

ਮਾਨਸਾ, 8 ਜਨਵਰੀ (ਹੀਰਾ ਮਿੱਤਲ): ਐਸ.ਐਸ.ਪੀ. ਮਾਨਸਾ ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਸਾਂਝ ਕੇਂਦਰ ਆਮ ਜਨਤਾ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ ਅਤੇ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਹੀ ਇਹ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਹੀਨਾ ਦਸੰਬਰ 2018 ਦੌਰਾਨ ਜ਼ਿਲ੍ਹੇ ਵਿਚ ਖੋਲ੍ਹੇ ਗਏ ਸਾਂਝ ਕੇਂਦਰਾਂ ਤੋਂ 3526 ਵਿਅਕਤੀਆਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ।
ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ, ਸਬ ਡਵੀਜ਼ਨ ਪੱਧਰ ਵਿਖੇ ਸਥਾਪਿਤ ਸਾਂਝ ਕੇਂਦਰ ਅਤੇ ਥਾਣਿਆਂ ਵਿੱਚ ਸਥਾਪਿਤ ਪੁਲਿਸ ਸਟੇਸ਼ਨ ਸਾਂਝ ਕੇਂਦਰ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕਾਫੀ ਲਾਭਦਾਇਕ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਇਹਨਾਂ ਸਾਂਝ ਕੇਂਦਰਾਂ ਵਿਖੇ ਪੰਜਾਬ ਸੇਵਾ ਅਧਿਕਾਰ ਐਕਟ 2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਇੱਕ ਛੱਤ ਹੇਠ ਆਸਾਨ ਪ੍ਰਣਾਲੀ ਰਾਹੀਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ।
ਡੀ.ਐਸ.ਪੀ.-ਕਮ-ਜ਼ਿਲ੍ਹਾ ਕਮਿਊਨਿਟੀ ਅਫ਼ਸਰ ਸਾਂਝ ਕੇਂਦਰ ਸ਼੍ਰੀ ਕਰਨਵੀਰ ਸਿੰਘ ਨੇ ਦੱਸਿਆ ਕਿ ਦਸੰਬਰ 2018 ਮਹੀਨੇ ਦੌਰਾਨ ਅਸਲੇ ਲਾਇਸੰਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 329, ਅਸਲੇ ਦੇ ਵਾਧੇ-ਘਾਟੇ ਲਈ 25, ਐਫ.ਆਈ.ਆਰ ਤੇ ਡੀ.ਡੀ.ਆਰ. ਸਬੰਧੀ 1040, ਕਿਰਾਏਦਾਰਾਂ ਅਤੇ ਨੌਕਰਾਂ ਦੀ ਪੜਤਾਲ ਸਬੰਧੀ 141, ਗੱਡੀਆਂ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 143 ਅਤੇ ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 113 ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਜਾ ਚੁੱਕਾ ਹੈ।
ਸ਼੍ਰੀ ਕਰਨਵੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਲ-ਚਲਣ ਤਸਦੀਕ ਕਰਨ ਸਬੰਧੀ 182, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ 1047, ਨਵੇਂ ਅਸਲਾ ਲਾਇਸੰਸ ਦੀ ਪੜਤਾਲ ਲਈ 10, ਸ਼ਿਕਾਇਤਾਂ ਦੀ ਪੜਤਾਲ ਸਬੰਧੀ 364, ਸ਼ਿਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਦੀ ਸੂਚਨਾ ਦੇਣ ਸਬੰਧੀ 423 ਅਤੇ ਪਾਸਪੋਰਟ ਨਾਲ ਸਬੰਧਤ ਹੋਰ ਸੇਵਾਵਾਂ ਸਬੰਧੀ ਕੁੱਲ 45 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਲਾਊਡ ਸਪੀਕਰ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 2 ਅਤੇ ਮੇਲਿਆਂ, ਪ੍ਰਦਰਸ਼ਨੀਆਂ ਅਤੇ ਖੇਡਾਂ ਦੇ ਇਤਰਾਜਹੀਣਤਾ ਸਰਟੀਫਿਕੇਟਾਂ ਸਬੰਧੀ 8 ਦਰਖ਼ਾਸਤਾਂ ਦਾ ਨਿਸ਼ਚਿਤ ਸਮੇਂ ਸੀਮਾ ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਡੀ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਪੜਤਾਲ ਸਬੰਧੀ ਹੋਰ ਸੇਵਾਵਾਂ ਸਬੰਧੀ 4, ਅਸਲਾ ਦੁਕਾਨਦਾਰਾਂ ਦੇ ਲਾਇਸੰਸ ਸਬੰਧੀ 1, ਪੈਟਰੋਲ ਪੰਪਾਂ ਅਤੇ ਸਿਨੇਮਾ ਘਰਾਂ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 2 ਅਤੇ ਪਾਸਪੋਰਟ ਗੁੰਮਣ ਸਬੰਧੀ 1 ਦਰਖ਼ਾਸਤ ਦਾ ਨਿਪਟਾਰਾ ਕੀਤਾ ਗਿਆ।
EDITED BY : SARA YAHA | | Last Updated : 8:37 PM 8 ਜਨਵਰੀ 2018
























