

ਮਾਨਸਾ 9,ਸਤੰਬਰ(ਸਾਰਾ ਯਹਾ,(ਬਲਜੀਤ ਸ਼ਰਮਾ) :ਸ਼ਹਿਰ ਦੇ ਅੰਡਬਬ੍ਰਿਜ ਤੇ ਐਤਵਾਰ ਦੀ ਰਾਤ ਅਵਾਰਾ ਪਸ਼ੂਆਂ ਕਾਰਨ ਦੋ ਕਾਰਾਂ ਦੀ ਆਪਸੀ ਟੱਕਰ ਵਿਚ ਦੋ ਕਾਰੋਬਾਰੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਘਟਨਾ ਵਿਚ ਇਕ ਔਰਤ ਸਮੇਤ ਉਸਦੇ ਦੋ ਪੁੱਤਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ,ਜਿੰਨਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆਾ ਹੈ।ਘਟਨਾ ਵਿਚ ਦੋਵੇਂ ਆਈ 20 ਤੇ ਵਰੀਜ਼ਾ ਗੱਡੀ ਚਕਨਾਚੂਰ ਹੋ ਗਈਆਂ ਹਨ।ਇਕ ਘਟਨਾ ਨੂੰ ਲੈ ਕੇ ਸ਼ਹਿਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਵਿਚ ਸ਼ਹਿਰ ਵਿਚ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ।ਦੋ ਲਾਸ਼ਾਂ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਸੋਮਵਾਰ ਦੀ ਸਵੇਰ ਪੋਸਟਮਾਰਟਮ ਕਰਵਾ ਕੇ ਉਨਾਂ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।ਜਿੰਨਾਂ ਦਾ ਸੇਜਲ ਅੱਖਾਂ ਨਾਲ ਬਾਅਦ ਦੁਪਹਿਰ ਮਾਨਸਾ ਤੇ ਚੀਮਾ ਮੰਡੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮਾਨਸਾ ਦਾ ਇਕ ਫੈਕਟਰੀ ਮਾਲਕ ਪਵਨ ਕੁਮਾਰ ਉਰਫ ਬੌਬੀ (35) ਪੁੱਤਰ ਕੈਲਾਸ਼ ਚੰਦ ਵਾਸੀ ਮਾਨਸਾ ਤੇ ਉਨਾਂ ਦਾ ਦੋਸਤ ਕੌਂਸਲਰ ਜਗਦੀਸ ੁਕੁਮਾਰ (45) ਵਾਸੀ ਚੀਮਾ ਮੰਡੀ ਆਪਣੀ ਆਈ 20 ਗੱਡੀ ਤੇ ਐਲਨਾਬਾਦ ਤੋਂ ਰਾਤ ਵੇਲੇ ਕਿਸੇ ਕੰਮ ਦੇ ਸਿਲਸਿਲੇ ਵਿਚ ਘਰ ਵਾਪਿਸ ਆ ਰਹੇ ਸਨ। ਇਸ ਦੌਰਾਨ ਇਕ ਆਟੋ ਮੋਬਾਇਲ ਏਜਸੰੀ ਦਾ ਮਾਲਕ ਦਰਪਣ ਬਾਂਸਲ, ਉਸਦਾ ਭਰਾ ਬਰੀਜ਼ੇਸ ਬਾਂਸਲ ਤੇ ਉਨਾਂ ਦਾ ਮਾਤਾ ਸੁਸ਼ਮਾ ਰਾਣੀ ਵੀ ਆਪਣੀ ਕਾਰ ਤੇ ਜਾ ਰਹੇ ਸਨ।ਅਚਾਨਕ ਕਾਰ ਅੱਗੇ Àਵਰਬ੍ਰਿਜ ਤੇ ਅਵਾਰਾ ਪਸ਼ੂ ਅੱਗੇ ਆਉਣ ਕਰਕੇ ਉਨਾਂ ਦੀ ਕਾਰ ਸੰਤੁਲਨ ਗਵਾ ਬੈਠੀ ਤੇ ਸਾਹਮਣੇ ਆਉਂਦੀ ਕਾਰ ਨਾਲ ਜਾ ਟਕਰਾਈ।ਦੋਵੋਂ ਕਾਰਾਂ ਦੀ ਆਪਸੀ ਟੱਕਰ ਵਿਚ ਪਵਨ ਕੁਮਾਰ ਬੌਬੀ ਤੇ ਕੋਸਲਰ ਚੀਮਾ ਮੰਡੀ ਜਗਦੀਸ਼ ਚੰਦ ਦੀ ਮੌਕੇ ਤੇ ਮੌਤ ਹੋ ਗਈ ।ਜਦੋਂ ਕਿ ਦੂਜੀ ਕਾਰ ਸਵਾਰ ਸ਼ੁਸਮਾ ਰਾਣੀ, ਦਰਪਣ ਬਾਂਸਲ ਤੇ ਬਰੀਕੇਸ਼ ਬਾਂਸਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਜਿੰਨਾਂ ਨੂੰ ਲੂਧਿਆਣਾ ਦੇ ਇਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆਾ ਹੈ

ਘਟਨਾ ਨੂੰ ਲੈ ਕੇ ਸ਼ਹਿਰੀਆਂ ਚ ਰੋਸ…
ਉਕਤ ਘਟਨਾ ਨੂੰ ਲੈ ਕੇ ਸ਼ਹਿਰੀਆਂ ਵਿਚ ਅਵਾਰਾ ਪਸ਼ੂਆਂ ਦਾ ਮੂੱਦਾ ਫਿਰ ਉਠ ਖੜਾ ਹੋਇਆ ਹੈ।ਘਟਨਾ ਵਿਚ ਦੋ ਮੌਤਾਂ ਹੋਣ ਜਾਣ ਤੋਂ ਬਾਅਦ ਆੜਤੀਆ ਐਸੋਸੀਏਸ਼ਨ ਤੇ ਵਪਾਰ ਮੰਡਲ , ਗੁਰਲਾਭ ਸਿੰਘ ਮਾਹਲ ਪ੍ਰਧਾਨ ਬੁਹਮੰਤਵੀ ਖੇਡ ਸੁਧਾਰ ਕਮੇਟੀ ਤੇ ਡਾਕਟਰ ਜਨਕ ਰਾਜ ਨੇ 10 ਸਤੰਬਰ ਨੂੰ ਸਵੇਰੇ 10 ਵਜੇ ਸ਼ਹਿਰੀਆਂ ਦੀ ਇਕ ਮੀਟਿੰਗ ਬੁਲਾਈ ਹੈ।ਜਿਸ ਵਿਚ ਅਵਾਰਾ ਪਸ਼ੂਆਂ ਨੂੰ ਸ਼ਹਿਰ ਤੋਂ ਬਾਹਰ ਕੱਢਣਾ,ਅਵਾਰਾ ਪਸ਼ੂਆਂ ਕਾਰਨ ਹੋਈਆਂ ਮੌਤਾਂ ਦੇ ਵਾਰਿਸਾਂ ਨੂੰ ਸਰਕਾਰ ਪਾਸੋਂ ਮੁਆਵਜਾ ਦਿਵਾਉਣਾ ਆਦਿ ਸ਼ਾਮਿਲ ਹੈ।ਉਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਤੇ ਕੋਈ ਗੌਰ ਨਾ ਕੀਤੀ ਗਈ ਤਾਂ ਸ਼ਹਿਰ , ਕਿਸਾਨ ਤੇ ਹੋਰ ਜਥੇਬੰਦੀਆਂ ਸੰਘਰਸ਼ ਵਿੱਢਣਗੀਆਂ























