

ਮਾਨਸਾ, (ਸਾਰਾ ਯਹਾ,ਬਲਜੀਤ ਸ਼ਰਮਾ)20 ਅਕਤੂਬਰ ਦੈਨਿਕ ਸਵੇਰਾ ਅਖਬਾਰ ਦੇ ਜ਼ਿਲਾ ਮਾਨਸਾ ਇਨਚਾਰਜ ਸ਼੍ਰੀ ਦੀਪਕ ਸਿੰਗਲਾ ਅੱਜ ਸਵੇਰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸੰਸਕਾਰ ਰਾਮ ਬਾਗ ਵਿਖੇ ਕੀਤਾ ਗਿਆ ਜਿੱਥੇ ਸ਼੍ਰੀ ਸਿੰਗਲਾ ਜੀ ਦੀ ਪਤਨੀ ਸ਼੍ਰੀਮਤੀ ਈਸ਼ਾ ਸਿੰਗਲਾ, ਬੇਟਾ ਸ਼੍ਰੀ ਸਿੰਗਲਾ, ਬੇਟੀ ਸ਼੍ਰੀਮਤੀ ਦੀਕਸ਼ਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਦੇ ਪੱਤਰਕਾਰ ਅਤੇ ਹੋਰ ਸੱਜਣ ਹਾਜ਼ਰ ਸਨ।
ਸ਼੍ਰੀ ਸਿੰਗਲਾ ਪਿਛਲੇਂ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਹੇ ਸਨ। ਦੈਨਿਕ ਸਵੇਰਾ ਅਖਬਾਰ ’ਚ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਉਹ ਲੰਬਾ ਸਮਾਂ ਦੈਨਿਕ ਜਾਗਰਣ ਅਖਬਾਰ ’ਚ ਕੰਮ ਕਰ ਚੁੱਕੇ ਸਨ। ਉਨਾਂ ਦੇ ਪਿਤਾ ਜੀ ਸਵਰਗੀ ਕੰਵਲ ਕੁਮਾਰ ਸਿੰਗਲਾ ਵੀ ਪੱਤਰਕਾਰ ਸਨ ਅਤੇ ਚੜਦੀ ਕਲਾ ਅਖਬਾਰ ਲਈ ਪੱਤਰਕਾਰਿਕਤਾ ਕਰਦੇ ਸਨ।






















