ਸਰਕਾਰੀ ਮਿਡਲ ਸਕੂਲ ਸੁੱਖਾ ਸਿੰਘ ਵਾਲਾ ਵਿਖੇ ਲਗਾਇਆ ਸਾਇੰਸ ਮੇਲਾ

0
58

ਬਠਿੰਡਾ/ਸੁੱਖਾ ਸਿੰਘ ਵਾਲਾ, 01 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਮਿਡਲ ਸਕੂਲ ਸੁੱਖਾ ਸਿੰਘ ਵਾਲਾ ਵਿਖੇ ਸਾਇੰਸ ਮੇਲਾ ਲਗਾਇਆ ਗਿਆ। ਸਕੂਲ ਮੁਖੀ ਸ੍ਰੀ ਅਜਾਇਬ ਸਿੰਘ ਦੀ ਦੇਖਰੇਖ ਹੇਠ ਅਤੇ ਸਾਇੰਸ ਅਧਿਆਪਕ ਮੈਡਮ ਰਜਨੀ ਬਾਲਾ ਦੀ ਅਗਵਾਈ ਵਿਚ ਲਗਾਏ ਗਏ ਸਾਇੰਸ ਮੇਲੇ ਵਿਚ ਸਮੂਹ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸਬੰਧਤ ਮਾਡਲ, ਚਾਰਟ ਅਤੇ ਕਿਰਿਆਵਾਂ ਤਿਆਰ ਕੀਤੀਆਂ ਗਈਆਂ। ਇਸ ਮੌਕੇ ਸ੍ਰੀਮਤੀ ਸ਼ੈਲਜਾ ਗੁਪਤਾ, ਸ੍ਰੀਮਤੀ ਸੰਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਪੂਜਾ ਗਰਗ, ਜਗਸੀਰ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ, ਜੀ.ਉ.ਜੀ. ਮੱਖਣ ਸਿੰਘ, ਡਾ. ਗੁਰਸੇਵਕ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਸਰਪੰਚ ਜਸਪਾਲ ਕੌਰ, ਐਸ.ਐਮ.ਸੀ. ਚੇਅਰਮੈਨ ਲਖਵਿੰਦਰ ਕੌਰ ਅਤੇ ਸਮੂਹ ਵਿਦਿਆਰਥੀ ਅਤੇ ਮਾਪੇ ਹਾਜਰ ਸਨ।

LEAVE A REPLY

Please enter your comment!
Please enter your name here