*ਪੰਜਾਬ ਵਾਸੀਆਂ ‘ਚ ਮੱਚਿਆ ਹਾਹਾਕਾਰ, ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ ਨਵਾਂ ਪੰਗਾ; ਜਾਣੋ ਕਿਉਂ ਖੜ੍ਹਾ ਹੋਇਆ ਵਿਵਾਦ?*

0
165

(ਸਾਰਾ ਯਹਾਂ): ਪੰਜਾਬ ਵਾਸੀਆਂ ਵਿੱਚ ਇਸ ਸਮੇਂ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਇਸ ਸਮੇਂ ਬਿਜਲੀ ਬਿੱਲਾਂ ਸੰਬੰਧੀ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦਅਰਸਲ, ਪੰਜਾਬ ਵਿਚ ਬਿਜਲੀ ਬਿੱਲਾਂ ਦੇ ਮੋਬਾਇਲ ਸੰਦੇਸ਼ਾਂ ’ਚ ਮੀਟਰ ਦੀ ਪੁਰਾਣੀ ਅਤੇ ਨਵੀਂ ਰੀਡਿੰਗ ਨੂੰ ਸ਼ਾਮਿਲ ਕੀਤੇ ਜਾਣ ਦੀ ਮੰਗ ਉਠੀ ਹੈ। ਅਸਲ ਵਿੱਚ ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਭੇਜੇ ਜਾਣ ਵਾਲੇ ਮੋਬਾਇਲ ਸੰਦੇਸ਼ ’ਚ ਸਿਰਫ ਖਾਤਾ ਨੰਬਰ ਅਤੇ ਕੁੱਲ ਰਕਮ ਦੀ ਹੀ ਜਾਣਕਾਰੀ ਹੁੰਦੀ ਹੈ ਅਤੇ ਬਿਨਾਂ ਨਵੀਂ ਅਤੇ ਪੁਰਾਣੀ ਰੀਡਿੰਗ ਕਾਰਨ ਕਿੰਨੇ ਯੂਨਿਟ ਬਿਜਲੀ ਖਪਤ ਹੋਈ ਹੈ, ਇਹ ਖਪਤਕਾਰ ਲਈ ਸਮਝਣ ’ਚ ਮੁਸ਼ਕਿਲ ਹੋ ਜਾਂਦਾ ਹੈ ਕਿ ਬਿੱਲ ਸਹੀ ਹੈ ਜਾਂ ਨਹੀਂ, ਜਿਸ ਕਾਰਨ ਬਿਜਲੀ ਵਿਭਾਗ ਪ੍ਰਤੀ ਬੇਭਰੋਸਗੀ ਪੈਦਾ ਹੁੰਦੀ ਹੈ।

ਇਸ ਕਾਰਨ ਉੱਠੀ ਮੰਗ 

ਇਹ ਮੰਗ ਉੱਘੇ ਸਮਾਜ-ਸੇਵੀ ਸੰਜੀਵ ਕੁਮਾਰ ਟੋਨੀ, ਪ੍ਰੀਤਇੰਦਰ ਸਿੰਘ ਢੀਂਡਸਾ, ਸਤਪਾਲ ਸਿੰਘ ਸੱਤਾ ਸੂਰਜਗੜ੍ਹ, ਮਨਜੀਤ ਸਿੰਘ ਮੋਟੇਮਾਜਰਾ, ਦਲਜੀਤ ਸਿੰਘ ਬਿੱਲੂ ਮੋਹੀ, ਹਰਪ੍ਰੀਤ ਸਿੰਘ ਅਮਲਾਲਾ ਆਦਿ ਨੇ ਚੁੱਕੀ ਹੈ ਅਤੇ ਕਿਹਾ ਕਿ ਬਿਜਲੀ ਖਪਤਕਾਰਾਂ ਦੇ ਹਿੱਤ ’ਚ ਬਿਜਲੀ ਬਿੱਲਾਂ ਦੇ ਮੋਬਾਇਲ ਸੰਦੇਸ਼ਾਂ ’ਚ ਮੀਟਰ ਦੀ ਪੁਰਾਣੀ ਅਤੇ ਨਵੀਂ ਰੀਡਿੰਗ ਨੂੰ ਸ਼ਾਮਿਲ ਕੀਤਾ ਜਾਵੇ। ਉਕਤ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਭੇਜੇ ਜਾਣ ਵਾਲੇ ਮੋਬਾਇਲ ਸੰਦੇਸ਼ ’ਚ ਸਿਰਫ ਖਾਤਾ ਨੰਬਰ ਅਤੇ ਕੁੱਲ ਰਕਮ ਦੀ ਹੀ ਜਾਣਕਾਰੀ ਹੁੰਦੀ ਹੈ ਅਤੇ ਬਿਨਾਂ ਨਵੀਂ ਅਤੇ ਪੁਰਾਣੀ ਰੀਡਿੰਗ ਕਾਰਨ ਕਿੰਨੇ ਯੂਨਿਟ ਬਿਜਲੀ ਖਪਤ ਹੋਈ ਹੈ, ਇਹ ਖਪਤਕਾਰ ਲਈ ਸਮਝਣ ’ਚ ਮੁਸ਼ਕਿਲ ਹੋ ਜਾਂਦਾ ਹੈ ਕਿ ਬਿੱਲ ਸਹੀ ਹੈ ਜਾਂ ਨਹੀਂ।

ਇਲਾਕੇ ਦੇ ਨੌਜਵਾਨਾਂ ਨੇ ਮੰਗ ਕੀਤੀ ਕਿ ਡਿਜੀਟਲ ਯੁਗ ’ਚ ਪਾਰਦਰਸ਼ਤਾ ਲਿਆਉਣੀ ਜ਼ਰੂਰੀ ਹੈ ਅਤੇ ਪਾਵਰਕਾਮ ਵੱਲੋਂ ਭੇਜੇ ਜਾਣ ਵਾਲੇ ਮੋਬਾਇਲ ਸੰਦੇਸ਼ ’ਚ ਨਵੀ ਅਤੇ ਪੁਰਾਣੀ ਰੀਡਿੰਗ ਦਰਸ਼ਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਖਪਤਕਾਰ ਨੂੰ ਭੇਜੇ ਗਏ ਬਿੱਲ ਨੂੰ ਸਮਝਣ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ। 

LEAVE A REPLY

Please enter your comment!
Please enter your name here