ਰਾਸ਼ਟਰੀ ਜੀਵ-ਜੰਤੂ ਕਲਿਆਣ ਦਿਵਸ ਮਨਾਇਆ

0
8

ਮਾਨਸਾ 10 ਫਰਵਰੀ(ਸਾਰਾ ਯਹਾ) : ਭਾਰਤੀ ਜੀਵ-ਜੰਤੂ ਕਲਿਆਣ ਬੋਰਡ ਭਾਰਤ ਸਰਕਾਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਮੰਡਲ ਮਾਨਸਾ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਦਿਵਸ ਮਨਾਇਆ ਗਿਆ। ਡਾ. ਰਵੀ ਭੂਸ਼ਣ ਜੀ ਨੇ ਕਿਹਾ ਕਿ ਸਾਨੂੰ ਜੀਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਉਨ੍ਹਾਂ ਦੀ ਸਹਾਇਤਾ ਕਰਨਾ ਸਾਡਾ ਮੁੱਢਲਾ ਫਰਜ ਹੈ ਤਾਂ ਜੋ ਅਸੀਂ ਕੁਦਰਤ ਨੂੰ ਬਣਾਉਣ ਵਿੱਚ ਸਹਾਇਤਾ ਕਰੀਏ। ਸਾਨੂੰ ਜੀਵਾਂ ਦਾ ਧਿਆਨ ਰੱਖਣਾ ਬਹੁਤ ਹੀ ਜਰੂਰੀ ਹੈ ਤਾਂ ਜੋ ਸਾਡੀ ਕੁਦਰਤ ਵਿੱਚ ਰੰਗ ਭਰਿਆ ਰਹੇ। ਇਸ ਸਮੇਂ ਸ਼੍ਰੀ ਜਗਸੀਰ ਸਿੰਘ ਵਣ ਬਲਾਕ ਅਫਸਰ ਮਾਨਸਾ, ਸ਼੍ਰੀ ਰਾਜਵੀਰ ਸਿੰਘ ਵੈਟਰਨਰੀ ਇੰਸਪੈਕਟਰ, ਸ਼੍ਰੀ ਮਹਿੰਦਰਪਾਲ ਸਿੰਘ, ਡਾ. ਮਾਨ ਮੈਡੀਕਲ ਸਟੋਰ ਰਮਦਿੱਤੇਵਾਲਾ, ਡਾ. ਸਿੱਧੂ ਮੈਡੀਕਲ ਸਟੋਰ, ਸ਼ਿਵਮ ਕੁਮਾਰ, ਬਹਾਦਰ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਅਤੇ ਮਾਨਸਾ ਵਣ ਵਿਭਾਗ ਦੀ ਪੂਰੀ ਟੀਮ ਹਾਜਰ ਸੀ।


 

LEAVE A REPLY

Please enter your comment!
Please enter your name here