

ਸ਼੍ਰੀ ਸਨਾਤਨ ਧਰਮ ਸਭਾ ਰਜਿ (ਮਾਨਸਾ) ਵੱਲੋਂ 15 ਫਰਵੀ ਨੂੰ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ
ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਸਭਾ ਦੇ ਪ੍ਰਧਾਨ ਸ਼੍ਰੀ ਸ਼ਮੀਰ ਛਾਬੜਾ ਅਤੇ
ਜਨਰਲ ਸਕੱਤਰ ਰਮੇਸ਼ ਟੋਨੀ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ ਅਤੇ ਸਾਨੂੰ ਅਜਿਹੇ ਉਤਸਵ
ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਨੌਜਵਾਨ ਪੀੜੀ ਨੂੰ ਆਪਣੇ
ਸਨਾਤਨ ਧਰਮ ਅਤੇ ਵਿਰਸੇ ਤੋਂ ਜਾਣੂ ਕਰਵਾਉਂਦੇ ਹਨ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਅਹਿਮ ਰੋਲ
ਨਿਭਾਉਂਦੇ ਹਨ। ਮਹਾਂਸ਼ਿਵਰਾਤਰੀ ਦੇ ਸਬੰਧ ਵਿੱਚ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਅੱਜ ਸ਼੍ਰੀ ਸਨਾਤਨ ਧਰਮ ਸਭਾ
ਕਾਬੜ ਸੰਘ ਦਾ ਇੱਕ ਭਰਵਾ ਜਥਾ ਰਵੀ ਕੁਮਾਰ ਰੀਸ਼ਾ ਦੀ ਪ੍ਰਧਾਨਗੀ ਹੇਠ ਲਕਸ਼ਮੀ ਨਰਾਇਣ ਮੰਦਰ ਤੋਂ ਹਰਿਦੁਆਰ ਲਈ
ਗੰਗਾ ਜਲ ਲੈਣ ਲਈ ਰਵਾਨਾ ਕੀਤਾ ਗਿਆ। ਜੱਥੇ ਵਿੱਚ ਮਨੋਜ ਕੁਮਾਰ, ਕਮਲ ਬਾਂਸਲ, ਰਾਜ ਕੁਮਾਰ, ਗਿਰਧਾਰੀ ਲਾਲ,
ਜਤਿੰਦਰ ਮੰਥਨ, ਮੋਹਿਤ, ਨਿਖਿਲ ਸ਼ਾਮਲ ਸਨ। ਜਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਦੇ
ਪੁਜਾਰੀ ਸ਼੍ਰੀ ਸ਼ੰਭੂ ਨਾਥ ਸ਼ਰਮਾਂ ਜੀ ਨੇ ਪੂਜਨ ਕਰਵਾਇਆ । ਇਸ ਤੋਂ ਬਾਅਦ ਨਾਰੀਅਲ ਦੀ ਰਸਮ ਉੱਘੇ ਸਮਾਜ ਸੇਵੀ ਅਤੇ
ਸਭਾ ਦੇ ਸੀਨੀਅਰ ਮੈਂਬਰ ਸੰਤ ਲਾਲ ਨਾਗਪਾਲ ਨੇ ਅਦਾ ਕੀਤੀ ਅਤੇ ਝੰਡੀ ਦੇਣ ਦੀ ਰਸਮ ਸੰਤ ਮਹਿੰਦਰਾ ਨੰਦ ਜੀ
ਹਰਿਦੁਆਰ ਵਾਲਿਆਂ ਨੇ ਬਾਖੂਬੀ ਨਿਭਾਈ। ਜਥੇ ਦੇ ਸਾਰੇ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ
ਉਪਰ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਦਿੱਤਾ ਗਿਆ। ਇਹ ਜਥਾ ਹਰਿਦੁਆਰ ਤੋਂ ਮਹਾਂਸ਼ਿਵਰਾਤਰੀ ਵਾਲੇ ਦਿਨ ਗੰਗਾ ਜਲ
ਲੈ ਕੇ ਮਾਨਸਾ ਵਾਪਿਸ ਪਰਤੇਗਾ। ਉਸ ਦਿਨ ਪੂਜਾ ਕਰਵਾਉਣ ਉਪਰੰਤ ਜਲ ਅਭਿਸ਼ੇਕ ਕੀਤਾ ਜਾਵੇਗਾ। ਸਭਾ ਦੇ ਅਹੁਦੇਦਾਰਾਂ
ਨੇ ਦੱਸਿਆ ਕਿ ਇਸ ਦਿਨ ਸੰਕੀਰਤਨ ਵੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਉਪ ਪ੍ਰਧਾਨ ਰਾਜੇਸ਼ ਪੰਧੇਰ,
ਖਜਾਨਚੀ ਰਾਕੇਸ਼ ਗੁਪਤਾ, ਸਕੱਤਰ ਰਾਕੇਸ਼ ਬਿੱਟੂ, ਰੂਲਦੂ ਰਾਮ ਨੰਦਗੜ੍ਹ ਸਾਬਕਾ ਪ੍ਰਧਾਨ, ਪ੍ਰੇਮ ਨੰਦਗੜ੍ਹ, ਭੋਲਾ ਨਾਥ ਬਰਨਾਲੇ
ਵਾਲੇ, ਦਰਸ਼ਨ ਪਾਲ, ਪ੍ਰੇਮ ਨਾਥ ਕਾਟੀ, ਅਸ਼ੋਕ ਗੋਗੀ, ਰਾਜ ਕਾਠ ਆਦਿ ਹਾਜਰ ਸਨ।























