*Diljit Dosanjh ਨੇ ਪੰਜਾਬ ਰੋਡਵੇਜ਼ ‘ਚ ਕੀਤਾ ਸਫਰ, ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸਾਂਝੀ ਕੀਤੀ ਭਾਵੁਕ Post*

0
51

Diljit Dosanjh in Punjab Roadways   (ਸਾਰਾ ਯਹਾਂ): ਪੰਜਾਬੀ ਅਦਾਕਾਰ ਅਤੇ ਸਿੰਗਰ ਦਿਲਜੀਤ ਦੋਸਾਂਝ ਨੇ Punjab Roadways ਦੀ ਬੱਸ ਵਿੱਚ ਸਫਰ ਕੀਤਾ ਹੈ। ਉੱਥੇ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਆਉਣ ਵਾਲੀ ਫਿਲਮ Border-2 ਦੇ ਸੈੱਟ ਤੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਭਾਰਤੀ ਹਵਾਈ ਫੌਜ ਦੇ ਇੱਕ ਬਹਾਦਰ ਯੋਧੇ ਨਿਰਮਲ ਸਿੰਘ ਸੇਖੋਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿਨ੍ਹਾਂ ਨੇ ਦੁਸ਼ਮਣ ਦੇ 5-6 ਲੜਾਕੂ ਜਹਾਜ਼ਾਂ ਨੂੰ ਡੇਗ ਕੇ ਦੇਸ਼ ਦਾ ਮਾਣ ਵਧਾਇਆ ਸੀ।

ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਲਜੀਤ ਦੋਸਾਂਝ ਨੂੰ ਪੰਜਾਬ ਰੋਡਵੇਜ਼ ਦੀ  ਬੱਸ ਵਿੱਚ ਸਫਰ ਕਰਦਿਆਂ ਹੋਇਆਂ ਦੇਖਿਆ ਜਾ ਸਕਦਾ ਹੈ। ਬੱਸ ਵਿੱਚ ਬੈਠਿਆਂ ਹੋਇਆਂ  ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਇਸ ਭਾਵਨਾਤਮਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਡੈਡ ਮੇਰੇ ਪੰਜਾਬ ਰੋਡਵੇਜ਼ ਵਿੱਚ ਕੰਮ ਕਰਦੇ ਸੀ, ਜਦੋਂ ਵੀ ਮੈਂ ਇਹ ਬੱਸ ਦੇਖਦਾ ਮੈਨੂੰ ਇਦਾਂ ਲੱਗਦਾ ਜਿਵੇਂ ਸਾਡੇ ਘਰ ਦੀ ਬੱਸ ਹੋਵੇ, ਆਪਣਾ ਕੁਝ ਵੀ ਨਹੀਂ, ਤੇ ਸਭ ਕੁਝ ਆਪਣਾ ਹੀ ਆ, ਜੇ ਕਦੇ ਬਿਨਾਂ ਦੱਸੇ ਚਲਾ ਗਿਆ ਤਾਂ ਸਮਝਿਓ ਕੁਝ ਹੀ ਗਿਆ, ਮਰਜ਼ੀ ਨਾਲ, ਜਿੰਨਾ ਚਿਰ ਸਾਥ ਆ, ਉਹਦੇ ਭਾਣੇ ਵਿੱਚ ਆ

LEAVE A REPLY

Please enter your comment!
Please enter your name here