

ਮਾਨਸਾ 20 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) ਅਧਿਆਪਕ ਸੰਘਰਸ਼ ਕਮੇਟੀ ਜਿਲ੍ਹਾ ਮਾਨਸਾ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਬਾਲ
ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ
ਤਾਮਕੋਟ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੁਆਰਾ ਆਉਣ ਵਾਲੀ 26 ਅਕਤਬੂਰ ਨੂੰ ਮਾਨਸਾ ਜਿਲ੍ਹੇ
ਦੇ ਸਕੂਲਾਂ ਦਾ ਵਿਜਟ ਕੀਤੀ ਜਾਣੀ ਹੈ। ਉਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਸਿੱਖਿਆ ਸਕੱਤਰ ਦੇ ਪ੍ਰੋਗਰਾਮਾਂ ਦਾ
ਵਿਰੋਧ ਕਰੇਗੀ।
ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਗੁਰਜੀਤ ਸਿੰਘ ਲਾਲਿਆਂਵਾਲੀ
ਨੇ ਦੱਸਿਆ ਕਿ ਅਧਿਆਪਕਾਂ ਦੇ ਬਹੁਤ ਸਾਰੇ ਮਾਮਲੇ ਜਿਵੇਂ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ, ਛੁੱਟੀਆਂ
ਆਨਲਾਈਨ ਕਰਨ ਵਾਲਾ ਮਾਮਲਾ, ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਵਧਾਉਣ ਵਾਲਾ ਮਾਮਲਾ, ਕੱਚੇ ਅਧਿਆਪਕਾਂ
ਨੂੰ ਪੱਕੇ ਕਰਨ ਤੋਂ ਇਲਾਵਾ ਮੁਲਾਜਮਾਂ ਦੇ ਡੀ.ਏ. ਦੀਆਂ ਕਿਸ਼ਤਾਂ, ਪੇ-ਕਮਿਸ਼ਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ
ਬਾਰੇ ਬਹੁਤ ਸਾਰੇ ਮਾਮਲੇ ਪੈਡਿੰਗ ਹਨ ਜਿਸ ਕਰਕੇ ਅਧਿਆਪਕ ਸੰਘਰਸ਼ ਕਮੇਟੀ ਸਿੱਖਿਆ ਸਕੱਤਰ ਦੇ ਪ੍ਰੋਗਰਾਮਾਂ ਦਾ
ਵਿਰੋਧ ਕਰੇਗੀ ਅਤੇ ਇਹ ਵਿਰੋਧ ਓਨੀ ਦੇਰ ਜਾਰੀ ਰਹਿਣਗੇ ਜਿੰਨੀ ਦੇਰ ਉਪਰੋਕਤ ਮਾਮਲੇ ਹੱਲ ਨਹੀਂ ਕੀਤੇ ਜਾਂਦੇ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਲਖਮੀਰਵਾਲਾ, ਕੁਲਦੀਪ ਅੱਕਾਂਵਾਲੀ, ਰਜਿੰਦਰ ਪੇਰੋਂ, ਨਾਜਮ ਸਿੰਘ
ਖਿਆਲਾ, ਚਰਨਪਾਲ ਸਿੰਘ ਦਸੋਧੀਆਂ, ਅੰਮ੍ਰਿਤਪਾਲ ਗਰਗ, ਸਤੀਸ਼ ਕੁਮਾਰ, ਜਗਦੀਪ ਸਿੰਘ ਰਮਦਿੱਤੇਵਾਲਾ, ਜਗਤਾਰ
ਔਲਖ, ਦਮਨਜੀਤ ਸਿੰਘ, ਇਸ਼ਟਪਾਲ ਸਿੰਘ, ਜਸਵਿੰਦਰ ਜਵਾਹਰਕੇ, ਜਾਫਰਦੀਨ ਖਾਨ, ਕਰਨਪਾਲ ਅੱਕਾਂਵਾਲੀ,
ਸੁਖਨਦੀਪ ਸਿੰਘ ਰੱਲਾ ਅਤੇ ਵਰਿੰਦਰ ਬਰਾੜ ਨੇ ਵੀ ਸੰਬੋਧਨ ਕੀਤਾ।























