ਅਵਾਰਾ ਅਤੇ ਬੇਸਹਾਰਾ ਪਸ਼ੂਆਂ ਦੀਆਂ ਸਮੱਸਿਆਵਾ ਦਾ ਸੰਘਰਸ ਕਮੇਟੀ ਦਾ ਧਰਨਾ 38ਵੇਂ ਦਿਨ ਵਿੱਚ ਦਾਖਲ

0
24

ਮਾਨਸਾ 20 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ)ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਧਰਨਾ ਅੱਜ 38ਵੇਂ ਦਿਨ ਵੀ ਜਾਰੀ ਰਿਹਾ। ਇਹ ਧਰਨਾ ਅਵਾਰਾ ਪਸ਼ੂਆ ਦੇ ਹੱਲ ਲਈ 14 ਸਤੰਬਰ 2019 ਤੋ ਗੁਰਦੂਆਰਾ ਚੌਕ ਮਾਨਸਾ ਵਿਖੇ ਲਗਾਤਾਰ ਚੱਲ ਰਿਹਾ ਹੈ। ਇਸ ਧਰਨੇ ਰੋਜਾਨਾ ਵੱਖ—ਵੱਖ ਰਾਜਨੀਤਕ, ਸਮਾਜਿਕ, ਧਾਰਮਿਕ,ਵਪਾਰਿਕ ਅਤੇ ਕਿਸਾਨ ਜੰਥੇਬੰਦੀਆ ਸਾਮਿਲ ਹੁੰਦੀਆ ਹਨ। ਅੱਜ ਦੇ ਧਰਨੇ ਵਿੱਚ ਰੋਟਰੀ ਕਲੱਬ ਰੋਇਲ, ਪਾਰਕ ਸੁਧਾਰ ਕਮੇਟੀ ਅਤੇ ਸਿਟੀ ਕਲੱਬ ਦੇ ਮੈਬਰ ਧਰਨੇ ਵਿਚ ਬੈਠੇ । ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਤਰਸੇਮ ਠੇਕੇਦਾਰ,ਬਲਦੇਵ ਠੇਕੇਦਾਰ ਅਤੇ ਸੁਭਾਸ ਚੰਦਰ ਨੇ ਕਿਹਾ ਕਿ ਇਹ ਗੰਭੀਰ ਸਮੱਸਿਆ ਹੈ ਜਿਸ ਕਾਰਨ ਲੋਕਾਂ ਦੀਆਂ ਕੀਮਤੀ ਜਾਂਨਾਂ ਜਾ ਰਹੀਆ ਹਨ। ਰੋਟਰੀ ਕਲੱਬ ਰੋਇਲ ਦੇ ਪ੍ਰਧਾਨ ਅਮਿਤ ਗੋਇਲ, ਜੰਗੀਰ ਸਿੰਘ,ਜੀਵਨ ਸਿੰਗਲਾ,ਰਤਨ ਸਿੰਗਲਾ ਅਤੇ ਰਮੇਸ ਜਿੰਦਲ ਨੇ ਕਿਹਾ ਕਿ ਪਿੰਡਾਂ ਦੇ ਲੋਕ ਦੀ ਇਸ ਸਮੱਸਿਆ ਤੋ ਬਹੁਤ ਦੁੱਖੀ ਹਨ ਕਿਉਕਿ ਇਹ ਅਵਾਰਾ ਪਸ਼ੂ ਕਿਸਾਨਾ ਦੀਆ ਫਸਲਾਂ ਦਾ ਨੁਕਸਾਨ ਕਰਦੇ ਹਨ। ਸਿਟੀ ਕਲੱਬ ਦੇ ਮੈਬਰ ਸਾਮ ਲਾਲ ਗੋਇਲ ਨੇ ਕਿਹਾ ਕਿ ਜੇਕਰ ਸਰਕਾਰ ਲੋਕਾਂ ਼ਤੋਂ ਵਸੂਲ ਕੀਤਾ ਗਿਆ ਗਊਸੈਸ ਸਬੰਧਤ ਜਿਲਿ੍ਹਆ ਨੂੰ ਵਾਪਸ ਕਰ ਦੇਵੇ ਤਾਂ ਇਨ੍ਹਾਂ ਬੇਸਹਾਰਾ ਪਸ਼ੂਆ ਲਈ ਹੋਰ ਗਊਸ਼ਾਲਾਵਾਂ ਖੋਲੀਆ ਜਾ ਸਕਦੀਆ ਹਨ ਅਤੇ ਉਨ੍ਹਾਂ ਦੀ ਸਹੀ ਤਰੀਕੇ ਨਾਲ ਸਾਭ—ਸੰਭਾਲ ਵੀ ਕੀਤੀ ਜਾ ਸਕਦੀ ਹੈ। ਪ੍ਰੇ੍ਰਮ ਅੱਗਰਵਾਲ, ਅਸੋਕ ਲਿਬਰਟੀ ਅਤੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਅਮਰੀਕਨ ਨਸਲ ਦੇ ਢੱਠਿਆ ਨੂੰ ਗਊਬੰਸ ਵਿੱਚੋ ਬਾਹਰ ਰੱਖਣ ਲਈ ਗਊ ਐਕਟ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਸੋਧ ਕਰਨੀ ਚਾਹੀਦੀ ਹੈ। ਪੰਜਾਬ ਦੇ ਮਾਨਸਾ ਵਰਗੇ ਛੋਟੇ ਜਿਹੇ ਜਿਲ੍ਹੇ ਵਿਚੋ ਸ਼ੁਰੂ ਹੋਇਆ ਇਹ ਸੰਘਰਸ ਅੱਜ ਇੱਕ ਲੋਕ ਲਹਿਰ ਬਣ ਗਿਆ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਇਹ ਫੈਲ ਚੁੱਕਿਆ ਹੈ।
ਅੱਜ ਦੇ ਇਸ ਧਰਨੇ ਵਿੱਚ ਤਰਸੇਮ ਠੇਕੇਦਾਰ, ਬਲਦੇਵ ਠੇਕੇਦਾਰ,ਪ੍ਰੇਮ ਅੱਗਰਵਾਲ, ਅਮਿਤ ਗੋਇਲ,ਸ਼ਾਮ ਲਾਲ ਗੋਇਲ, ਸੁਭਾਸ ਚੰਦ, ਅਸੋਕ ਲਿਬਰਟੀ, ਜੀਵਨ ਸਿੰਗਲਾ, ਰਤਨ ਸਿੰਗਲਾ,ਸੁਰਿੰਦਰ ਜਿੰਦਲ,ਰਮੇਸ ਜਿੰਦਲ ਹਾਜਰ ਸਨ। ਇਸ ਤੋ ਇਲਾਵਾਂ ਕਿਸਾਨ ਜੰਥੇਬੰਦੀਆ ਦੇ ਨੇਤਾਂ ਰੁਲਦੂ ਸਿੰਘ,ਬੋਘ ਸਿੰਘ,ਜਸਵੀਰ ਕੌਰ ਨੱਤ,ਬੂਟਾ ਸਿੰਘ ਰੱਲਾ, ਧੰਨਾ ਮੱਲ ਗੋਇਲ,ਜਤਿੰਦਰ ਆਗਰਾ,ਮਾਸਟਰ ਜੁਗਰਾਜ ਸਿੰਘ, ਅਵਤਾਰ ਸਿੰਘ,ਮਲਕੀਤ ਸਿੰਘ,ਅਮਰਜੀਤ ਸਿੰਘ, ਮੋਹਨ ਗੋਇਲ, ਪ੍ਰੇਮ ਨਾਥ ਸਿੰਗਲਾ,ਬਿੱਕਰ ਸਿੰਘ ਮਘਾਣੀਆ ਅਤੇ ਮੁਨੀਸ਼ ਬੱਬੀ ਦਾਨੇਵਾਲੀਆ ਹਾਜਰ ਸਨ। ਅੱਜ ਐਸ.ਐਸ.ਪੀ. ਮਾਨਸਾ ਡਾ.ਨਰਿੰਦਰ ਭਾਰਗਵ ਨੇ ਗੁਰਲਾਭ ਸਿੰਘ ਮਾਹਲ ਅਤੇ ਬਲਵਿੰਦਰ ਸਿੰਘ ਕਾਕਾ ਨੱੂੰ ਦੱਸਿਆ ਕਿ ਇਸ ਧਰਨੇ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਯੁਵਰਾਜ ਰਣਇੰਦਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੈਅਰਮੈਨ ਸ. ਲਾਲ ਸਿੰਘ ਅਤੇ ਹੋਰ ਅਫਸਰ ਕੱਲ ਮਿਤੀ 21.10.2019 ਨੂੰ ਇਸ ਧਰਨੇ ਵਿਚ ਪਹੁੰਚ ਕੇ ਸਰਕਾਰ ਵਲੋਂ ਅਵਾਰਾ ਪਸ਼ੂ ਸੰਘਰਸ ਕਮੇਟੀ ਦੀਆ ਮੰਗਾਂ ਸਬੰਧੀ ਇਸ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਯਤਨਾ ਬਾਰੇ ਦੱਸਣਗੇ।
ਜਾਰੀ ਕਰਤਾ

LEAVE A REPLY

Please enter your comment!
Please enter your name here