ਪਟਿਆਲਾ: ਲਹਿਰਾਗਾਗਾ ਦੇ ਪਿੰਡ ਜਲੂਰ ਵਿੱਚ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤਕਨੀਕੀ ਖਰਾਬੀ ਨੂੰ ਵੇਖਦਿਆਂ ਪਾਇਲਟ ਨੇ ਤੁਰੰਤ ਕਣਕ ਦੇ ਖੇਤਾਂ ਵਿੱਚ ਖਾਲੀ ਥਾਂ ਵੇਖ ਕੇ ਐਮਰਜੈਂਸੀ ਲੈਂਡਿੰਗ ਕੀਤੀ। ਚੰਗੀ ਗੱਲ ਇਹ ਰਹੀ ਕਿ ਇਸ ਹੰਗਾਮੀ ਹਾਲਾਤ ਵਿੱਚ ਪਾਇਲਟ ਸੁਰੱਖਿਅਤ ਰਹੇ। ਦੇਖਦੇ ਹੀ ਦੇਖਦੇ ਲੋਕਾਂ ਦੀ ਹੈਲੀਕਾਪਟਰ ਦੇ ਦਰਸ਼ਨ ਕਰਨ ਲਈ ਭੀੜ ਇਕੱਠੀ ਹੋ ਗਈ।