ਦਿਨਕਰ ਗੁਪਤਾ ਦਾ ਡੀ.ਜੀ.ਪੀ ਬਨਣਾ ਅਗਰਵਾਲ ਸਮਾਜ ਲਈ ਮਾਣ ਵਾਲੀ ਗੱਲ- ਅਸੋਕ ਗਰਗ

0
68

ਮਾਨਸਾ {ਜੋਨੀ ਜਿੰਦਲ}   ਸਥਾਨਕ  ਅਗਰਵਾਲ ਸਭਾ ਦੇ ਕਾਰਜਕਾਰਨੀ ਮੈਬਰਾਂ  ਦੀ ਇੱਕ ਵਿਸ਼ੇਸ ਮੀਟਿੰਗ   ਪ੍ਰਸ਼ੌਤਮ ਬਾਂਸਲ ਦੀ ਪ੍ਰਧਾਨਗੀ  ਹੇਠ  ਨਾਨਕ ਮੱਲ ਧਰਮਸ਼ਾਲਾ ਵਿਖੇ ਆਯੌਜਿਤ  ਕੀਤੀ ਗਈ  ਜਿਸ ਵਿੱਚ ਦਿਨਕਰ  ਗੁਪਤਾ  ਨੂੰ ਪੰਜਾਬ ਪੁਲਿਸ ਦੇ ਡੀ.ਜੀ.ਪੀ  ਲਗਾਏ  ਜਾਣ ਤੇ ਕੈਪਟਨ  ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ  ਦਾ ਧੰਨਵਾਦ  ਕੀਤਾ ਗਿਆ ਤੇ ਸ੍ਰੀ ਗੁਪਤਾ ਨੂੰ ਅਗਰਵਾਲ ਸਮਾਜ ਵੱਲੋ ਵਧਾਈ ਦਿੱਤੀ ਗਈ । ਇਹ ਜਾਣਕਾਰੀ  ਦਿੰਦੇ ਹੋਏ  ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ  ਨੇ  ਦੱਸਿਆ ਕਿ ਅਗਰਵਾਲ ਸਭਾ ਸਮਾਜ  ਦੇ ਕਿਸੇ ਵੀ ਇਨਸਾਨ  ਦਾ ਉੱਚ  ਅਹੁਦੇ ਦੇ ਪਹੁੰਚਣਾ  ਸਾਰੇ ਸਮਾਜ  ਲਈ ਮਾਣ ਦੀ ਗੱਲ ਹੈ ।ਇਸ ਮੀਟਿੰਗ ਵਿੱਚ ਉਚੇਚੇ ਤੋਰ ਤੇ ਪਹੁੰਚੇ  ਅਗਰਵਾਲ  ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ   ਨੇ  ਸੰਬੋਧਨ ਕਰਦਿਆ ਕਿਹਾ  ਕਿ ਅਜਿਹੇ  ਕਾਬਲ ਪੁਲਿਸ  ਅਫਸਰ ਜਿੰਨਾ ਨੂੰ ਰਾਸਟਰਪਤੀ ਪੁਲਿਸ ਮੈਡਲ ਸਮੇਤ  ਕਈ ਬਹਾਦਰੀ ਦੇ ਮੈਡਲ ਵੀ ਮਿਲ ਚੁੱਕੇ ਹਨ ਨੂੰ ਪੰਜਾਬ ਪੁਲਿਸ ਦਾ ਮੁੱਖੀ  ਬਣਾਏ ਜਾਣ ਤੇ ਖੂਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸ੍ਰੀ ਗਰਗ ਨੇ ਕਿਹਾ ਕਿ ਨਵਨਿਯੂਕਤ ਡੀ.ਜੀ.ਪੀ ਦਿਨਕਰ ਗੁਪਤਾ ਹਰ ਵਰਗ , ਸਮਾਜ , ਅਤੇ ਕੋਮ ਅਤੇ ਸਰਬਤ ਦਾ ਭਲਾ ਸੋਚਣ ਵਾਲੇ ਵਿਅਕਤੀ ਹਨ ਉਹਨਾ ਕਿਹਾ ਕਿ ਜਿੱਥੇ ਇਹ ਇੱਕ ਮਿਹਨਤੀ ਇਮਾਨਦਾਰ ਤੇ ਤਨਦੇਹੀ ਨਾਲ ਕੰੰੰਮ ਕਰਣ ਵਾਲੇ ਉੱਚ ਪੁਲਿਸ ਅਧਾਕਾਰੀ ਹਨ aੁੱਥੇ ਹੀ ਇਹ ਸਮਾਜ ਤੇ ਧਰਮ ਦੀ ਸੇਵਾ ਕਰਣ ਵਿੱਚ ਭੀ ਰੁੱਚੀ ਰੱਖਦੇ ਹਨ   ।ਸ੍ਰੀ ਗੁਪਤਾ ਦੇ ਡੀ.ਜੀ.ਪੀ ਪੰਜਾਬ  ਬਣਨ ਨਾਲ  ਨਸ਼ਿਆ ਦੇ ਕਾਰੋਬਾਰ ਨੂੰ ਠੱਲ  ਅਤੇ ਗੁੰਡਾਗਰਦੀ  ਸਮਾਪਤ ਹੋਵੇਗੀ , ਕਰਾਇਮ ਰੇਟ ਘਟੇਗਾ । ਪ੍ਰਧਾਨ ਪ੍ਰਸੋਤਮ ਬਾਂਸਲ ਨੇ ਕੈਪਟਨ   ਅਮਰਿੰਦਰ ਸਿੰਘ  ਜੀ ਦਾ ਧੰਨਵਾਦ   ਕਰਦਿਆ ਕਿਹਾ ਕਿ  ਉੇਹਨਾ  ਨੇ ਸਮੁੱਚੇ  ਅਗਰਵਾਲ  ਸਮਾਜ ਨੂੰ ਮਾਣ ਬਖਸ਼ਿਆ ਹੈ । ਇਸ ਮੋਕੇ ਰੁਲਦੂ ਰਾਮ ਬਾਸਲ  ,  ਤੀਰਥ ਸਿੰਘ ਮਿੱਤਲ  ,ਕ੍ਰਿਸ਼ਨ ਬਾਂਸਲ ,ਵਿਸਾਲ ਗੋਲਡੀ ,ਮੱਘਰ ਮੱਲ ਖਿਆਲਾ ,ਬਿੰਦਰਪਾਲ ,ਆਰ.ਸੀ .ਗੋਇਲ, ਰਮੇਸ  ਜਿੰਦਲ ,ਅੰਮ੍ਰਿਤਪਾਲ ਠੇਕੇਦਾਰ,ਸੂਰਜ ਪ੍ਰਕਾਸ ਗੋਇਲ ,ਕ੍ਰਿਸ਼ਨ ਚੰਦ  ਫੱਤਾ ,ਹੁਕਮ ਚੰਦ ਬਾਂਸਲ , ਵਿਨੋਦ ਗੁੰਗਨ , ਜੋਨੀ ਜਿੰਦਲ ,ਅਕਸੈ ਗਰਗ , ਵਿਨੋਦ ਭੰਮਾ,ਪ੍ਰਵੀਨ ਗਲੇਲਾ , ਸੁਰਿੰਦਰ ਨੰਗਲੀਆ , ਰਮੇਸ ਨਿੱਕਾ , ਰਾਜ ਨਰਾਇਣ ਕੁੱਕਾ ਤਰਸੇਮ ਫੱਤਾ ,ਸੰਜੀਵ ਸਿੰਗਲਾ ਤੋ ਇਲਾਵਾ ਭਾਰੀ ਗਿਣਤੀ ਵਿੱਚ   ਮੈਬਰ ਹਾਜਰ ਸਨ ਅੰਤ ਵਿੱਚ ਸਭਾ ਵੱਲੋ ਦਿਨਕਰ ਗੁਪਤਾ ਦੇ ਡੀ.ਜੀ.ਪੀ ਬਣਨ ਤੇ ਲੱਡੂ ਵੀ ਵੰਡੇ ਗਏ ।


EDITED BY : SARA YAHA | | Last Updated : 5:20 pm 9 ਫ਼ਰਵਰੀ 2019

LEAVE A REPLY

Please enter your comment!
Please enter your name here