*ਟਰੱਕ ਯੂਨੀਅਨ ਬੁਢਲਾਡਾ ‘ਚ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ*

0
14

ਮਾਨਸਾ/ਬੁਢਲਾਡਾ, 21 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ): ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੀਆਂ ਹਦਾਇਤਾਂ ‘ਤੇ 37ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਟਰੱਕ ਯੂਨੀਅਨ ਬੁਢਲਾਡਾ ਵਿਖੇ ਅਥਾਲਮਿਕ ਅਫ਼ਸਰ ਅਭਿਸ਼ੇਕ ਕੁਮਾਰ ਨੇ ਡਰਾਇਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ।

          ਇਸ ਮੌਕੇ ਹੌਲਦਾਰ ਸਤਪਾਲ ਸਿੰਘ, ਟਰੈਫਿਕ ਐਜੂਕੇਸ਼ਨ ਸੈੱਲ ਮਾਨਸਾ ਵੱਲੋਂ ਟਰੈਫਿਕ ਨਿਯਮਾਂ, ਸੜਕ ਸੁਰੱਖਿਆ, ਨਾਬਾਲਗ ਡਰਾਈਵਿੰਗ ‘ਤੇ ਪਾਬੰਦੀ, ਟਰੈਫਿਕ ਚਿੰਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ।

          ਉਨ੍ਹਾਂ ਕਿਹਾ ਕਿ ਡਰਾਇਵਿੰਗ ਕਰਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਰਾਈਵਿੰਗ ਕਰਨ ਮੌਕੇ ਸੀਟ ਬੈਲਟ ਨਾ ਲਗਾਉਣ, ਵਹੀਕਲ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ, ਓਵਰ ਸਪੀਡ, ਹੈਲਮਟ ਨਾ ਪਹਿਨਣ, ਰੈੱਡ ਲਾਈਟ ਦੀ ਉਲੰਘਣਾ ਕਰਨ ਅਤੇ ਸ਼ਰਾਬ ਪੀ ਕੇ ਵਹੀਕਲ ਚਲਾਉਣ ਵਰਗੀਆਂ ਉਲੰਘਣਾਂ ਤੋਂ ਗੁਰੇਜ਼ ਕੀਤਾ ਜਾਵੇ।

LEAVE A REPLY

Please enter your comment!
Please enter your name here