

ਮਾਨਸਾ/ਬੁਢਲਾਡਾ,11 ਮਈ (ਹੀਰਾ ਸਿੰਘ ਮਿੱਤਲ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੀਆਂ ਜੇਬਾਂ ਭਰਨ ਲਈ ਚਾਰੇ ਪਾਸੇ ਲੁੱਟ ਮਚਾਈ ਹੋਈ ਹੈ, ਜੇ ਇਸ ਦੇ ਵਿਰੁੱਧ ਕੋਈ ਇਮਾਨਦਾਰ ਅਫਸਰ ਕਾਰਵਾਈ ਕਰਦਾ ਹੈ ਤਾਂ ਉਸ ਅਫਸਰ ਨੂੰ ਜਾਨ ਅਤੇ ਮਾਲ ਦਾ ਖਤਰਾ ਹੋ ਜਾਂਦਾ ਹੈ। ਜਿਸ ਦੀ ਮਿਸਾਲ ਸ਼ਾਹਕੋਟ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਇੱਕ ਐੱਸ.ਐੱਚ.ਓ ਦੀ ਦਿੱਤੀ ਜਾ ਸਕਦੀ ਹੈ। ਜਿਸ ਨੇ ਰੇਤੇ ਦੀ ਮਾਈਨਿੰਗ ਕਰਨ ਵਾਲੇ ਕਾਂਗਰਸੀ ਵਿਰੁੱਧ ਕਾਰਵਾਈ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਅੱਕਾਂਵਾਲੀ, ਬਰ੍ਹੇ, ਰਾਮ ਨਗਰ ਭੱਠਲ, ਕਲੀਪੁਰ, ਬੁਢਲਾਡਾ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਲਈ ਖਜਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਰਹੀ ਹੈ। ਜਦੋਂ ਕਿ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਰੱਜ ਕੇ ਲੋਕਾਂ ਦੀ ਸੇਵਾ ਅਤੇ ਵਿਕਾਸ ਕਰਵਾਇਆ ਪਰ ਦੁੱਖ ਦੀ ਗੱਲ ਹੈ ਕਿ ਦਿਨ ਰਾਤ ਲੋਕਾਂ ਦੀ ਰੱਖਿਆ ਕਰਨ ਵਾਲੀ ਪੰਜਾਬ ਪੁਲਸ ਦੀ ਨਵੀਂ ਭਰਤੀ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪੁਲਸ ਮੁਲਾਜਮਾਂ ਦੀਆਂ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 24 ਸੋ ਰੁਪਏ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਨਵੇਂ ਟੈਕਸ ਦੇ ਰੂਪ ਵਿੱਚ ਕੱਟੇ ਜਾ ਰਹੇ ਹਨ। ਇਸ ਤੋਂ ਸਪੱਸਟ ਹੈ ਕਿ ਪੰਜਾਬ ਦੇ ਹਿੱਤ ਅਤੇ ਸਮੁੱਚੇ ਵਰਗਾਂ ਦੇ ਹਿੱਤ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਸੁਰੱਖਿਅਤ ਨਹੀ ਹਨ। ਬੀਬਾ ਬਾਦਲ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖ ਕੋਮ ਤੇ ਕੀਤੇ ਗਏ ਹਮਲਿਆਂ ਦੀ ਦਾਸਤਾਨ ਪਹਿਲਾਂ ਕਿਤਾਬ ਵਿੱਚ ਛਾਪੀ ਜਾਵੇ। ਉਸ ਤੋਂ ਬਾਅਦ ਹੀ ਸ਼੍ਰੀ ਜਾਖੜ ਬਰਗਾੜੀ ਕਾਂਡ ਦੀ ਗੱਲ ਕਰੇ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਹਲਕਾ ਇੰ: ਡਾ: ਨਿਸ਼ਾਨ ਸਿੰਘ, ਰਘੁਵੀਰ ਸਿੰਘ ਮਾਨਸਾ, ਜਗਸੀਰ ਸਿੰਘ ਅੱਕਾਂਵਾਲੀ, ਬੱਲਮ ਸਿੰਘ ਕਲੀਪੁਰ, ਸੋਹਣਾ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ, ਦਰਸ਼ਨ ਸਿੰਘ ਮੰਡੇਰ, ਮਹਿੰਦਰ ਸੈਦੇਵਾਲਾ, ਅਮਰਜੀਤ ਕੁਲਾਣਾ, ਸ਼ਹਿਰੀ ਪ੍ਰਧਾਨ ਰਾਜਿੰਦਰ ਬਿੱਟੂ ਚੋਧਰੀ, ਰਘੁਵੀਰ ਸਿੰਘ ਚਹਿਲ, ਗੁਰਦੀਪ ਸਿੰਘ ਟੋਡਰਪੁਰ, ਬੀਬੀ ਬਲਵੀਰ ਕੋਰ, ਸਿਮਰਜੀਤ ਕੋਰ ਸਿੰਮੀ, ਸ਼ਾਮ ਲਾਲ ਧਲੇਵਾਂ, ਸਰਪੰਚ ਦਰਸ਼ਂ ਸਿੰਘ ਗੰਢੂ ਕਲਾਂ, ਸਿਕੰਦਰ ਸਿੰਘ ਰਿਓਂਦ, ਬੂਟਾ ਸਿੰਘ ਝਲਬੂਟੀ, ਦਰਸ਼ਨ ਰੱਲੀ, ਐੱਸ.ਸੀ ਵਿੰਗ ਜਿਲ੍ਹਾ ਮਾਨਸਾ ਦੇ ਪ੍ਰ੍ਰਧਾਨ ਰੰਗੀ ਸਿੰਘ ਬਰਨਾਲਾ ਤੋਂ ਇਲਾਵਾ ਹੋਰ ਵੀ ਮੋਜੂਦ ਸਨ।






















