SSP ਨੇ ਚੁੱਕਿਆ ਸੱਚਾਈ ਤੋਂ ਪਰਦਾ, ਰਾਜਪੁਰਾ ਦੇ ਸਕੇ ਭਰਾ ਇਓਂ ਹੋਏ ਸਨ ਗ਼ਾਇਬ

0
110

ਪਟਿਆਲਾ: ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਰਾਜਪੁਰਾ ਦੇ ਪਿੰਜ ਖੇੜੀ ਗੰਡਿਆਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ ਦੋਵਾਂ ਬੱਚਿਆਂ ਦੇ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਬੱਚੇ ਅਗਵਾਹ ਨਹੀਂ ਹੋਏ। ਜੇ ਬੱਚੇ ਅਗਵਾਹ ਹੋਏ ਹੁੰਦੇ ਤਾਂ ਫਿਰੌਤੀ ਲਈ ਫੋਨ ਜ਼ਰੂਰ ਆਉਣਾ ਸੀ। ਉਨ੍ਹਾਂ ਹੈਰਾਨ ਕਰਨ ਵਾਲਾ ਬਿਆਨ ਇਹ ਦਿੱਤਾ ਕਿ ਜਿਸ ਰਾਤ ਬੱਚੇ ਲਾਪਤਾ ਹੋਏ, ਉਸ ਰਾਤ ਇਲਾਕੇ ਵਿੱਚ ਬਾਂਦਰ ਆਇਆ ਸੀ ਤੇ ਬਹੁਤ ਸਾਰੇ ਬੱਚੇ ਉਸ ਬਾਂਦਰ ਪਿੱਛੇ ਭੱਜੇ ਸੀ। ਉਹ ਬਾਂਦਰ ਨਹਿਰ ਵੱਲ ਗਿਆ ਸੀ।

ਇਸ ਦੇ ਇਲਾਵਾ ਐਸਐਸਪੀ ਨੇ ਕਿਹਾ ਕਿ ਦੋਵਾਂ ਬੱਚਿਆਂ ਨੂੰ ਲੱਭਣ ਲਈ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ। ਹੁਣ ਮਾਮਲੇ ਵਿੱਚ ਨਵੀਂ ਇਹ ਗੱਲ ਸਾਹਮਣੇ ਆਈ ਹੈ ਕਿ ਬੱਚੇ ਬਾਂਦਰ ਦੇ ਪਿੱਛੇ ਨੱਠੇ ਸੀ ਤੇ ਬਾਂਦਰ ਨਹਿਰ ਵੱਲ ਗਿਆ ਸੀ। ਐਸਐਸਪੀ ਵੱਲੋਂ ਬਾਂਦਰ ਦੇ ਪਿੱਛੇ ਭੱਜਦੇ ਕੁਝ ਬੱਚਿਆਂ ਦੀ ਸੀਸੀਟੀਵੀ ਫੁਟੇਜ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਤਕ ਪੁਲਿਸ ਜਾਂਚ ਵਿੱਚ ਬੱਚਿਆਂ ਦੇ ਪਿਤਾ ਇਹ ਕਹਿੰਦੇ ਆ ਰਹੇ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਉਹ ਘਰ ਆ ਗਏ ਸੀ ਪਰ ਰਾਜਪੁਰਾ ਦੇ ਇੱਕ ਢਾਬੇ ਦੇ ਸੀਸੀਟੀਵੀ ਤੋਂ ਖ਼ੁਲਾਸਾ ਹੋਇਆ ਹੈ ਕਿ ਬੱਚਿਆਂ ਦੇ ਪਿਤਾ ਉਸੇ ਰਾਤ 9:30 ਵਜੇ ਉੱਥੇ ਖ਼ਾਣਾ ਖਾ ਰਹੇ ਹਨ। ਦੱਸ ਦੇਈਏ ਦੋ ਦਿਨ ਪਹਿਲਾਂ ਬੱਚਿਆਂ ਦੇ ਪਿਤਾ ਨੇ ਪੁਲਿਸ ਨੂੰ ਆਪਣਾ DNA ਸੈਂਪਲ ਦੇਣੋਂ ਵੀ ਮਨ੍ਹਾ ਕਰ ਦਿੱਤਾ ਸੀ।

ਦਰਅਸਲ, ਕੁਝ ਦਿਨ ਪਹਿਲਾਂ ਇੱਕ ਨਹਿਰ ਵਿੱਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਕੱਦ ਤੇ ਉਮਰ ਤੋਂ ਵੇਖ ਕੇ ਪੁਲਿਸ ਨੂੰ ਸ਼ੱਕ ਸੀ ਕਿ ਉਹ ਲਾਸ਼ ਦੋਵਾਂ ਲਾਪਤਾ ਬੱਚਿਆਂ ਵਿੱਚੋਂ ਕਿਸੇ ਇੱਕ ਦੀ ਹੋ ਸਕਦੀ ਹੈ। ਲਾਸ਼ ਦੀ ਪਛਾਣ ਕਰਨੀ ਮੁਸ਼ਕਲ ਸੀ, ਇਸੇ ਲਈ ਪੁਲਿਸ ਬੱਚਿਆਂ ਦੇ ਪਿਤਾ ਦਾ ਡੀਐਨਏ ਟੈਸਟ ਕਰਵਾ ਕੇ ਲਾਸ਼ ਨਾਲ ਮੇਲ ਕਰਨਾ ਚਾਹੁੰਦੀ ਸੀ। ਪਰ ਬੱਚਿਆਂ ਦੇ ਪਿਤਾ ਨੇ ਆਪਣਾ ਡੀਐਨਏ ਸੈਂਪਲ ਦੇਣੋਂ ਮਨ੍ਹਾ ਕਰ ਦਿੱਤਾ। ਪੁਲਿਸ ਦਾ ਪੱਖ ਹੈ ਕਿ ਇਹ ਤਫ਼ਤੀਸ਼ ਦਾ ਹਿੱਸਾ ਹੈ ਤੇ ਸ਼ਾਇਦ ਇਸ ਟੈਸਟ ਤੋਂ ਕੁਝ ਸਾਹਮਣੇ ਨਿਕਲ ਕੇ ਆ ਸਕਦਾ ਹੈ ਪਰ ਬੱਚਿਆਂ ਦੇ ਪਿਤਾ ਡੀਐਨਏ ਟੈਸਟ ਲਈ ਰਾਜ਼ੀ ਨਹੀਂ।

LEAVE A REPLY

Please enter your comment!
Please enter your name here