*ਮਨਪ੍ਰੀਤ ਕੌਰ ਨੇ ਧੀਆਂ ਦਾ ਰੁਤਬਾ ਵਧਾਇਆ/ ਮਾਨਸਾ ਦਾ ਮਾਣ ਹੈ -ਚੁਸਪਿੰਦਰਬੀਰ ਚਹਿਲ*

0
30

ਮਾਨਸਾ, 24 ਮਾਰਚ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਯੂਪੀਐਸਸੀ ਪ੍ਰੀਖਿਆ ਵਿੱਚ ਉਚਾ ਰੈਂਕ ਹਾਸਿਲ ਕਰਨ ਵਾਲੀ ਪਿੰਡ ਧਲੇਵਾਂ ਦੀ ਮਨਪ੍ਰੀਤ ਕੌਰ ਦਾ ਸਨਮਾਨ ਕਰਦਿਆਂ ਆਮ ਆਦਮੀ ਪਾਰਟੀ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਮਾਲਵਾ ਕੋਆਰਡੀਨੇਟਰ ਚੁਸਪਿੰਦਰਬੀਰ ਚਹਿਲ ਨੇ ਕਿਹਾ ਕਿ ਮਨਪ੍ਰੀਤ ਕੌਰ ਨੇ ਧੀਆਂ ਦਾ ਰੁਤਬਾ ਵਧਾਇਆ ਹੈ ਅਤੇ ਮਾਨਸਾ ਦਾ ਮਾਣ ਹੈ। ਅੱਜ ਸਮਾਜ ਵਿੱਚ ਕੁੜੀਆਂ ਨੂੰ ਪੈਦਾ ਹੋਣ ਤੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਜਨਮ ਤੇ ਅਫ਼ਸੋਸ ਕੀਤਾ ਜਾਂਦਾ ਹੈ। ਅੱਜ ਮਨਪ੍ਰੀਤ ਕੌਰ ਦਾ ਸਨਮਾਨ, ਉਸਦੀ ਪ੍ਰਾਪਤੀ ਤੇ ਸਫਲਤਾ ਦੱਸਦੀ ਹੈ ਕਿ ਧੀਆਂ ਕਿਸੇ ਵੀ ਖੇਤਰ ਵਿੱਚੋਂ ਪਿੱਛੇ ਨਹੀਂ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਕਾਰੀ ਯੂਪੀਐਸਸੀ ਪ੍ਰੀਖਿਆ ਚ ਮਨਪ੍ਰੀਤ ਕੌਰ ਨੇ ਝੰਡੇ ਗੱਡ ਕੇ ਆਪਣੇ ਮਾਂ ਪਿਓ, ਪਿੰਡ ਅਤੇ ਮਾਨਸਾ ਦਾ ਮਾਣ ਵਧਾਇਆ ਹੈ। ਮੈਨੂੰ ਖੁਸ਼ੀ ਹੈ ਕਿ ਉਹ ਹੁਣ ਉਚ ਅਫ਼ਸਰ ਬਣਕੇ ਦੇਸ਼ ਦੀ ਸੇਵਾ ਕਰੇਗੀ। ਉਨ੍ਹਾਂ ਕਿਹਾ ਕਿ ਬੇਹੱਦ ਫਸਵੇਂ ਮੁਕਾਬਲੇ ਵਾਲੀ ਦੇਸ਼ ਪੱਧਰੀਆਂ ਇਸ ਪ੍ਰੀਖਿਆ ਦਾ ਹਿੱਸਾ ਬਣਨਾ ਹੀ ਆਮ ਘਰਾਂ ਦੇ ਬੱਚਿਆਂ ਲਈ ਸੁਪਨਾ ਹੈ, ਪਰ ਮਨਪ੍ਰੀਤ ਕੌਰ ਇਸ ਵਿੱਚ ਸਫ਼ਲਤਾ, ਕਾਮਯਾਬੀ ਹਾਸਲ ਕਰਕੇ ਆਪਣੀਆਂ ਪੜ੍ਹਨ ਲਗਨ ਪ੍ਰਤਿਭਾ ਨਾਲ ਦੱਸ ਦਿੱਤਾ ਕਿ ਕੁੜੀਆਂ-ਧੀਆਂ ਨੂੰ ਮੌਕੇ ਮਿਲਣ ਤਾਂ ਉਹ ਉਚੀਆਂ ਬੁਲੰਦੀਆਂ ਨੂੰ ਛੂਹ ਸਕਦੀਆਂ ਹਨ। ਚੁਸਪਿੰਦਰਬੀਰ ਚਹਿਲ ਨੇ ਕਿਹਾ ਕਿ ਇੱਕ ਕਿਸਾਨ ਦੀ ਧੀ ਨੇ ਪੇਂਡੂ ਮਾਹੌਲ ਚ ਇਸ ਪ੍ਰੀਖਿਆ ਦੀ ਤਿਆਰੀ ਕਰਕੇ ਇਤਿਹਾਸ ਸਿਰਜ ਧਰਿਆ ਹੈ। ਉਸਦੀ ਇਸ ਸਫ਼ਲਤਾ ਨੂੰ ਲੈ ਕੇ ਪੂਰਾਂ ਮਾਨਸਾ ਜ਼ਿਲ੍ਹਾ ਆਪਣੀਆਂ ਧੀ ਕਹਿਣ ਦਾ ਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਲਈ ਇਹ ਸਨਮਾਨ ਤੁਛ ਹਨ, ਪਰ ਉਸਦੀ ਮਿਹਨਤ ਦਾ ਮਾਣ ਸਤਿਕਾਰ ਹੈ ਤਾਂ ਕਿ ਉਸ ਵਾਂਗ ਭਵਿੱਖ ਵਿੱਚ ਹੋਰ ਵੀ ਧੀਆਂ ਪੁੱਤਰ ਸੇਂਧ ਲੈ ਕੇ ਸਫ਼ਲਤਾ ਹਾਸਲ ਕਰ ਸਕਣ। ਇਸ ਦੌਰਾਨ ਮਨਪ੍ਰੀਤ ਕੌਰ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਸ ਲਈ ਇੱਕ ਮੈਮੇਂਟੋ ਮਾਤਰ ਨਹੀਂ ਹੈ, ਬਲਕਿ ਖੁਸ਼ੀ ਤੇ ਮਾਣ ਦਾ ਉਹ ਦਸਤਾਵੇਜ਼ ਹੈ। ਭਵਿੱਖ ਵਿੱਚ ਅਫ਼ਸਰ ਬਣਕੇ ਇਮਾਨਦਾਰੀ ਨਾਲ ਲੋਕ ਸੇਵਾ ਹਿੱਤ ਨੌਕਰੀ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰੇਗਾ। ਮੈਂ ਕੁੜੀਆਂ ਨੂੰ ਨੂੰ ਸਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਵੀ ਸਖ਼ਤ ਮਿਹਨਤ ਕਰਕੇ ਕੁੱਝ ਕਰ ਦਿਖਾਉਣ ਦੇ ਜਜ਼ਬੇ ਨੂੰ ਲੈ ਕੇ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰਨ।

LEAVE A REPLY

Please enter your comment!
Please enter your name here