

ਮਾਨਸਾ 26 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਇੱਕੀ ਮੈਂਬਰੀ ਸੰਘਰਸ਼ ਕਮੇਟੀ ਦੀ ਹੰਗਾਮੀ ਮੀਟਿੰਗ ਨਾਨਕ ਮੱਲ ਧਰਮਸ਼ਾਲਾ ਨੇੜੇ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੋਈ ਜਿਸ ਵਿੱਚ ਸ਼ਾਮਲ ਕਮੇਟੀ ਮੈਂਬਰਾਂ ਵੱਲੋਂ ਸ਼ਹਿਰ ਦੇ ਮੌਜੂਦਾ ਹਾਲਤਾਂ ਸਬੰਧੀ ਹੋਈ ਜਿਸ ਵਿੱਚ ਸ਼ਹਿਰ ਦੇ ਵਾਰਡਾਂ ਵਿੱਚ ਕੀਤੀ ਗਈ ਬੇਲੋੜੀ ਤਬਦੀਲੀ ਸਬੰਧੀ ਇੱਕ ਪੰਜਾਬੀ ਅਖ਼ਬਾਰ ਰਾਹੀਂ ਮਿਲੀ ਜਾਣਕਾਰੀ ਰਾਹੀਂ ਸਤਾਧਾਰੀ ਧਿਰ ਦੇ ਇਸ਼ਾਰੇ ਤੇ ਕੀਤੀ ਜਾ ਰਹੀ ਬੇਲੋੜੀ ਤਬਦੀਲੀ ਵਿੱਚ ਸਮੂਹ ਸ਼ਹਿਰੀਆਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਸ਼ਹਿਰ ਦੀਆਂ ਸਾਰੀਆਂ ਧਿਰਾਂ ਵੱਲੋਂ ਇਹ ਮਹਿਸੂਸ ਕੀਤਾ ਗਿਆ ਕਿ ਸਿਰਫ ਰਾਜਸੀ ਲਾਹਾ ਲੈਣ ਲਈ ਵਾਰਡਾਂ ਵਿੱਚ ਰਜਿਰਵੇਸਨ ਅਤੇ ਏਰੀਏ ਵਿੱਚ ਕਾਂਟ ਛਾਂਟ ਕੀਤੀ ਜਾ ਰਹੀ ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਸਬੰਧੀ ਮੀਟਿੰਗ ਵਿੱਚੋਂ ਸਬੰਧਤ ਅਧਿਕਾਰੀਆਂ ਕਾਰਜਕ ਸਾਧਕ ਅਫਸਰ ਅਤੇ ਸਬ ਡਵੀਜ਼ਨਲ ਅਫਸਰ ਨੂੰ ਫੋਨ ਕਰਕੇ ਵੀ ਇਤਰਾਜ਼ ਜਤਾਇਆ ਗਿਆ ਅਤੇ ਕੱਲ ਨੂੰ ਗਿਆਰਾਂ ਵਜੇ ਡਿਪਟੀ ਕਮਿਸ਼ਨਰ ਮਾਨਸਾ, ਸਬ ਡਵੀਜਨਲ ਅਫਸਰ ਅਤੇ ਕਾਰਜ ਸਾਧਕ ਅਫਸਰ ਨੂੰ ਵਾਰਡਾਂ ਵਿੱਚ ਕੀਤੀ ਜਾ ਰਹੀ ਸ਼ੈਤਾਨੀ ਭਰੀ ਛੇੜ ਛਾੜ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਵੀ ਤਿਆਰ ਕੀਤੀ ਜਾਵੇਗੀ। ਮੀਟਿੰਗ ਦੀ ਪ੍ਰਧਾਨਗੀ ਮਨਦੀਪ ਸਿੰਘ ਗੋਰਾ ਵੱਲੋਂ ਕੀਤੀ ਗਈ ਅਤੇ ਰੁਲਦੂ ਸਿੰਘ ਮਾਨਸਾ, ਸੁਰੇਸ਼ ਕੁਮਾਰ ਨੰਦਗੜੀਆ, ਕ੍ਰਿਸ਼ਨ ਚੌਹਾਨ, ਜਤਿੰਦਰ ਆਗਰਾ, ਧੰਨਾ ਮੱਲ ਗੋਇਲ, ਮਾਣਕ ਗੋਇਲ, ਡਾ.ਜਨਕ ਰਾਜ ਸਿੰਗਲਾ , ਚਮਕੌਰ ਸਿੰਘ ਸਿੱਧੂ ਮੂਸਾ, ਅੰਕੁਸ਼ ਜਿੰਦਲ, ਸੁਮੀਰ ਛਾਬੜਾ, ਹਰਵਿੰਦਰ ਭਾਰਦਵਾਜ, ਹਰਿੰਦਰ ਮਾਨਸ਼ਾਹੀਆ , ਸਰਬਜੀਤ ਸਿੰਘ ਕੌਂਸਲ , ਅਮ੍ਰਿਤ ਪਾਲ ਗੋਗਾ , ਕਰਨੈਲ ਸਿੰਘ , ਵੀਰ ਭਾਨ , ਸਤੀਸ਼ ਮਹਿਤਾ , ਕਮਲ ਚੂਨੀਆ, ਸੁਖਚਰਨ ਦਾਨੇਵਾਲੀਆ ਆਦਿ ਨੇ ਵਿਚਾਰ ਸਾਂਝੇ ਕੀਤੇ ਅਤੇ ਸਰਬਸੰਮਤੀ ਨਾਲ ਹੋਏ ਫੈਸਲਿਆਂ ਤੇ ਤਨਦੇਹੀ ਨਾਲ ਪਹਿਰਾ ਦੇਣ ਦਾ ਅਹਿਦ ਵੀ ਕੀਤਾ।























