ਅਮਨ ਸ਼ਾਂਤੀ ਭੰਗ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਉੁੱਪਰ ਬਖਸ਼ਿਆ ਨਹੀਂ ਜਾਵੇਗਾ : ਇੰਸਪੈਕਟਰ ਰਣਬੀਰ ਸਿੰਘ ਭਲਵਾਨ

0
104
ਮਾਨਸਾ, 8 ਫਰਵਰੀ (ਬਲਜੀਤ ਸ਼ਰਮਾ) -ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਦੀ ਅਗਵਾਈ ਹੇਠ ਅਮਨ ਸ਼ਾਂਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ। ਜੇਕਰ ਕੋਈ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਉੁੱਪਰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਸਮਾਜ ਵਿਰੋਧੀ ਅਨਸਰਾਂ, ਨਸ਼ੇੜੀਆਂ ਅਤੇ ਚੋਰੀਆਂ ਡਾਕੇ ਮਾਰਨ ਵਾਲਿਆਂ ਉੁੱਪਰ ਵਿਸ਼ੇਸ਼ ਪੁਲਸ ਸਿਕੰਜਾ ਕਸਿਆ ਜਾਵੇਗਾ। ਇਹ ਗੱਲ ਸੀ.ਆਈ.ਏ ਸਟਾਫ ਮਾਨਸਾ ਦੇ ਨਵ ਨਿਯੁਕਤ ਇੰਚਾਰਜ ਇੰਸਪੈਕਟਰ ਰਣਬੀਰ ਸਿੰਘ ਭਲਵਾਨ ਨੇ ਗੱਲਬਾਤ ਦੌਰਾਨ ਕਹੀ।
ਉਨ੍ਹਾਂ ਕਿਹਾ ਕਿ ਮੀਡੀਏ ਨੂੰ ਪੁਲਸ ਦੀ ਹਰ ਕੰਮ ਦੀ ਰਿਪੋਰਟ ਦੇਣ ਦੀ ਭੂਮਿਕਾ ਵੀ ਆਮ ਨਾਗਰਿਕ ਦੇ ਤੌਰ ਤੇ ਵੀ ਨਿਭਾਉੁਣੀ ਚਾਹੀਦੀ ਹੈ ਅਤੇ ਪੁਲਸ ਨੂੰ ਸਮਾਜ ਵਿਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਵਡਮੁੱਲਾ ਯੋਗਦਾਨ ਦੇ ਕੇ ਸਾਫ਼ ਸੁਥਰੇ ਸਮਾਜ ਦਾ ਨਿਰਮਾਣ ਕਰਨ ਵਿਚ ਵੱਡੇ ਦਰਜੇ ਦੀ ਭੂਮਿਕਾ ਨਿਭਾਉੁਣ ਲਈ ਅੱਗੇ ਆਉੁਣਾ ਚਾਹੀਦਾ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉੁਣ ਲਈ ਪੁਲਸ ਦਾ ਡਟ ਕੇ ਸਹਿਯੋਗ ਦੇਣ। ਇਸ ਦੇ ਨਾਲ ਜੇਕਰ ਉਨ੍ਹਾਂ ਨੂੰ ਸ਼ਹਿਰ ਦੀ ਅਮਨ ਸ਼ਾਂਤੀ ਲਈ ਕਿਤੇ ਖ਼ਤਰਾ ਮਹਿਸੂਸ ਲੱਗਦਾ ਹੈ ਤਾਂ ਇਸ ਦੀ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਾਵੇ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਮਨ ਸ਼ਾਂਤੀ ਬਰਕਰਾਰ ਰੱਖਣ ਦੇ ਨਾਲ ਨਾਲ ਸਮਾਜ ਵਿਰੋਧੀ ਅਨਸਰਾਂ ਨੱਥ ਪਾਈ ਜਾ ਸਕਦੀ ਹੈ।

EDITED BY : SARA YAHA | | Last Updated : 7:01 pm 8 ਫ਼ਰਵਰੀ 2019

LEAVE A REPLY

Please enter your comment!
Please enter your name here