ਡੀਸੀ ਦੀ ਫਰਜ਼ੀ ਫੇਸਬੁੱਕ ਆਈ ਡੀ ਬਣਾਉਣ ਵਾਲਿਆਂ ਤੇ ਮਾਮਲਾ ਦਰਜ

0
103
ਮਾਨਸਾ, (ਹੀਰਾ ਮਿੱਤਲ) :ਕੁੱਝ ਸਮਾਂ ਪਹਿਲਾਂ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਦੀ ਫਰਜ਼ੀ ਫੇਸਬੁੱਕ ਤੇ ਇੰਸਟਾਗ੍ਰਾਮ ਆਈ ਡੀ ਬਣਾ ਕੇ ਉਸ ਤੋਂ ਫਰੈਂਡ ਰੁਕੈਸਟ ਭੇਜਣ ਵਾਲੇ ਵਿਅਕਤੀ ਦਾ ਮਾਨਸਾ ਪੁਲਿਸ ਨੇ ਪਤਾ ਲਾ ਲਿਆ ਹੈ। ਪੁਲਿਸ ਨੇ ਬਰੇਟਾ ਵਾਸੀ ਇਕ ਵਿਅਕਤੀ ਤੇ ਮਾਮਲਾ ਦਰਜ ਕਰਕੇ ਇਸ ਨੂੰ ਹਾਲੇ ਗੁਪਤ ਰੱਖਿਆ ਹੈ। ਪਤਾ  ਲੱਗਿਆ ਕਿ ਇਸ ਕਾਰੇ ਵਿਚ ਕਈ ਹੋਰਨਾਂ ਵਿਅਕਤੀਆਂ ਦਾ ਨਾਂ ਵੀ ਬੋਲਦਾ ਹੈ, ਜਿਸ ਦੀ ਪੁਲਿਸ ਤਫਤੀਸ਼ ਕਰਨ ਵਿਚ ਲੱਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਕਿਸੇ ਵਿਅਕਤੀ ਵੱਲੋਂ ਫਰਜ਼ੀ ਤੌਰ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਆਈਡੀ ਬਣਾ ਕੇ ਉਸ ਤੋਂ ਲੋਕਾਂ ਨੂੰ ਫਰੈਂਡ ਰੁਕੈਸਟ ਭੇਜੀਆਂ ਜਾਣ ਲੱਗੀਆਂ। ਲੋਕ ਇਸ ਨੂੰ ਡਿਪਟੀ ਕਮਿਸ਼ਨਰ ਵੱਲੋਂ ਭੇਜਿਆ ਗਿਆ ਸੰਦੇਸ਼ ਸਮਝ ਕੇ  ਸਵੀਕਾਰ ਕਰਨ ਲੱਗਿਆ ਤੇ ਕੁੱਝ ਕੁ ਦਿਨਾਂ ਵਿਚ ਹੀ ਹਜ਼ਾਰਾਂ ਵਿਅਕਤੀ ਇਸ ਨਾਲ ਜੁੜ ਗਏ।ਇਹ ਆਈਡੀ ਵਿਚ ਡੀਸੀ ਦੀਆਂ ਦੀਆਂ ਤੇ ਦਫਤਰੀ ਫੋਟੋਆਂ ਲਾ ਕੇ ਇਹ ਆਈਡੀ ਬਣਾਈ ਗਈ ਸੀ,ਜਿਸ ਨੂੰੰ ਦੇਖਣ ਤੇ ਸ਼ੁਰੂਆਤ ਵਿਚ ਇਹ ਆਈ ਡੀ ਅਸਲੀ ਜਾਪਣ ਲੱਗੀ ਸੀ, ਜਦੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਧਿਆਨ ਵਿਚ ਆਇਆ ਤਾਂ ਉਨਾਂ ਇਸ ਨੂੰ ਸ਼ਖਤੀ ਨਾਲ ਲੈਂਦਿਆਂ ਇਸ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਇਸ ਆਈ ਡੀ ਨੂੰ ਫਰਜ਼ੀ ਕਰਾਰ ਦਿੰਦਿਆਂ ਇਹ ਮਾਮਲਾ ਬਠਿੰਡਾ ਪੁਲਿਸ ਦੀ ਇਕ ਸਾਈਬਰ ਕਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ।ਪੁਲਿਸ ਨੇ ਅੰਦਰੋਂ ਅੰਦਰੀ ਇਸ ਮਾਮਲੇ ਨੂੰ ਹੱਲ ਕਰਦਿਆਂ ਥਾਣਾ ਸਿਟੀ-2 ਮਾਨਸਾ ਵਿਖੇ ਰਾਮ ਲਾਲ ਵਾਸੀ ਬਰੇਟਾ ਦੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਪਰ ਇਸ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪਰ ਪਤਾ ਲੱਗਿਆ ਹੈ ਕਿ ਪੁਲਿਸ ਨੇ ਕੁੱਝ ਵਿਅਕਤੀ ਨੇ ਇਸ ਮਾਮਲੇ ਵਿਚ ਹਿਰਾਸਤ ਵਿਚ ਲਿਆ ਹੈ, ਪਰ ਉਸਨੇ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ।
ਪੁਲਿਸ ਮਾਨਸਾ ਹਾਲੇ ਇਸ ਮਾਮਲੇ ਵਿਚ ਇਹ ਵੀ ਪਤਾ ਕਰਨ ਵਿਚ ਲੱਗੀ ਹੋਈ ਹੈ ਕਿ ਇਸ ਵਿਅਕਤੀ ਨੇ ਇਕੱਲੇ ਜਾਂ ਕੁੱਝ ਵਿਅਕਤੀਆਂ ਨਾਲ ਮਿਲ ਕੇ ਇਹ ਆਈਡੀ ਬਣਾਈ ਤੇ ਇਸ ਨੂੰ ਬਣਾਉਣ ਦੇ ਪਿੱਛੇ ਉਨਾਂ ਦਾ ਕੀ ਮਕਸਦ ਸੀ।ਇਹ ਸਾਰੀ ਕਹਾਣੀ ਹਾਲੇ ਤੱਕ ਇਕ ਭੇਦ ਬਣੀ ਹੋਈ ਹੈ। ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਡੀਐਸਪੀ ਸਿਮਰਨਜੀਤ ਸਿੰਘ ਲੰਗ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿਚ ਤਫਤੀਸ਼ ਕਰਨ ਵਿਚ ਲੱਗੀ ਹੋਈ ਹੈ। ਅੱਜ ਭਲਕ ਇਸ ਬਾਰੇ ਖੁਲਾਸਾ ਕਰ ਦਿੱਤਾ ਜਾਵੇਗਾ


EDITED BY : SARA YAHA | | Last Updated : 6:46 pm 8 ਫ਼ਰਵਰੀ 2019

LEAVE A REPLY

Please enter your comment!
Please enter your name here