*UPSC ਪ੍ਰੀਖਿਆ ਵਿੱਚੋਂ 136ਵਾਂ ਰੈਂਕ ਹਾਸਿਲ ਕਰਨ ਵਾਲੀ ਮਨਪ੍ਰੀਤ ਕੌਰ ਧਲੇਵਾਂ ਦਾ ਉਨਾਂ ਦੇ ਨਾਨਕੇ ਘਰ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਚਾਅ ਨਹੀਂ ਚੱਕਿਆ ਜਾ ਰਿਹਾ*

0
43

ਬੁਢਲਾਡਾ 22 ਮਾਰਚ ((ਸਾਰਾ ਯਹਾਂ/ਅਮਨ ਮਹਿਤਾ) ਯ . ਪੀ . ਐਸ.ਸੀ. ਪ੍ਰੀਖਿਆ ਵਿੱਚੋਂ 136ਵਾਂ ਰੈਂਕ ਹਾਸਿਲ ਕਰਨ ਵਾਲੀ ਮਨਪ੍ਰੀਤ ਕੌਰ ਧਲੇਵਾਂ ਦਾ ਉਨਾਂ ਦੇ ਨਾਨਕੇ ਘਰ ਪਿੰਡ ਅਹਿਮਦਪੁਰ ਦੇ ਲੋਕਾਂ ਵੱਲੋਂ ਚਾਅ ਨਹੀਂ ਚੱਕਿਆ ਜਾ ਰਿਹਾ। ਮਨਪ੍ਰੀਤ ਕੌਰ ਦੇ ਨਾਨਕੇ ਘਰ ਤੇ ਪਿੰਡਾਂ ਦੇ ਲੋਕਾਂ ਨੇ ਉਸ ਦਾ ਢੋਲ ਢਮੱਕਾ ਤੇ ਮਿਠਾਈਆਂ ਵੰਡ ਕੇ ਸਵਾਗਤ ਕੀਤਾ। ਮਨਪ੍ਰੀਤ ਕੌਰ ਨੇ ਦੇਸ਼ ਪੱਧਰੀ ਵੱਕਾਰੀ ਯੂ .ਪੀ.ਐਸ.ਸੀ ਪ੍ਰੀਖਿਆ ਵਿੱਚ ਪਛੜੇ ਕਹੇ ਜਾਂਦੇ ਇਲਾਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਤੋਂ ਝੰਡਾ ਗੱਡਿਆ ਹੈ। ਉਸ ਨੂੰ ਸਨਮਾਨ ਕਰਨ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਹਰ ਕੋਈ ਉਸਨੂੰ ਆਪਣੀ ਧੀ ਦੱਸ ਕੇ ਸਮਰੱਥਾ ਮੁਤਾਬਿਕ ਬਣ ਦਾ ਮਾਣ- ਸਨਮਾਨ ਦੇ ਰਿਹਾ ਹੈ। ਬੁਢਲਾਡਾ ਦੇ ਪਿੰਡ ਅਹਿਮਦਪੁਰ ਵਿਖੇ ਉਸ ਦੇ ਨਾਨਕੇ ਘਰ ਜਦੋਂ ਮਨਪ੍ਰੀਤ ਕੌਰ ਨੂੰ ਬੁਲਾਇਆ ਗਿਆ ਤਾਂ ਪੂਰਾ ਪਿੰਡ ਪੱਬਾ ਭਾਰ ਹੋ ਗਿਆ ਹੈ ਜਿਨਾਂ ਦੇ ਨਾਨਾ ਜੀ ਬੋਗਾ ਸਿੰਘ ਚਹਿਲ, ਲੀਲਾ ਸਿੰਘ , ਛੱਜੂ ਸਿੰਘ , ਨਾਨੀ ਬਲਜੀਤ ਕੌਰ ,ਪ੍ਰਕਾਸ਼ ਕੌਰ ,ਮਾਮਾ ਹਰਪ੍ਰੀਤ ਸਿੰਘ ਪੀਤਾ , ਮਨਜੀਤ ਸਿੰਘ ,ਜਸਪਾਲ ਸਿੰਘ ,ਮਾਮੀ ਜਸਪ੍ਰੀਤ ਕੌਰ ਤੇ ਸਤਵੀਰ ਕੌਰ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ ਸਾਬਿਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਉਸ ਦੀ ਯੂਪੀਐਸਸੀ ਵਿੱਚ ਵੱਡੀ ਪ੍ਰਾਪਤੀ ਹੋਰਨਾਂ ਬੱਚਿਆਂ, ਵਿਦਿਆਰਥੀਆਂ ਅਤੇ ਪੜਾਕੂਆਂ ਨੂੰ ਪ੍ਰੇਰਿਤ ਕਰਦੀ ਹੈ ਕਿ ਜੇਕਰ ਅਸੀਂ ਮਨ ਵਿੱਚ ਕੁਝ ਕਰਨ ਦਾ ਠਾਨ ਲਈਏ ਤਾਂ ਇੱਕ ਨਾ ਇੱਕ ਦਿਨ ਸਫਲਤਾ ਸਾਨੂੰ ਜਰੂਰ ਮਿਲਦੀ ਹੈ। ਮਨਪ੍ਰੀਤ ਕੌਰ ਦਾ ਸਨਮਾਨ ਫਕਰ ਵਾਲਾ ਹੈ ਇਹ ਮਾਨ ਹੈ ਕਿ ਉਸਦੀ ਇਹ ਸਫਲਤਾ ਨੂੰ ਲੈ ਕੇ ਸਾਰਾ ਇਲਾਕਾ ਖੁਸ਼ੀਆਂ ਮਾਣ ਰਿਹਾ ਹੈ। ਮਨਪ੍ਰੀਤ ਕੌਰ ਨੇ ਕਿਹਾ ਕਿ ਨਾਨਕਿਆਂ ਨਾਲ ਬੱਚਿਆਂ ਦਾ ਮੋਹ ਅਤੇ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੁੰਦਾ ।ਨਾਨਕੇ ਘਰ ਦਾ ਇਹ ਸਨਮਾਨ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਜੋ ਉਸ ਨੂੰ ਸਾਰੀ ਉਮਰ ਪ੍ਰੇਰਿਤ ਤੇ ਹੋਰ ਮਿਹਨਤ ਤਰੱਕੀ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ।ਇਸ ਮੌਕੇ ਸਨਮਾਨਿਤ ਕਰਨ ਵੲਲਿਆ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ , ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬੇਦਾਰ ਬਲਕਰਨ ਸਿੰਘ ਬਾਬਾ ਕਸ਼ੋਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਗੱਗੀ ਸੁਸਾਇਟੀ ਦੇ ਪ੍ਰਧਾਨ ਦਰੋਗਾ ਸਿੰਘ ੌ ਗੁਰਤੇਜ ਸਿੰਘ ਬਾਬੇ ਕਾ ਗੁਰਤੇਜ ਸਿੰਘ ਟਮਾਣਾ ਜਰਨੈਲ ਸਿੰਘ ਚਹਿਲ ਫਿਰ ਭਜਨ ਸਿੰਘ ਵੰਸ਼ ਜੱਗਰ ਸਿੰਘ ਅਜੈਬ ਸਿੰਘ ਚਹਿਲ , ਖਾਲਸਾ ਜਗਮੇਲ ਸਿੰਘ,ਖੇਮ ਸਿੰਘ ਜਟਾਣਾਂ, ਗੁਰਦੀਪ ਸਿੰਘ,ਜਿਉਣਾ ਸਿੰਘ, ਮੇਵਾ ਸਿੰਘ,ਗੁਰਪ੍ਰੀਤ ਸਿੰਘ ਧਲੇਵਾਂ ਰਘਵੀਰ ਸਿੰਘ ਧਲੇਵਾਂ ਠਾਕਰ ਸਿੰਘ ਦਾਤੇਵਾਸ, ਭੌਲਾ ਸਿੰਘ ਫਫੜੇ,ਸੈਕਟਰੀ ਕਰਮਜੀਤ ਸਿੰਘਸੈਕਟਰੀ, ਰੂਪ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ,ਇਲਾਵਾ ਨਗਰ ਨਿਵਾਸੀ ਚਹਿਲ ਪਰਿਵਾਰ ਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਵੀ ਮੌਜੂਦ ਸਨ

LEAVE A REPLY

Please enter your comment!
Please enter your name here