਾ ਯੂਨੀਅਨ,ਕਾ. ਰੁਲਦੂ ਸਿੰਘ ਬੋਘ ਸਿੰਘ,ਕਰਨੈਲ ਸਿੰਘ,ਮੰਗਾ ਸਿੰਘ ਫਰਵਾਹੀ,ਮੇਵਾ ਸਿੰਘ ਕੋਟ ਲੱਲੂ,ਬਲਵੰਤ ਸਿੰਘ, ਬਲਵਿੰਦਰ ਸਿੰਘ। ਇਸ ਧਰਨੇ ਵਿੱਚ ਸਾ਼ਮਲ ਹੋਣ ਵਾਲੇ ਮੈਡਮ ਰੇਖਾ ਸ਼ਰਮਾ ਐਡਵੋਕੇਟ, ਪੇ੍ਰਮ ਅਗਰਵਾਲ, ਮਨਜੀਤ ਸਿੰਘ ਸਦਿਊੜਾ, ਬੂਟਾ ਸਿੰਘ ਰੱਲਾ,ਮੁਨੀਸ਼ ਬੱਬੀ ਦਾਨੇਵਾਲੀਆਂ, ਗੁਰਲਾਭ ਸਿੰਘ ਮਾਹਲ ਐਡਵੋਕੇਟ,ਬਿਕਰ ਸਿੰਘ ਮਾਘਣੀਆ, ਪਰਮਜੀਤ ਸਿੰਘ ਬੱਚੀ, ਜਸਵੀਰ ਕੌਰ ਨੱਤ,ਸਿਮਰਜੀਤ ਕੌਰ ਸੈਮੀ,ਮਾ.ਜਗਦੀਸ ਰਾੲ,ਕ੍ਰਿਸ਼ਨ ਚਾਹਨ, ਰਘਵੀਰ ਸਿੰਘ ਰਾਮਗੜ੍ਹੀਆਂ, ਪ੍ਰਧਾਨ ਬੀ.ਐਸ.ਪੀ.ਆਦਿ ਹਾਜਰ ਸਨ।=























