*ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਸੈਂਟਰਲ ਪਾਰਕ ਵਿੱਚ ਰੋਟਰੀ ਫੁੱਲਾਂ ਦੀਆ ਕਿਆਰੀਆਂ ਦਾ ਸਫਲ ਉਦਘਾਟਨ*

0
40

 ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਮਾਨਸਾ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸੈਂਟਰਲ ਪਾਰਕ, ਮਾਨਸਾ ਵਿੱਚ ਤਿਆਰ ਕੀਤੀਆ ਫੁੱਲਾਂ ਦੀਆ ਕਿਆਰੀਆਂ ਦਾ ਅੱਜ ਸਫਲਤਾਪੂਰਵਕ ਉਦਘਟਾਨ ਕੀਤਾ ਗਿਆ।
ਇਸ ਮੌਕੇ ਮੁੱਖ ਸਲਾਹਕਾਰ ਪ੍ਰੇਮ ਅੱਗਰਵਾਲ ਨੇ ਕਿਹਾ ਕਿ ਰੋਟਰੀ ਕਲੱਬ ਵੱਲੋਂ ਵਾਤਾਵਰਣ ਲਈ ਕੀਤੇ ਜਾ ਰਹੀਆਂ ਇਹ ਕੋਸ਼ਿਸ਼ਾਂ ਸਮਾਜ ਲਈ ਪ੍ਰੇਰਣਾਦਾਇਕ ਹਨ ਅਤੇ ਹਰਿਆਲੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਕਲੱਬ ਦੇ ਸੀਨੀਅਰ ਮੈਂਬਰ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰਦੇ ਹਨ, ਸਗੋਂ ਲੋਕਾਂ ਨੂੰ ਕੁਦਰਤ ਨਾਲ ਜੁੜਨ ਲਈ ਵੀ ਉਤਸ਼ਾਹਿਤ ਕਰਦੇ ਹਨ।
ਕਲੱਬ ਦੇ ਪ੍ਰਧਾਨ ਹਰਿਸ਼ ਗਰਗ ਨੇ ਦੱਸਿਆ ਕਿ ਕਲੱਬ ਹਮੇਸ਼ਾ ਸਮਾਜਕ ਭਲਾਈ ਅਤੇ ਵਾਤਾਵਰਣ ਸੁਰੱਖਿਆ ਨਾਲ ਜੁੜੇ ਪ੍ਰੋਜੈਕਟਾਂ ਲਈ ਵਚਨਬੱਧ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕਈ ਹੋਰ ਪ੍ਰੋਜੈਕਟ ਕੀਤੇ ਜਾਣਗੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਕੱਤਰ ਰਾਕੇਸ਼ ਸੇਠੀ ਨੇ ਕਿਹਾ ਕਿ ਇਹ ਪ੍ਰੋਜੈਕਟ ਕਲੱਬ ਦੇ ਸੀਨੀਅਰ ਮੈਂਬਰ ਜਗਦੀਸ਼ ਰਾਏ, ਅਤੇ ਰਾਜ ਕੁਮਾਰ ਦੀ ਸਾਂਝੀ ਮਿਹਨਤ ਨਾਲ ਅਤੇ ਸੈਂਟਰਲ ਪਾਰਕ ਸੁਧਾਰ ਕਮੇਟੀ ਦੇ ਸਹਿਯੋਗ ਨਾਲ ਸਫਲ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਫੁੱਲਾਂ ਦੀ ਰੌਣਕ ਸੈਂਟਰਲ ਪਾਰਕ ਦੀ ਸ਼ੋਭਾ ਨੂੰ ਹੋਰ ਵਧਾਏਗਾ।
ਕਲੱਬ ਦੇ ਸੀਨੀਅਰ ਮੈਂਬਰ ਰਮੇਸ਼ ਜਿੰਦਲ ਨੇ ਦੱਸੀਆ ਕਿ ਇਨ੍ਹਾਂ ਕਿਆਰੀਆਂ ਵਿੱਚ 300 ਦੇ ਕਰੀਬ ਸੋਹਣੇ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ। ਉਹਨਾਂ ਨੇ ਕਿਹਾ ਕਿ ਪਾਰਕ ਸੁਧਾਰ ਕਮੇਟੀ ਮੇਜਰ ਸਿੰਘ ਦੀ ਪ੍ਰਧਾਨਗੀ ਅਤੇ ਰਾਜਵਿੰਦਰ ਸਿੰਘ ਰਾਣਾ ਦੇ ਨਿਰਦੇਸ਼ਾਂ ਹੇਠ ਬਹੁਤ ਵਧੀਆ ਕੰਮ ਕਰ ਰਹੀ ਹੈ।
ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਕੀਤੀ ਗਈ ਇਸ ਪਹਿਲ ਲਈ ਸੈਂਟਰਲ ਪਾਰਕ ਸੁਧਾਰ ਕਮੇਟੀ ਵੱਲੋਂ ਖੂਬ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਪ੍ਰੇਮ ਅਗਰਵਾਲ, ਡਾਕਟਰ ਜਨਕ ਰਾਜ ਸਿੰਗਲਾ, ਪ੍ਰਧਾਨ ਹਰੀਸ਼ ਗਰਗ, ਸਕੱਤਰ ਰਾਕੇਸ਼ ਸੇਠੀ, ਕੈਸ਼ੀਅਰ ਮਨੋਜ ਗੋਇਲ, ਜਗਦੀਸ਼ ਰਾਏ, ਰਮੇਸ਼ ਜਿੰਦਲ, ਕਮਨ ਜੌਨੀ, ਰਾਜ ਕੁਮਾਰ, ਸੰਜੀਵ ਅਰੋੜਾ, ਮੇਜਰ ਸਿੰਘ, ਰਾਜਵਿੰਦਰ ਰਾਣਾ, ਰਾਹੁਲ, ਆਦਿ ਹਾਜਰ ਸਨ।

LEAVE A REPLY

Please enter your comment!
Please enter your name here