ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਜ਼ਬਰਦਸਤ ਨੁਕਸਾਨ

0
4

ਚੰਡੀਗੜ੍ਹ: ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਦੇ ਨਾਲ ਹਨੇਰੀ ਕਾਰਨ ਕਣਕ ਦੀ ਪੱਕੀ ਹੋਈ ਖੜ੍ਹੀ ਫ਼ਸਲ ਡਿੱਗ ਕੇ ਨਸ਼ਟ ਹੋ ਗਈ ਹੈ।

ਇਹ ਵਰਤਾਰਾ ਪੂਰੇ ਪੰਜਾਬ ਵਿੱਚ ਵਾਪਰਿਆ। ਖੇਤੀ ਮਾਹਰਾਂ ਮੁਤਾਬਕ ਮੌਸਮ ਵਿੱਚ ਅਚਾਨਕ ਤਬਦੀਲੀ ਕਾਰਨ ਕਿਸਾਨਾਂ ਨੂੰ ਬਹੁਤ ਦਿੱਕਤ ਹੋਈ ਹੈ, ਕਿਉਂਕਿ ਖੇਤਾਂ ਵਿੱਚ ਕਣਕ ਖੜ੍ਹੀ ਹੈ। ਮਾਹਰਾਂ ਨੇ ਦੱਸਿਆ ਕਿ ਜੇਕਰ ਅੱਜ ਜਾਂ ਕੱਲ੍ਹ ਹੋਰ ਮੀਂਹ ਪੈਂਦਾ ਹੈ ਤਾਂ ਕਣਕ ਦਾ ਝਾੜ 10 ਫ਼ੀ ਸਦੀ ਘਟ ਸਕਦਾ ਹੈ।ਖੇਤੀ ਮਾਹਰਾਂ ਨੇ ਦੱਸਿਆ ਕਿ ਇਹ ਮੀਂਹ ਨਾ ਸਿਰਫ਼ ਕਣਕ Image result for farmer is crying with rainfallਲਈ ਬਲਕਿ ਸਬਜ਼ੀਆਂ ਲਈ ਵੀ ਮਾਫ਼ਿਕ ਨਹੀਂ ਹੈ। ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਕਾਰਨ ਪੱਕੀ ਹੋਈ ਕਣਕ ਵਿਛ ਗਈ ਹੈ, ਇਸ ਨਾਲ ਵਾਢੀ ਪਛੜ ਸਕਦੀ ਹੈ।ਸਾਉਣ ਵਾਂਗ ਪਏ ਇਸ ਮੀਂਹ ਨੇ ਮੰਡੀਆਂ ਵਿੱਚ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕਿਸਾਨਾਂ ਦੀ ਜਿਣਸ ਦੀ ਚੁਕਾਈ ਤੋਂ ਪਹਿਲਾਂ ਹੀ ਭਿੱਜ ਗਈ। ਸੂਬੇ ਦੀਆਂ ਕਈ ਮੰਡੀਆਂ ਵਿੱਚ ਸ਼ੈੱਡ ਤੇ ਮੀਂਹ ਤੋਂ ਬਚਾਅ ਲਈ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

Image result for farmer is cryingਤਕਰੀਬਨ ਪੂਰੇ ਸੂਬੇ ਵਿੱਚ ਵਾਢੀ ਸ਼ੁਰੂ ਹੋ ਗਈ ਹੈ ਤੇ ਭਰਵੀਂ ਬਾਰਿਸ਼ ਪੈਣ ਕਾਰਨ ਕਣਕ ਦੀ ਕਟਾਈ ਵਿੱਚ ਵੀ ਮੁਸ਼ਕਲ ਆਵੇਗਾ। ਮੌਸਮ ਵਿਭਾਗ ਮੁਤਾਬਕ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here