ਆਈ.ਈ.ਡੀ ਕੰਪੋਨੈਂਟ ਤਹਿਤ ਦਿਵਿਆਂਗ ਬੱਚਿਆਂ ਦਾ ਫਿਜ਼ਿਓਥਰੈਪੀ ਕੈਂਪ ਲਗਾਇਆ

0
17

ਮਾਨਸਾ, 8 ਜਨਵਰੀ (ਬਲਜੀਤ ਸ਼ਰਮਾ) : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ, ਆਈ.ਈ.ਡੀ. (ਇਲਕਲੂਸਿਵ ਐਜੂਕੇਸ਼ਨ ਫਾਰ ਡਿਸਏਬਲਡ) ਪੰਜਾਬ ਕੰਪੋਨੈਂਟ ਦੇ ਡਿਪਟੀ ਮੈਨੇਜਰ ਮੈਡਮ ਸਲੋਨੀ ਕੌਰ ਦੇ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਦੇ ਤਹਿਤ ਚੱਲ ਰਹੇ ਆਈ.ਈ.ਡੀ ਕੰਪੋਨੈਂਟ ਅਧੀਨ ਦਿਵਿਆਂਗ ਬੱਚਿਆਂ ਲਈ ਫਿਜ਼ਿਉਥਰੈਪੀ ਕੈਂਪ ਅੱਜ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਸ਼੍ਰੀਮਤੀ ਰਾਜਿੰਦਰ ਕੌਰ ਦੀ ਅਗਵਾਈ ਵਿੱਚ ਸਰਕਾਰੀ ਸੈਕੰਡਰੀ ਸਕੂਲ਼ (ਮੁੰਡੇ) ਮਾਨਸਾ ਵਿੱਚ ਚੱਲ ਰਹੇ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਕੀਤੀ ਗਈ। ਇੱਕੋ ਛੱਤ ਹੇਠ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਸਾਂਝ ਕੇਂਦਰ ਹੋ ਰਹੇ ਨੇ ਸਹਾਈ ਸਿੱਧ  : ਐਸ.ਐਸ.ਪੀ.
    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਸ ਕੈਂਪ ਰਾਹੀਂ ਉਨ੍ਹਾਂ ਦਿਵਿਆਂਗ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇਗੀ, ਜਿਨ੍ਹਾਂ ਨੂੰ ਸਰਜ਼ਰੀ ਦੀ ਲੋੜ ਹੈ। ਊਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਬਾਅਦ ਵਿੱਚ ਡਾ. ਸੋਢੀਜ਼ ਕਲੀਨਿਕ ਲੁਧਿਆਣਾ ਵਿਖੇ ਸਰਜ਼ਰੀ ਲਈ ਲਿਜਾਇਆ ਜਾਵੇਗਾ, ਜਿਸ ਦਾ ਸਾਰਾ ਖਰਚ ਇਸ ਕੰਪੋਨੈਂਟ ਵੱਲੋਂ ਕੀਤਾ ਜਾਵੇਗਾ।     ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ਼੍ਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਆਈ.ਈ.ਡੀ. ਕੰਪੋਨੈਂਟ ਨਾਲ ਸਬੰਧਤ ਕਰਮਚਾਰੀਆਂ ਵੱਲੋਂ ਦਿਵਿਆਂਗ ਬੱਚਿਆਂ ਨੂੰ ਸਿੱਖਿਆ ਦੇਣਾ ਉਹਨਾਂ ਦੀ ਡਿਊਟੀ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਵੀ ਹੈ।
ਇਸ ਮੌਕੇ ਮਾਹਿਰ ਫਿਜਿਉਥਰੈਪਿਸਟ ਡਾ. ਸੰਜੇ ਸ਼ਰਮਾ ਦੁਆਰਾ ਦਿਵਿਆਂਗ ਬੱਚਿਆਂ ਦੀ ਅਸੈੱਸਮੈਂਟ ਕਰਨ ਉਪਰੰਤ 25 ਬੱਚਿਆਂ ਨੂੰ ਫਿਜ਼ਿਉਥਰੈਪੀ ਅਤੇ 10 ਬੱਚਿਆਂ ਨੂੰ ਸਰਜ਼ਰੀ ਦੀ ਸ਼ਿਫਾਰਸ਼ ਕੀਤੀ ਗਈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਮਜੀਤ ਸਿੰਘ ਅਤੇ ਸ਼੍ਰੀ ਤਰਸੇਮ ਸਿੰਘ ਤੋਂ ਇਲਾਵਾ ਸਮੂਹ ਬਲਾਕਾਂ ਦੇ ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ (ਆਈ.ਈ.ਆਰ.ਟੀ.)  ਹਾਜ਼ਰ ਸਨ।


EDITED BY : SARA YAHA | | Last Updated : 8:28 PM 8 ਜਨਵਰੀ 2018

LEAVE A REPLY

Please enter your comment!
Please enter your name here