Ammy Virk ਦੀ ਫ਼ਿਲਮ ਨੂੰ ਦੋ ਵੱਡੇ ਕੌਮੀ ਸਨਮਾਨ, ਸਾਲਾਂ ਬਾਅਦ ਜਾਗੇ ਪੰਜਾਬੀ ਸਿਨੇਮਾ ਦੇ ਭਾਗ

0
24

ਨਵੀਂ ਦਿੱਲੀ: ਅੱਜ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਫ਼ਿਲਮ ‘ਹਰਜੀਤਾ’ ਨੂੰ ਖੇਤਰੀ ਫ਼ਿਲਮਾਂ ਦੀ ਸ਼੍ਰੇਣੀ ‘ਚ ਬੈਸਟ ਫ਼ਿਲਮ ਐਵਾਰਡ ਮਿਲਿਆ ਹੈ। ਫ਼ਿਲਮ ‘ਚ ਲੀਡ ਰੋਲ ‘ਚ ਪੰਜਾਬੀ ਐਕਟਰ ਅਤੇ ਸਿੰਗਰ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਕਿਸੇ ਪੰਜਾਬੀ ਫ਼ਿਲਮ ਨੂੰ2015 ਤੋਂ ਬਾਅਦ ਇਹ ਐਵਾਰਡ ਮਿਲਿਆ ਹੈ।

PIB India@PIB_India

#NationalFilmAwards

Award for Best Child Artist is shared by

1. P V Rohith for Ondalla Eradalla(Kannada)
2. Sameep Singh for Harjeeta(Punjabi)
3. Talha Arshad Reshi for Hamid(Urdu)
4. Shrinivas Pokale for Naal(Marathi)

एम्बेडेड वीडियो

1603:51 pm – 9 अग॰ 2019Twitter Ads की जानकारी और गोपनीयता43 लोग इस बारे में बात कर रहे हैं

ਸਾਲ 1962 ਤੋਂ ਲੈ ਕੇ ਹੁਣ ਤਕ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ‘ਹਰਜੀਤਾ’ 21ਵੀਂ ਪੰਜਾਬੀ ਫ਼ਿਲਮ ਬਣੀ ਹੈ। ਇਹ ਫ਼ਿਲਮ ਬਾਕਸਆਫਿਸ ‘ਤੇ 18 ਮਈ 2018 ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਕੀਤਾ ਸੀ ਅਤੇ ਇਸ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿੱਖੀ ਸੀ। ਫ਼ਿਲਮ ਦੇ ਲਈ ਅਮਮੀ ਵਿਰਕ ਨੇ ਕਾਫੀ ਮਹਿਨਤ ਕੀਤੀ ਸੀ।

MIB India@MIB_India

#NationalFilmAwards: Best Punjabi Film- Harjeeta253:42 pm – 9 अग॰ 2019Twitter Ads की जानकारी और गोपनीयताMIB India के अन्य ट्वीट देखें

ਇਸ ਦੇ ਨਾਲ ਹੀ ਫ਼ਿਲਮ ਵਿੱਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਇਲਡ ਐਕਟਰ ਦਾ ਐਵਾਰਡ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਸਾਵਨ ਰੂਪੋਵਾਲੀ, ਪੰਕਜ ਤ੍ਰਿਪਾਠੀ ਵੀ ਸੀ। ਫ਼ਿਲਮ ਦੇ ਹੀਰੋ ਐਮੀ ਦੀ ਤਾਂ ਜਲਦੀ ਹੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੇ ਨਾਲ ਫ਼ਿਲਮ ‘83’ ‘ਚ ਨਜ਼ਰ ਆਉਣਗੇ।

LEAVE A REPLY

Please enter your comment!
Please enter your name here