

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਸਿੱਖ ਇਤਿਹਾਸ ਦੇ ਅਮਰ ਸ਼ਹੀਦਾਂ, ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਵਿੱਚ ਮਾਨਸਾ ਬਾਰ ਐਸੋਸੀਏਸ਼ਨ ਅਤੇ ਮਾਨਸਾ ਦੇ ਵਕੀਲ ਭਾਈਚਾਰੇ ਵੱਲੋਂ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਨਾਲ ਭਰਪੂਰ ਸੇਵਾ ਕਾਰਜ ਆਯੋਜਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਐਸੋਸੀਏਸ਼ਨ ਵੱਲੋਂ ਅਦਾਲਤ ਕੰਪਲੈਕਸ ਵਿੱਚ ਛੋਲੇ–ਪੁਰੀਆਂ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ
ਇਸ ਬਾਰੇ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਸਾਬਕਾ ਪ੍ਰਧਾਨ ਐਡਵੋਕੇਟ ਵਿਜੇ ਕੁਮਾਰ ਸਿੰਗਲਾ,ਸੀਨੀਅਰ ਐਡਵੋਕੇਟ ਬਿਮਲਜੀਤ ਸਿੰਘ, ਗੁਰਲਾਭ ਸਿੰਘ ਮਾਹਲ , ਸਕੱਤਰ ਮਨਿੰਦਰ ਸਿੰਘ , ਨਵਦੀਪ ਸ਼ਰਮਾ,ਹਰਪ੍ਰੀਤ ਸ਼ਰਮਾ, ਗੋਰਾ ਸਿੰਘ ਥਿੰਦ,ਪ੍ਰਿਥੀਪਾਲ ਸਿੰਘ ਅੰਗਰੇਜ਼ ਸਿੰਘ ਕਲੇਰ ਕਾਕਾ ਸਿੰਘ ਮਠਾੜੂ ,ਮੈਡਮ ਨੀਸ਼ ,ਮਨਜਿੰਦਰ ਸਿੰਘ ਡਾ ਸੰਦੀਪ ਘੰਡ ਨੇ ਦੱਸਿਆ ਕਿ ਵਕੀਲ ਭਾਈਚਾਰਾ ਹਮੇਸ਼ਾ ਹੀ ਸਮਾਜ ਦੀ ਸੇਵਾ ਅਤੇ ਸੁੱਖ ਸ਼ਾਂਤੀ ਲਈ ਗਤੀਵਿਧੀਆਂ ਕਰਦੇ ਰਹਿੰਦੇ ਹਨ l ਉਹਨਾਂ ਦੱਸਿਆ ਕਿ ਬਾਰ ਐਸੋਸੀਏਸ਼ਨ ਵਲੋ
ਇਸ ਤੋਂ ਪਹਿਲਾਂ ਸਰਬੱਤ ਦੇ ਭਲੇ ਅਤੇ ਸ਼ਾਂਤੀ ਦੀ ਅਰਦਾਸ ਲਈ ਤਿੰਨ ਦਿਨ ਲਗਾਤਾਰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਖੰਡ ਪਾਠ ਸਾਹਿਬ ਦੌਰਾਨ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਦਿਆਂ ਸਮੂਹ ਸੰਗਤ ਵੱਲੋਂ ਸ਼ਰਧਾ ਸਹਿਤ ਨਮਨ ਕੀਤਾ ਗਿਆ।ਅਤੇ ਤਿੰਨ ਦਿਨ ਸਮੂਹ ਪੁਲਸ ਮੁਲਾਜ਼ਮ ਕਲਾਇੰਟ ਨੇ ਇਸ ਧਾਰਮਿਕ ਅਤੇ ਸੇਵਾ ਭਾਵਨਾ ਵਾਲੇ ਆਯੋਜਨ ਦੀ ਅਗਵਾਈ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਦਾਸ ਮਾਨ ਨੇ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਵਿਜੇ ਸਿੰਗਲਾ, ਸੀਨੀਅਰ ਐਡਵੋਕੇਟ ਬਿਮਲਜੀਤ ਸਿੰਘ ਅਤੇ ਗੁਰਲਾਭ ਸਿੰਘ ਮਾਹਲ ਗੋਰਾ ਸਿੰਘ ਥਿੰਦ ਕਾਕਾ ਸਿੰਘ ਮਠਾੜੂ ਅਤੇ ਬਲਬੀਰ ਕੌਰ ਐਡਵੋਕੇਟ ਸਮੇਤ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਵਕੀਲਾਂ ਨੇ ਸੇਵਾ ਵਿੱਚ ਸਰਗਰਮ ਭਾਗ ਲਿਆ।
ਛੋਲੇ–ਪੁਰੀਆਂ ਅਤੇ ਚਾਹ ਦੇ ਲੰਗਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਕੱਦਮਿਆਂ ਸਬੰਧੀ ਅਦਾਲਤ ਆਏ ਕਲਾਇੰਟਾਂ, ਅਦਾਲਤੀ ਕਰਮਚਾਰੀਆਂ, ਪੱਤਰਕਾਰਾਂ ਅਤੇ ਆਮ ਲੋਕਾਂ ਨੇ ਸ਼ਰਧਾ ਨਾਲ ਪ੍ਰਸਾਦ ਛਕਿਆ। ਲੰਗਰ ਦੀ ਸੇਵਾ ਪੂਰੀ ਸਫ਼ਾਈ, ਸਾਦਗੀ ਅਤੇ ਗੁਰੂ ਸਾਹਿਬ ਦੇ ਸੇਵਾ–ਸਿਧਾਂਤ ਅਨੁਸਾਰ ਨਿਭਾਈ ਗਈ।
ਇਸ ਮੌਕੇ ਬੋਲਦੇ ਹੋਏ ਐਡਵੋਕੇਟ ਗੁਰਦਾਸ ਮਾਨ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੂਹ ਮਨੁੱਖਤਾ ਲਈ ਸੱਚ, ਧਰਮ ਅਤੇ ਇਨਸਾਫ਼ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮਾਨਸਾ ਬਾਰ ਐਸੋਸੀਏਸ਼ਨ ਸਿਰਫ਼ ਕਾਨੂੰਨੀ ਕਾਰਜਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜਿਕ ਅਤੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾ ਰਹੀ ਹੈ।
ਮਾਨਸਾ ਬਾਰ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਹਿਰ ਵਾਸੀਆਂ ਅਤੇ ਕਲਾਇੰਟਾਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾਰੀ ਕਰਤਾ























