ਯੂਨਾਈਟਿਡ ਇੰਡੀਆ ਇੰਸ਼ੋਰੈਸ ਕੰਪਨੀ ਬ੍ਰਾਂਚ ਮਾਨਸਾ ਵੱਲੋ ਸਰਕਾਰੀ ਮਿਡਲ ਸਕੂਲ ਜੰਡਾ ਵਾਲਾ ਨੂੰ ਗੋਦ ਲਿਆ

0
24

ਮਾਨਸਾ {ਜੋਨੀ ਜਿੰਦਲ}ਭਾਰਤ ਦੀ ਸਾਧਾਰਣ ਬੀਮਾ  ਖੇਤਰ ਦੀ ਦੂਜੀ  ਮੋਹਰੀ  ਕੰਪਨੀ  ਯੂਨਾਈਟਿਡ  ਇੰਡੀਆ  ਇੰਸ਼ੋਰੈਸ ਕੰਪਨੀ ਦੀ ਮਾਨਸਾ ਬ੍ਰਾਂਚ  ਨੇ ਕੰਪਨੀ  ਸੀ.ਐਸ.ਆਰ ਸਕੀਮ{ਸ਼ੋਸਲਲ ਜਿੰਮੇਵਾਰੀ }ਤਹਿਤ ਸਰਕਾਰੀ ਮਿਡਲ   ਸਕੂਲ ਜੰਡਾਵਾਲਾ ,ਮਾਨਸਾ ਨੂੰ  ਗੋਦ ਲਿਆ ਅਤੇ  ਸਕੂਲ ਵਿੱਚ ਬੱਚਿਆ  ਦੀ  ਵਰਤੋ ਅਤੇ ਸਕੂਲੀ  ਜਰੂਰਤਾਂ ਲਈ  ੨ ਲੱਖ ਰੁਪਏ ਦਾ ਸਾਮਾਨ ਦਿੱਤਾ  ਜਿਸ ਵਿੱਚ ਆਰ.a ਵਾਟਰ ਪਲਾਟ ,੪ ਕੰਮਿਪੂaਟਰ ਚੇਅਰ ,੨ ਕੰਮਪਿਉੂਟਰ ,ਚਾਰ ਪੱਖੇ , ੧੪੦ ਸਕੂਲ ਬੈਗ ,ਸਾਇੰਸ  ਲੈਬ ਦਾ ਸਾਮਾਨ ,੫ ਟਿਉੂਬਾ, ਅਤੇ ਕਾਪੀਆ  ਆਦਿ ਵਰਨਣ ਯੌਗ ਹਨ । ਇਸ ਮੋਕੇ aਪਰ ਪ੍ਰੌਗਾਮ ਦਾ ਉਦਘਾਟਨ  ਕੰਪਨੀ ਦੀ ਲੁਧਿਆਣਾ  ਰੀਜਨ  ਦੇ ਰੀਜਨਲ  ਮੈਨੇਜਰ ਸ੍ਰੀ a.ਪੀ ਬੀਬੀਆਨ ਅਤੇ ਬਠਿੰਡਾ  ਡਵੀਜਨ ਦੇ ਸੀਨੀ:ਡੀ.ਐਮ ਸ੍ਰੀ ਬਲਦੇਵ ਸਿੰਘ ਜੀ  ਨੇ ਸਾਂਝੇ  ਤੋਰ ਤੇ  ਕੀਤਾ । ਜਿਸ ਵਿੱਚ  ਮਾਨਸਾ ਦਫਤਰ ਦੇ ਸਾਰੇ ਸਟਾਫ ਮੈਬਰ ਸ੍ਰੀ ਅਸ਼ੋਕ  ਜਿੰਦਲ  ਸੀਨੀਅਰ ਬਰਾਂਚ ਮੈਨੇਜਰ   ਦੀ ਅਗਵਾਈ ਵਿੱਚ ਸ਼ਾਮਲ ਹੋਏ । ਇਸ ਮੋਕੇ  ਉਪਰ ਸੰਬੋਧਨ  ਕਰਦੇ ਹੋਏ  ਰੀਜਨਲ ਮੈਨੇਜਰ  ਸ਼੍ਰੀ .a.ਪੀ  ਬੀਬੀਆਨ  ਜੀ ਨੇ ਦੱਸਿਆ ਕਿ  ਸਾਡੀ ਕੰਪਨੀ   ਨੇ ਪਿਛਲੇ ਸਾਲ  ੧੭੪੩੦ ਕਰੋੜ ਦਾ  ਬੀਮਾ ਕੀਤਾ  ਅਤੇ ੧੭.੪੦ ਕਰੋੜ ਰੁਪਏ ਲੋਕ ਭਲਾਈ  ਦੇ ਕੰਮਾ  aੁਪਰ ਖਰਚ ਕੀਤੇ । ਜੋ ਕਿ ਹੁਣ  ਇਸ ਸਾਲ ਵਿੱਚ ਜਾਰੀ ਹਨ ।  ਕੰਪਨੀ ਦਾ ਟੀਚਾ   ਲੋਕਾ ਨੂੰ ਬੇਹਤਰ ਬੀਮਾ ਸੇਵਾਵਾ ਪ੍ਰਦਾਨ ਕਰਨਾ ਹੈ  aੁਹਨਾ ਨੇ ਦੱਸਿਆ  ਕਿ ਸਾਡੇ  ਰੀਜਨ ਨੇ ਹੁਣ ਤੱਕ ਚਾਰ  ਸਕੂਲ ਗੋਦ ਵੀ ਲਏ ਹਨ ਅਤੇ ਭਾਰਤ ਭਰ ਵਿੱਚ  ੩੩੩ ਸਕੂਲ ਅਤੇ  ੮੫ ਪਿੰਡ  ਗੋਦ ਲਏ ਜਾ ਚੁੱਕੇ ਹਨ । ਪਿੰਡਾ ਅਤੇ  ਸਕੂਲਾ ਨੂੰ ਗੋਦ  ਲੈਣ ਦੇ ਨਾਲ  ਨਾਲ ਸਵੱਛ  ਭਾਰਤ ਅਭਿਆਨ ,ਖੂਨਦਾਨ ਕੈਪ,ਮੈਡੀਕਲ ਕੈਪ ਆਦਿ ਦਾ ਵੀ ਕੰਪਨੀ  ਅਯੋਜਨ ਕਰਦੀ ਹੈ । ਸਕੂਲ  ਵਿੱਚ ਬੱਚਿਆ ਦੀ ਭਲਾਈ ਲਈ ਵਰਤੋ ਦਾ ਸਾਮਾਨ ਦਿੰਦੇ  ਹੋਏ ਅਸੀ  ਖੁਸੀ  ਮਹਿਸੂਸ ਕਰ ਰਹੇ ਹਾ ।  ਸਾਰਾ ਦਿਨ  ਚੱਲੇ ਇਸ ਪ੍ਰੌਗਾਮ ਵਿੱਚ ਬੱਚਿਆ ਵੱਲੋ  ਕਮਾਲ ਦਿਆ ਪੇਸ਼ਕਾਰੀਆ ਕੀਤੀਆ ਗਈਆ  ਇਸ ਮੋਕੇ ਉਪਰ ਸ੍ਰੀ aਮ  ਪ੍ਰਕਾਸ ਮਿੱਢਾ ਪ੍ਰਿੰਸੀਪਲ  ,ਸ਼੍ਰੀਮਤੀ  ਰਾਜ ਰਾਣੀ  ਹੈਡ ਮਾਸਟਰ ,ਸ੍ਰੀਮਤੀ  ਸਿੰਦਰ  ਪਾਲ ਕੋਰ ਅਤੇ ਸ੍ਰੀ ਬਾਬੂ ਲਾਲ ਸਰਮਾ ਕ੍ਰਮਵਾਰ ਚੇਅਰਪਰਸਨ ਅਤੇ ਮੈਬਰ  ਐਸ.ਐਮ ਸੀ ,ਸ਼੍ਰੀਮਤੀ ਸੁਰੇਸ ਰਾਣੀ ਐਮ ਸੀ  ਅਤੇ ਸਟੇਟ ਐਵਾਰਡੀ  ਸੀਨੀਅਰ  ਅਧਿਆਪਕ ਸ੍ਰੀ ਤਰਸੇਮ ਲਾਲ ਅਤੇ ਪ੍ਰੈਸ  ਦੇ ਨੁਮਾਇੰਦੇ ਸਾਮਲ ਹੋਏ । ਸਟੇਜ ਸਕੱਤਰ ਦੀ ਭੂਮਿਕਾ   ਸ੍ਰੀ ਬਲਦੇਵ ਸਿੰਘ ਸੀਨੀ:ਡੀ.ਐਮ  ਡੀ.ਐਮ  ਅਤੇ ਸ੍ਰੀ ਸੰਦੀਪ   ਕੁਮਾਰ ਏ.a ਬਠਿੰਡਾ  ਨੇ ਬਾਖੂਬੀ ਨਿਭਾਈ ।ਇਹ ਜਾਣਕਾਰੀ  ਸ਼੍ਰੀ ਅਸੋਕ ਜਿੰਦਲ ਸੀਨੀ:ਬਰਾਚ ਮੈਬਰ   ਮਾਨਸਾ ਨੇ ਪ੍ਰੈਸ ਨੂੰ ਦਿੱਤੀ।


EDITED BY : SARA YAHA | | Last Updated : 5:21 pm 9 ਫ਼ਰਵਰੀ 2019

LEAVE A REPLY

Please enter your comment!
Please enter your name here